ਜੇਕਰ ਤੁਸੀਂ ਰੋਜ਼ ਦੇ ਖਾਣੇ ਤੋਂ ਅੱਕ ਗਏ ਹੋ ਅਤੇ ਕੁਝ ਨਵਾਂ ਟੇਸਟ ਕਰਨਾ ਚਾਹੁੰਦੇ ਹੋ ਜੋ ਖਾਣ 'ਚ ਕੁਝ ਮਿੱਠਾ ਅਤੇ ਸੁਆਦ ਹੋਵੇ ਤਾਂ ਮੈਗੋ ਰਬੜੀ ਬੈਸਟ ਹੈ। ਇਹ ਬੱਚਿਆਂ ਨੂੰ ਘਰ 'ਚ ਵੀ ਦਿੱਤੀ ਜਾਣ ਵਾਲੀ ਸੁਆਦ ਟ੍ਰੀਟ ਦੇ ਮੈਨਿਊ 'ਚ ਸ਼ਾਮਲ ਕੀਤੀ ਜਾ ਸਕਦੀ ਹੈ। ਜਾਣੋ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।
ਸਮੱਰਗੀ—ਦੁੱਧ-1 ਲੀਟਰ, ਚੀਨੀ- 1 ਕੱਪ, ਆਮ ਦਾ ਗੁੱਦਾ-1 ਕੱਪ, ਇਲਾਇਚੀ ਪਾਊਡਰ-1 ਛੋਟਾ ਚਮਚ।
ਸਜਾਵਟ ਲਈ—ਬਾਦਾਮ, ਪਿਸਤਾ।
ਬਣਾਉਣ ਦੀ ਵਿਧੀ—ਦੁੱਧ ਨੂੰ ਇਕ ਮੋਟੇ ਤਲੇ ਵਾਲੇ ਭਾਂਡੇ 'ਚ ਪਾ ਕੇ ਗੈਸ 'ਤੇ ਹੌਲੀ ਅੱਗ 'ਤੇ ਰੱਖੋ। ਜਦੋਂ ਦੁੱਧ 'ਚ ਉਬਾਲ ਆ ਜਾਵੇ ਤਾਂ ਅੱਗ ਹੌਲੀ ਕਰ ਦਿਓ ਅਤੇ ਇਸ ਨੂੰ ਗਾੜ੍ਹਾ ਹੋਣ ਤੱਕ ਪਕਾਓ। ਇਸ ਨੂੰ ਹਿਲਾਉਂਦੇ ਰਹੇ ਤਾਂ ਜੋ ਦੁੱਧ ਭਾਂਡੇ ਨਾਲ ਨਾ ਚਿਪਕੇ। ਜਦੋਂ ਦੁੱਧ ਅੱਧਾ ਗਾੜ੍ਹਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਦੁੱਧ 'ਚ ਖੰਡ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਇਸ ਤੋਂ ਬਾਅਦ ਦੁੱਧ ਨੂੰ ਪੂਰੀ ਤਰ੍ਹਾਂ ਨਾਲ ਠੰਡਾ ਹੋਣ ਦਿਓ।
ਜਦੋਂ ਦੁੱਧ ਠੰਡਾ ਹੋ ਜਾਵੇ ਤਾਂ ਅੰਬ ਦਾ ਗੁੱਦਾ ਇਸ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਤਿਆਰ ਰਬੜੀ ਨੂੰ ਫਰਿਜ਼ 'ਚ ਠੰਡਾ ਹੋਣ ਲਈ ਰੱਖੋ। ਫਰਿਜ਼ 'ਚ ਕੱਢ ਕੇ ਬਾਦਾਮ ਅਤੇ ਪਿਸਤੇ ਨਾਲ ਸਜਾ ਕੇ ਠੰਡੀ-ਠੰਡੀ ਖਾਓ।
ਸਿਗਰਟਨੋਸ਼ੀ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੀ ਹੈ ਈ-ਸਿਗਰਟ
NEXT STORY