ਨਵੀਂ ਦਿੱਲੀ— ਹਰ ਮਨੁੱਖ ਨਵੀਆਂ-ਨਵੀਆਂ ਥਾਵਾਂ 'ਤੇ ਘੁੰਮਣ ਦਾ ਸ਼ੌਕ ਰੱਖਦਾ ਹੈ। ਉਸ ਦੀ ਇੱਛਾ ਹੁੰਦੀ ਹੈ ਕਿ ਉਹ ਦੂਜੀਆਂ ਥਾਵਾਂ ਦੀ ਜਾਣਕਾਰੀ ਹਾਸਲ ਕਰੇ ਅਤੇ ਉਥੋਂ ਦੀ ਖੂਬਸੂਰਤੀ ਦਾ ਆਨੰਦ ਲਵੇ। ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਕੁਝ ਅਜਿਹੀਆਂ ਥਾਵਾਂ ਬਾਰੇ ਦੱਸ ਰਹੇ ਹਾਂ, ਜੋ ਬਹੁਤ ਖੂਬਸੂਰਤ ਹਨ ਪਰ ਟੂਰਿਸਟਾਂ ਦੇ ਉੱਥੇ ਜਾਣ 'ਤੇ ਪਾਬੰਦੀ ਹੈ।
1. ਰਾਜਾ ਕਿਨ ਸ਼ੀ ਹੁਆਨ ਦਾ ਮਕਬਰਾ, ਚੀਨ
ਚੀਨ 'ਚ ਬਣਿਆ ਇਹ ਮਕਬਰਾ ਬਹੁਤ ਪੁਰਾਣਾ ਹੈ। ਇੱਥੇ ਟੇਰਾਕੋਟਾ ਸੈਨਿਕਾਂ ਦੀਆਂ ਹਜ਼ਾਰਾਂ ਮੂਰਤੀਆਂ ਹਨ। 2000 ਸਾਲ ਪੁਰਾਣੀ ਇਸ ਥਾਂ 'ਤੇ ਸਰਕਾਰ ਨੇ ਰਿਸਰਚ ਕਰਨ 'ਤੇ ਵੀ ਪਾਬੰਦੀ ਲਗਾ ਰੱਖੀ ਹੈ। ਆਮ ਲੋਕ ਵੀ ਇੱਥੇ ਨਹੀਂ ਜਾ ਸਕਦੇ।
2. ਨੋਰਥ ਸੇਂਟੀਨਲ ਦੀਪ, ਅੰਡੇਮਾਨ
ਇੱਥੇ ਲੋਕਾਂ ਦੇ ਆਉਣ 'ਤੇ ਪਾਬੰਦੀ ਹੈ। ਇਸ ਦੀਪ 'ਤੇ 60,000 ਸਾਲ ਪੁਰਾਣਾ ਇਕ ਕਬੀਲਾ ਹੈ ਅਤੇ ਇੱਥੇ ਕਿਸ਼ਤੀ ਦੁਆਰਾ ਹੀ ਪਹੁੰਚਿਆ ਜਾ ਸਕਦਾ ਹੈ। ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਬਾਹਰੀ ਦੁਨੀਆ ਨਾਲ ਕੋਈ ਮੇਲ ਨਹੀ ਹੈ। ਜੇ ਕੋਈ ਬਾਹਰੀ ਵਿਅਕਤੀ ਉੱਥੇ ਜਾਂਦਾ ਹੈ ਤਾਂ ਇਹ ਲੋਕ ਉਸ 'ਤੇ ਹਮਲਾ ਕਰ ਦਿੰਦੇ ਹਨ।
3. ਏਰੀਆ 51, ਨਿਵਾਡਾ
ਨਿਵਾਡਾ ਦਾ ਇਹ ਇਲਾਕਾ ਪੂਰੀ ਤਰ੍ਹਾਂ ਸੁੱਰਖਿਅਤ ਰੱਖਿਆ ਗਿਆ ਹੈ। ਇੱਥੇ ਅਮਰੀਕੀ ਸੈਨਾ ਦਾ ਟੈਸਟਿੰਗ ਜੋਨ ਹੈ। ਕਿਸੇ ਵੀ ਟੂਰਿਸਟ ਦੇ ਇੱਥੇ ਆਉਣ 'ਤੇ ਪਾਬੰਦੀ ਹੈ।
4. ਸੱਪਾਂ ਦਾ ਦੀਪ, ਬ੍ਰਾਜੀਲ
ਸਾਓ ਪਾਓਲੋ ਨਾਂ ਦਾ ਇਹ ਸ਼ਹਿਰ ਬ੍ਰਾਜੀਲ 'ਚ ਸਥਿਤ ਹੈ। ਇੱਥੇ ਪੂਰੀ ਤਰ੍ਹਾਂ ਸੱਪਾਂ ਦਾ ਰਾਜ ਹੈ। ਇੱਥੇ ਜਗ੍ਹਾ-ਜਗ੍ਹਾ 'ਤੇ ਸੱਪ ਹੋਣ ਕਾਰਨ ਲੋਕ ਇੱਥੇ ਨਹੀਂਆਉਣਾ ਚਾਹੁੰਦੇ। ਕਿਹਾ ਜਾਂਦਾ ਹੈ ਕਿ ਇੱਥੇ ਸੱਪਾਂ ਦੀਆਂ 4000 ਤੋਂ ਵੀ ਜ਼ਿਆਦਾ ਕਿਸਮਾਂ ਪਾਈਆਂ ਜਾਂਦੀਆਂ ਹਨ।
5. ਵੈਟੀਕਨ ਦਾ ਸੀਕਰਟ, ਆਕਾਈਵ
ਵੈਟੀਕਨ ਸ਼ਹਿਰ 'ਚ ਆਕਾਈਵ ਨਾਂ ਦਾ ਇਕ ਤਹਿਖਾਨਾ ਹੈ। ਇੱਥੇ ਬਹੁਤ ਜ਼ਰੂਰੀ ਇਤਿਹਾਸਿਕ ਦਸਤਾਵੇਜ ਸਾਂਭ ਕੇ ਰੱਖੇ ਗਏ ਹਨ। ਇੱਥੇ ਇਸ ਦੇਸ਼ ਦੀਆਂ ਮਸ਼ਹੂਰ ਹਸਤੀਆਂ ਦੇ ਖੱਤ ਵੀ ਮੌਜੂਦ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲੇ ਕਰਮਚਾਰੀਆਂ ਦੇ ਇਲਾਵਾ ਹੋਰ ਕਿਸੇ ਨੂੰ ਇੱਥੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ।
6. ਲਸਕਸ ਗੁਫਾ, ਫਰਾਂਸ
ਫਰਾਂਸ ਦੀ ਲਸਕਸ ਗੁਫਾ 'ਚ ਬਹੁਤ ਸਾਰੇ ਇਤਿਹਾਸਿਕ ਚਿੱਤਰ ਹਨ। ਇਨ੍ਹਾਂ ਦੇ ਟੁੱਟਣ ਦੇ ਖਤਰੇ ਕਾਰਨ ਹੀ ਇਸ ਨੂੰ ਬੰਦ ਕਰ ਦਿੱਤਾ ਗਿਆ।
ਜੀਵਨਸਾਥੀ ਦੀ ਖੁਸ਼ੀ ਲਈ ਆਪਣੇ ਆਪ ਨਾਲ ਕਰੋ ਇਹ ਵਾਅਦਾ
NEXT STORY