ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਕਸ਼ਮੀਰ ਮਸਲੇ ਨੂੰ ਦੋਸਤਾਨਾ ਤਰੀਕੇ ਨਾਲ ਹਲ ਕਰਨ ਲਈ ਤਿਆਰ ਸਨ, ਪਰ ਚੋਣ ਪ੍ਰਚਾਰ ਦੌਰਾਨ ਰਾਜੀਵ ਨੂੰ ਕਤਲ ਕਰ ਦਿੱਤਾ ਗਿਆ। ਜ਼ਰਦਾਰੀ ਨੇ ਇਹ ਖੁਲਾਸਾ ਵੀ ਕੀਤਾ ਸੀ ਕਿ ਸਾਬਕਾ ਤਾਨਾਸ਼ਾਹ ਜਨਰਲ (ਰਿਟਾਇਰਡ) ਪਰਵੇਜ਼ ਮੁਸ਼ਰਫ ਨੇ ਕਸ਼ਮੀਰ ਮੁੱਦੇ 'ਤੇ ਇਕ ਯੋਜਨਾ ਤਿਆਰ ਕੀਤੀ ਸੀ ਪਰ ਹੋਰ ਜਨਰਲ ਉਸ 'ਤੇ ਸਹਿਮਤ ਨਹੀਂ ਹੋਏ। ਕਲ ਸ਼ਾਮ ਇਕ ਰੈਲੀ 'ਚ ਜ਼ਰਦਾਰੀ ਨੇ ਕਿਹਾ ਕਿ ਬੀਬੀ (ਬੇਨਜ਼ੀਰ ਭੁੱਟੋ) ਸਾਹਿਬਾ ਨੇ 1990 'ਚ ਰਾਜੀਵ ਗਾਂਧੀ ਨਾਲ ਗੱਲ ਕੀਤੀ ਸੀ, ਜੋ ਦੋਸਤਾਨਾ ਤਰੀਕੇ ਨਾਲ ਕਸ਼ਮੀਰ ਮਸਲੇ ਨੂੰ ਸੁਲਝਾਉਣ 'ਤੇ ਸਹਿਮਤ ਹੋਏ ਸਨ। ਰਾਜੀਵ ਨੇ ਬੇਨਜ਼ੀਰ ਨੂੰ ਕਿਹਾ ਸੀ ਕਿ ਪਿਛਲੇ 10 ਸਾਲ 'ਚ ਜਨਰਲ ਜੀਆ ਸਣੇ ਪਾਕਿਸਤਾਨ ਨਾਲ ਕਿਸੇ ਨੇ ਵੀ ਇਸ ਮੁੱਦੇ 'ਤੇ ਗੱਲ ਨਹੀਂ ਕੀਤੀ।
ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ (ਰਾਜੀਵ ਨੇ) ਮੰਨਿਆ ਸੀ ਕਿ ਕਸ਼ਮੀਰ ਇਕ ਅਹਿਮ ਮੁੱਦਾ ਹੈ ਅਤੇ ਇਸ ਨੂੰ ਸੁਲਝਾਇਆ ਜਾਣਾ ਚਾਹੀਦਾ ਹੈ। ਰਾਜੀਵ ਨੇ ਕਿਹਾ ਕਿ ਉਹ ਸੱਤਾ ਵਿਚ ਆਉਣ ਤੋਂ ਬਾਅਦ ਇਸ ਮੁੱਦੇ ਨੂੰ ਪਾਕਿਸਤਾਨ ਸਾਹਮਣੇ ਚੁੱਕਣਗੇ, ਪਰ (1991 'ਚ) ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ। 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੂਬੰਦੂਰ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਪੱਖ ਵਿਚ ਚੋਣ ਪ੍ਰਚਾਰ ਦੌਰਾਨ ਰਾਜੀਵ ਨੂੰ ਕਤਲ ਕਰ ਦਿੱਤਾ ਗਿਆ ਸੀ। ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਹਿ-ਪ੍ਰਧਾਨ ਨੇ ਇਹ ਵੀ ਕਿਹਾ ਕਿ ਪੀਪੀਪੀ ਨੂੰ ਛੱਡ ਕੇ ਅਤੇ ਕਿਸੇ ਸਰਕਾਰ ਨੇ ਇਸ ਮੁੱਦੇ ਨੂੰ ਭਾਰਤ ਸਾਹਮਣੇ ਨਹੀਂ ਚੁੱਕਿਆ।
ਉਨ੍ਹਾਂ ਨੇ ਕਿਹਾ ਕਿ ਬੇਨਜ਼ੀਰ ਤੋਂ ਬਾਅਦ 2008 ਤੋਂ 2013 ਤਕ ਰਹੀ ਪੀਪੀਪੀ ਦੀ ਸਰਕਾਰ ਨੇ ਤੁਰੰਤ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਾਹਮਣੇ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਜ਼ਰਦਾਰੀ ਨੇ ਕਿਹਾ ਕਿ ਕਸ਼ਮੀਰ ਮਸਲੇ 'ਤੇ ਮੁਸ਼ਰਫ ਦੀ (ਭਾਰਤ ਹਿਤੈਸ਼ੀ) ਯੋਜਨਾ ਨੂੰ ਹੋਰ ਜਨਰਲਾਂ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ 'ਤੇ ਮੁਸ਼ਰਫ ਦੀ ਉਸ ਗੁਪਤ ਯੋਜਨਾ ਦੀ ਇਕ ਕਾਪੀ ਮੇਰੇ ਕੋਲ ਹੈ। ਜਦੋਂ ਮੁਸ਼ਰਫ ਨੇ ਉਹ ਯੋਜਨਾ ਹੋਰ ਜਨਰਲਾਂ ਸਾਹਮਣੇ ਪੇਸ਼ ਕੀਤੀ ਤਾਂ ਉਹ ਕਮਰੇ ਤੋਂ ਬਾਹਰ ਚਲੇ ਗਏ। ਜ਼ਰਦਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਗਏ ਨਵਾਜ਼ ਸ਼ਰੀਫ ਤਾਂ ਮੁਜਫਰਾਬਾਦ (ਪਾਕਿਸਤਾਨ ਅਧਿਕਾਰਤ ਕਸ਼ਮੀਰ) ਰੈਲੀ ਵਿਚ ਵੀ ਕਸ਼ਮੀਰ ਮੁੱਦੇ 'ਤੇ ਨਹੀਂ ਬੋਲ ਸਕਦੇ, ਕਿਉਂਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਦਾ ਦੋਸਤ ਕਸ਼ਮੀਰ 'ਤੇ ਗੱਲ ਨਹਾਂ ਕਰ ਸਕਦਾ। ਕਸ਼ਮੀਰੀਆਂ ਨੂੰ ਧੋਖਾ ਦੇਣ 'ਤੇ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਕੇ ਠੀਕ ਹੀ ਕੀਤਾ ਗਿਆ।
ਆਪ੍ਰੇਸ਼ਨ ਆਲਆਊਟ ਤੋਂ ਡਰੇ ਅੱਤਵਾਦੀ ਅਹੁਦੇ ਛੱਡਣ ਲਈ ਮਜਬੂਰ
NEXT STORY