ਨਵੀਂ ਦਿੱਲੀ— ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਉੱਥੇ ਹੀ ਦੁਨੀਆ 'ਚ ਇਕ ਅਜਿਹਾ ਕਬੀਲਾ ਵੀ ਹੈ। ਜਿੱਥੇ ਮੋਟੇ ਹੋਣ ਦੀ ਪ੍ਰਤੀਯੋਗਿਤਾ ਕੀਤਾ ਜਾਂਦੀ ਹੈ। ਜੀ ਹਾਂ, ਇਥੋਪੀਆ ਦੇ ਬੋਡੀ ਕਬੀਲਿਆਂ ਦੇ ਮੋਟੇ ਲੋਕਾਂ ਨੂੰ ਆਦਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇੱਥੇ ਜੋ ਮੋਟੇ ਹੋਣ ਦੀ ਪ੍ਰੀਯੋਗਿਤਾ ਜਿੱਤਦਾ ਹੈ। ਉਸ ਨੂੰ ਸਾਰੀ ਜ਼ਿੰਦਗੀ ਆਦਰ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ।
ਇੱਥੋ ਦੇ ਲੋਕ ਮੋਟੇ ਹੋਣ ਦੇ ਲਈ ਕਈ ਤਰੀਕੇ ਅਪਣਾਉਂਦੇ ਹਨ। ਔਰਤਾਂ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਬਹੁਤ ਪਸੰਦ ਕਰਦੀਆਂ ਹਨ। ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਬੋਡੀ ਕਬੀਲੇ ਦੇ ਲੋਕ ਮੋਟੇ ਹੋਣ ਦੇ ਲਈ 6 ਮਹੀਨੇ ਤੱਕ ਸਿਰਫ ਗਾਂ ਦਾ ਦੁੱਧ ਅਤੇ ਖੂਨ ਪੀਂਦੇ ਹਨ। ਇਸ ਕਬੀਲੇ 'ਚ ਗਾਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਇਹ ਲੋਕ ਗਾਂ ਨੂੰ ਮਾਰਦੇ ਨਹੀਂ ਸਗੋਂ ਉਨ੍ਹਾਂ ਦਾ ਖੂਨ ਪੀਂਦੇ ਹਨ।
ਖੂਨ ਪੀਣ ਦੇ ਲਈ ਇਹ ਲੋਕ ਗਾਂ ਦੇ ਸਰੀਰ 'ਚ ਚਾਕੂ ਮਾਰ ਕੇ ਮੋਰੀ ਕੱਢ ਲੈਂਦੇ ਹਨ ਅਤੇ ਖੂਨ ਕੱਢਣ ਤੋਂ ਬਾਅਦ 'ਚ ਉਸ ਮੋਰੀ ਨੂੰ ਮਿੱਟੀ ਨਾਲ ਭਰ ਦਿੰਦੇ ਹਨ। ਮੋਟੇ ਹੋਣ ਦਾ ਮੁਕਾਬਲਾ ਨਵੇਂ ਸਾਲ ਤੋਂ ਸ਼ੁਰੂ ਹੋ ਜਾਂਦਾ ਹੈ ਜੋ ਜੂਨ ਤੱਕ ਚੱਲਦਾ ਹੈ। ਇਸ ਮੁਕਾਬਲੇ 'ਚ ਹਰੇਕ ਘਰ ਤੋਂ ਇਕ ਮੈਂਬਰ ਹਿੱਸਾ ਲੈਂਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਝੋਪੜੀ 'ਚ ਰਹਿਣਾ ਪੈਂਦਾ ਹੈ। ਇਸ ਦੌਰਾਨ ਉਹ ਸੰਬੰਧ ਵੀ ਨਹੀਂ ਬਣਾ ਸਕਦੇ। ਪਿੰਡ ਦੀਆਂ ਲੜਕੀਆਂ ਅਤੇ ਔਰਤਾਂ ਝੋਪੜੀਆਂ ਤੱਕ ਖੂਨ ਪਹੁੰਚਾਉਂਦੀਆਂ ਹਨ। ਝੋਪੜੀ ਦੀ ਹਾਲਤ ਬਹੁਤ ਖਰਾਬ ਹੁੰਦੀ ਹੈ ਕਿਉਂਕਿ ਕਈ ਵਾਰ ਲੋਕਾਂ ਨੂੰ ਖੂਨ ਨਹੀਂ ਹਜ਼ਮ ਹੁੰਦਾ ਅਤੇ ਉਨ੍ਹਾਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ। ਪ੍ਰਤੀਯੋਗਿਤਾ 'ਚ ਇਕ ਗਾਂ ਦੀ ਬਲੀ ਵੀ ਦਿੱਤੀ ਜਾਂਦੀ ਹੈ।
ਤੁਹਾਡੇ ਬਹੁਤ ਕੰਮ ਆ ਸਕਦੇ ਹਨ ਇਹ ਛੋਟੇ-ਛੋਟੇ ਟਿਪਸ
NEXT STORY