ਜਲੰਧਰ— ਇਲਾਇਚੀ ਦਾ ਇਸਤੇਮਾਲ ਰਸੋਈ ਘਰ 'ਚ ਆਮ ਕੀਤਾ ਜਾਂਦਾ ਹੈ। ਇਲਾਇਚੀ ਭਾਰਤੀ ਖਾਣਿਆਂ 'ਚ ਖੁਸ਼ਬੂ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਵਧੀਆ ਹੈ। ਇਸ ਦਾ ਇਸਤੇਮਾਲ ਚਾਹ ਨੂੰ ਸੁਆਦੀ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਇਸ 'ਚ ਵਿਟਾਮਿਨ ਏ, ਬੀ, ਸੀ ਦੇ ਇਲਾਵਾ ਮੈਂਗਨੀਜ਼ ਅਤੇ ਐਂਟੀਆਕਸਾਈਡੇਂਟਸ ਹੁੰਦੇ ਹਨ। ਇਹ ਮਸਾਜ ਲਈ ਵੀ ਵਧੀਆ ਤੇਲ ਸਾਬਿਤ ਹੋਇਆ ਹੈ ਅਤੇ ਇਹ ਦਰਦ ਨਿਵਾਰਕ ਹੋਣ ਦੇ ਨਾਲ-ਨਾਲ ਦਿਮਾਗ ਦੀ ਥਕਾਨ ਵੀ ਦੂਰ ਕਰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਇਸਤੇਮਾਲ ਕਰਨ ਦੇ ਫਾਇਦੇ।
1. ਕਲਿੰਜਰ ਦੇ ਰੂਪ 'ਚ
ਇਲਾਇਚੀ ਦੇ ਤੇਲ ਨੂੰ ਤੁਸੀਂ ਰੋਜ਼ ਕਲਿੰਜਰ ਦੇ ਰੂਪ 'ਚ ਵੀ ਇਸਤੇਮਾਲ ਕਰ ਸਕਦੇ ਹੋ। ਇਹ ਚਮੜੀ 'ਤੇ ਬੈਕਟੀਰੀਆ ਅਤੇ ਉੱਲੀ ਨੂੰ ਵਧਣ 'ਤਂੋ ਰੋਕਦਾ ਹੈ। ਇਸ ਨਾਲ ਤੁਹਾਡੀ ਚਮੜੀ ਸਾਫ ਅਤੇ ਸਿਹਤਮੰਦ ਰਹਿੰਦੀ ਹੈ। ਇਸ ਦੀ ਕੁਝ ਬੂੰਦਾਂ ਲੈ ਕੇ ਚਿਹਰੇ 'ਤੇ 2 ਮਿੰਟ ਲਈ ਮਸਾਜ਼ ਕਰੋ।
2. ਮੁਹਾਸੇ ਅਤੇ ਦਾਗ-ਦੱਬੇ
ਇਲਾਇਚੀ ਪਾਊਡਰ 'ਚ ਕੁਝ ਬੂੰਦਾਂ ਨਿੰਬੂ ਰਸ ਦੀਆਂ ਮਿਲਾ ਕੇ ਪਿੰਪਲ ਅਤੇ ਦਾਗ-ਧੱਬੇ ਵਾਲੀ ਜਗ੍ਹਾ 'ਤੇ ਲਗਾਓ। ਇਸ ਨੂੰ 10 ਮਿੰਟ ਲੱਗਾ ਰਹਿਣ ਦਿਓ ਅਤੇ ਸਾਦੇ ਪਾਣੀ ਨਾਲ ਧੋ ਲਓ।
3. ਉਮਰ ਦੇ ਨਿਸ਼ਾਨ ਘੱਟ ਕਰਨ ਲਈ
ਇਲਾਇਚੀ ਤੇਲ ਇਕ ਬਹੁਤ ਚੰੰਗਾ ਐਂਟੀਆਕਸੀਡੈਂਟ ਹੈ ਜੋ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਚਿਹਰੇ ਦੀਆਂ ਬਾਰੀਕ ਰੇਖਾਵਾਂ ਅਤੇ ਝੂਰੜੀਆਂ ਨੂੰ ਘੱਟ ਕਰਦਾ ਹੈ। ਜਿਸ ਨਾਲ ਚਿਹਰਾ ਮੁਲਾਇਮ ਹੋ ਜਾਂਦਾ ਹੈ।
4. ਚਮਕਦਾਰ ਚਿਹਰਾ
ਇਲਾਇਚੀ ਤੇਲ 'ਚ ਸਕਿਨ ਨੂੰ ਆਰਾਮ ਦਵਾਉਣ ਦੀ ਸਮਰੱਥਾ ਹੁੰਦੀ ਹੈ। ਇਹ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਂਦੀ ਹੈ। ਬਰਾਬਰ ਮਾਤਰਾ 'ਚ ਇਲਾਇਚੀ ਪਾਊਡਰ ਅਤੇ ਦਹੀਂ ਮਿਲਾ ਕੇ ਪੇਸਟ ਬਣਾ ਕੇ ਚਿਹਰੇ ਅਤੇ ਗਰਦਨ 'ਤੇ 15 ਮਿੰਟ ਲਈ ਲਗਾ ਕੇ ਸਾਫ ਪਾਣੀ ਨਾਲ ਧੋ ਲਓ।
5. ਇੰਫੈਕਸ਼ਨ ਅਤੇ ਸਿੱਕਰੀ
ਇਲਾਇਚੀ ਤੇਲ ਵਾਲਾਂ ਦੀ ਜੜ੍ਹਾਂ 'ਚ ਲਗਾਓ। ਜਿਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ। ਇਹ ਇੰਫੈਂਕਸ਼ਨ ਅਤੇ ਸਿੱਕਰੀ ਨੂੰ ਵੀ ਖਤਮ ਕਰਦਾ ਹੈ।
6. ਮੂੰਹ ਦੀ ਤਾਜ਼ਗੀ
ਮਾਊਥ ਰਿਫਰੇਸ਼ਨਰ ਦੇ ਰੂਪ 'ਚ ਤੁਸੀਂ ਇਸਦਾ ਇਸਤੇਮਾਲ ਜ਼ਰੁਰ ਕਰੋ। ਇਹ ਸਾਹ ਦੀ ਬਦਬੂ ਨੂੰ ਦੂਰ ਕਰਦਾ ਹੈ। ਇਸਦੇ ਤੇਲ ਦੀਆਂ ਕੁਝ ਬੂੰਦਾਂ ਪਾਣੀ 'ਚ ਮਿਲਾ ਕੇ ਮਾਊਥ ਰਿਫਰੈਸ਼ਨਰ ਦੀ ਤਰ੍ਹਾਂ ਹੀ ਇਸਤੇਮਾਲ ਕਰ ਸਕਦੇ ਹੋ।
Mother Day Special:ਸੱਸ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਅਪਣਾਓ ਇਹ ਟਿਪਸ
NEXT STORY