ਜਲੰਧਰ : ਕਈ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਹੁੰਦੀ ਹੈ, ਜਿਸ ਕਾਰਨ ਮਾਪੇ ਪਰੇਸ਼ਾਨ ਰਹਿੰਦੇ ਹਨ, ਕਿਉਂਕਿ ਇਹ ਉਨ੍ਹਾਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਮਿੱਟੀ ਖਾਣ ਨਾਲ ਬੱਚਿਆਂ ਦੇ ਢਿੱਡ ਵਿਚ ਕੀੜੇ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮਾਪੇ ਜਿੰਨਾ ਮਰਜ਼ੀ ਬੱਚਿਆਂ ਨੂੰ ਝਿੜਕ ਲੈਣ ਪਰ ਬੱਚੇ ਮਿੱਟੀ ਖਾਣਾ ਨਹੀਂ ਛੱਡਦੇ। ਅਜਿਹੇ ਵਿਚ ਜੇਕਰ ਤੁਹਾਡਾ ਬੱਚਾ ਵੀ ਮਿੱਟੀ ਖਾਣੀ ਬੰਦ ਨਹੀਂ ਕਰ ਰਿਹਾ ਹੈ ਤਾਂ ਉਸ ਨੂੰ ਝਿੜਕਣ ਦੀ ਬਜਾਏ ਪਿਆਰ ਨਾਲ ਸਮਝਾਓ ਅਤੇ ਇਨ੍ਹਾਂ ਘਰੇਲੂ ਨੁਕਤਿਆਂ ਦੀ ਮਦਦ ਨਾਲ ਤੁਸੀਂ ਉਸ ਦੀ ਇਸ ਆਦਤ ਨੂੰ ਛੁਡਾਓ।
ਲੌਂਗ
ਮਿੱਟੀ ਖਾਣ ਦੀ ਆਦਤ ਛੁਡਾਉਣ ਲਈ ਤੁਸੀਂ ਲੌਂਗ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ ਤੁਸੀਂ ਲੌਂਗ ਲੈ ਕੇ ਉਨ੍ਹਾਂ ਨੂੰ ਪੀਸ ਲਓ ਅਤੇ ਫਿਰ ਇਸ ਨੂੰ ਪਾਣੀ ਵਿਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਬੱਚੇ ਨੂੰ ਦਿਨ ਵਿਚ ਇਕ-ਇਕ ਚੱਮਚ ਕਰਕੇ ਇਹ ਪਿਆਓ। ਤੁਹਾਡਾ ਬੱਚਾ ਜਲਦੀ ਹੀ ਮਿੱਟੀ ਖਾਣ ਦੀ ਆਦਤ ਛੱਡ ਦੇਵੇਗਾ।
ਕੇਲੇ ਦੇ ਨਾਲ ਦਿਓ ਸ਼ਹਿਦ
ਤੁਸੀਂ ਆਪਣੇ ਬੱਚੇ ਦੇ ਮਿੱਟੀ ਖਾਣ ਦੀ ਆਦਤ ਨੂੰ ਛੁਡਵਾਉਣ ਲਈ ਰੋਜ਼ਾਨਾ ਇਕ ਪੱਕਿਆ ਹੋਇਆ ਕੇਲਾ ਸ਼ਹਿਦ ਵਿਚ ਮਿਲਾ ਕੇ ਉਸ ਨੂੰ ਖੁਆਓ। ਇਸ ਨਾਲ ਬੱਚੇ ਦਾ ਢਿੱਡ ਭਰਿਆ ਰਹੇਗਾ ਅਤੇ ਮਿੱਟੀ ਖਾਣ ਵੱਲ ਉਸ ਦਾ ਧਿਆਨ ਹੀ ਨਹੀਂ ਜਾਵੇਗਾ।
ਅਜਵਾਇਨ ਪਾਊਡਰ
ਅਜਵਾਇਨ ਵੱਢਿਆਂ ਵਲੋਂ ਲੈ ਕੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀ ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਛੁਡਾਉਣ ਲਈ ਕੋਸੇ ਪਾਣੀ ਨਾਲ ਇਕ ਚੱਮਚ ਅਜਵਾਇਨ ਦਾ ਪਾਊਡਰ ਬੱਚੇ ਨੂੰ ਖੁਆਓ। ਜੇਕਰ ਬੱਚਾ ਅਜਵਾਇਨ ਦਾ ਸੇਵਨ ਨਹੀਂ ਕਰ ਰਿਹਾ ਤਾਂ ਤੁਸੀਂ ਅਜਵਾਇਨ ਦਾ ਪਾਣੀ ਵੀ ਦੇ ਸਕਦੇ ਹੋ।
ਡਾਕਟਰ ਨਾਲ ਕਰੋ ਸੰਪਰਕ
ਇਸ ਘਰੇਲੂ ਨੁਕਤਿਆਂ ਤੋਂ ਇਲਾਵਾ ਤੁਹਾਨੂੰ ਕਿਸੇ ਚੰਗੇ ਡਾਕਟਰ ਤੋਂ ਆਪਣੇ ਬੱਚੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਵਰਕ ਪਲੇਸ ’ਚ ਹੋਣ ਵਾਲੀ ਆਲੋਚਨਾ ਨੂੰ ਲਓ ਪਾਜ਼ੇਟਿਵ
NEXT STORY