ਵਲਾਦਿਵੋਸਤੋਕ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 'ਗ੍ਰੇਟ ਪੈਟ੍ਰਿਆਟਿਕ ਵਾਰ' 'ਚ ਜਿੱਤ ਹਾਸਲ ਕਰਨ ਦੀ 75ਵੀਂ ਵਰ੍ਹੇਗੰਢ ਮੌਕੇ 2020 'ਚ ਮਾਸਕੋ 'ਚ ਹੋਣ ਵਾਲੇ ਸਮਾਗਮ 'ਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ।
ਪੁਤਿਨ ਨੇ ਮੋਦੀ ਨਾਲ ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਅਸੀਂ 'ਗ੍ਰੇਟ ਪੈਟ੍ਰਿਆਟਿਕ ਵਾਰ' 'ਚ ਜਿੱਤ, ਨਾਜ਼ੀਵਾਦ 'ਤੇ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਅਗਲੇ ਸਾਲ ਮਈ ਮਹੀਨੇ ਹੋਣ ਵਾਲੇ ਸਮਾਗਮ 'ਚ ਤੁਹਾਡੇ ਸ਼ਾਮਲ ਹੋਣ ਦੀ ਉਮੀਦ ਕਰਦੇ ਹਾਂ। ਰੂਸੀ ਰਾਸ਼ਟਰਪਕੀ ਨੇ ਜ਼ਿਕਰ ਕੀਤਾ ਕਿ ਨਵੰਬਰ ਮਹੀਨੇ ਹੋਣ ਵਾਲੇ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਸਿਖਰ ਸੰਮੇਲਨ 'ਚ ਮੋਦੀ ਦੇ ਮਿਲਣ ਦੀ ਤੇ ਨਿਊ ਜਵੇਜਦਾ ਸ਼ਿਪਯਾਰਡ ਤੱਕ ਇਕ ਕਿਸ਼ਤੀ 'ਚ ਸਵਾਰ ਹੋ ਕੇ ਤੇ ਵਾਪਸੀ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਰੂਸੀ ਰਾਸ਼ਟਰਪਤੀ ਨੇ ਰੂਸ ਦੇ ਬੰਦਰਗਾਹ ਸ਼ਹਿਰ ਵਲਾਦਿਵੋਸਤੋਕ 'ਚ 'ਈਸਟਰਨ ਇਕਨਾਮਿਕ ਫੋਰਮ' 'ਚ ਸ਼ਾਮਲ ਹੋਣ ਲਈ ਭਾਰਤੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪੁਤਿਨ ਨੇ ਕਿਹਾ ਕਿ ਵਪਾਰ ਨਿਵੇਸ਼, ਉਦਯੋਗਿਕ ਖੇਤਰ, ਫੌਜ, ਤਕਨੀਕੀ ਸਬੰਧਾਂ, ਸਿੱਖਿਆ ਤੇ ਸੰਸਕ੍ਰਿਤੀ ਸਣੇ ਦੋ-ਪੱਖੀ ਦਸਤਾਵੇਜ਼ਾਂ ਦੇ ਇਕ ਠੋਸ ਪੈਕੇਜ 'ਤੇ ਸਹਿਮਤੀ ਬਣੀ।
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਬੈਠਕ ਤੋਂ ਪਹਿਲਾਂ ਮੰਤਰੀਆਂ, ਏਜੰਸੀਆਂ ਤੇ ਵਪਾਰੀਆਂ ਨੇ ਜ਼ਮੀਨੀ ਖਾਕਾ ਤਿਆਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਤੇ ਭਾਰਤ ਗਲੋਬਲ ਮੰਚ 'ਤੇ ਇਕ ਸਮਰਥਨ ਕਰਦੇ ਹੋਏ ਸਰਗਰਮੀ ਨਾਨ ਕੰਮ ਕਰ ਰਹੇ ਹਨ। ਪੁਤਿਨ ਨੇ ਜ਼ਿਕਰ ਕੀਤਾ ਕਿ ਅੰਤਰਰਾਸ਼ਟਰੀ ਏਜੰਡੇ ਦੇ ਅਨੇਕ ਮਹੱਤਵਪੂਰਨ ਮੁੱਦਿਆਂ 'ਤੇ ਸਾਡੀਆਂ ਸਥਿਤੀਆਂ ਇਕ-ਦੂਜੇ ਦੇ ਕਰੀਬੀ ਹਨ ਜਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ।
ਬ੍ਰਿਟੇਨ ਪੁਲਸ ਨੇ ਤੌਲੀਏ ਤੇ ਬਾਥਰੋਬ ਜ਼ਰੀਏ ਹੈਰੋਇਨ ਤਸਕਰੀ ਦਾ ਕੀਤਾ ਖੁਲਾਸਾ
NEXT STORY