ਨਵੀਂ ਦਿੱਲੀ— ਵਿਆਹ ਤੋਂ ਬਾਅਦ ਪਤੀ-ਪਤਨੀ ਦਾ ਰਿਸ਼ਤਾ ਹਮੇਸ਼ਾ ਦੇ ਲਈ ਜੁੜ ਜਾਂਦਾ ਹੈ। ਇੱਕ ਦੀ ਖੁਸ਼ੀ ਦੇ ਲਈ ਦੂਜਾ ਕੁਝ ਵੀ ਕਰ ਜਾਂਦਾ ਹੈ। ਪਤੀ-ਪਤਨੀ ਦੇ ਰਿਸ਼ਤੇ 'ਚ ਤਾਲਮੇਲ ਹੋਣਾ ਵੀ ਜ਼ਰੂਰੀ ਹੈ ਅਤੇ ਇਸ ਪਿਆਰੇ ਰਿਸ਼ਤੇ 'ਚ ਤਕਰਾਰ ਹੋਣਾ ਵੀ ਜ਼ਰੂਰੀ ਹੈ ਇਸ ਦਾ ਮਤਲੱਬ ਇਹ ਨਹੀਂ ਕਿ ਤੁਸੀਂ ਹਮੇਸ਼ਾ ਗੁੱਸੇ 'ਚ ਹੀ ਰਹੋ। ਜੀਵਨਸਾਥੀ ਨੂੰ ਖੁਸ਼ ਕਰਨ ਦੇ ਲਈ ਆਪਣੇ ਆਪ 'ਤੇ ਕੰਟਰੋਲ ਰੱਖੋ ਅਤੇ ਜਿੰਦਗੀ 'ਚ ਅੱਗੇ ਵੱਧਣ ਦੇ ਲਈ ਆਪਣੇ ਆਪ ਨਾਲ ਵਾਅਦਾ ਕਰ ਲਓ।
1. ਆਪਸੀ ਸਹਿਮਤੀ
ਵਿਆਹ ਦੇ ਰਿਸ਼ਤੇ 'ਚ ਦੋਹਾਂ ਜੀਆਂ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ। ਜੇ ਦੋਹਾਂ 'ਚੋਂ ਕਿਸੇ ਇੱਕ ਨੂੰ ਦੂਜੇ ਦੀ ਗੱਲ ਚੰਗੀ ਨਾ ਲੱਗੇ ਤਾਂ ਉਸ ਨੂੰ ਪਿਆਰ ਨਾਲ ਹੱਲ ਕਰੋ। ਆਪਣੇ ਸਾਥੀ ਦੀ ਸੁਣੋ ਅਤੇ ਆਪਣੀ ਵੀ ਕਹੋ ਪਰ ਪਿਆਰ ਦੇ ਨਾਲ।
2. ਗੁੱਸੇ 'ਤੇ ਕੰਟਰੋਲ ਕਰੋ
ਕਿਸੇ ਵੀ ਗੱਲ 'ਤੇ ਬਹਿਸ ਹੋ ਜਾਵੇ ਤਾਂ ਦੋਹਾਂ 'ਚੋਂ ਕਿਸੇ ਇਕ ਨੂੰ ਚੁੱਪ ਕਰ ਜਾਣਾ ਚਾਹੀਦਾ ਹੈ। ਇਸ ਨਾਲ ਗੱਲ ਉੱਥੇ ਹੀ ਖਤਮ ਹੋ ਜਾਵੇਗੀ।
3. ਮਨਮੁਟਾਅ ਸੁਲਝਾਓ
ਸਾਥੀ ਦੀ ਕਿਸੇ ਵੀ ਗੱਲ ਦਾ ਗੁੱਸਾ ਹੈ ਤਾਂ ਚੁੱਪ ਨਾ ਰਹੋ। ਉਸ ਦੇ ਨਾਲ ਜ਼ਰੂਰ ਸ਼ੇਅਰ ਕਰੋ। ਨਾਰਾਜ਼ ਹੋਣ ਦਾ ਕਾਰਨ ਪਤਾ ਕਰੋ ਅਤੇ ਆਪਣੀ ਗੱਲ ਵੀ ਦੱਸੋ।
4. ਵਾਰ-ਵਾਰ ਇੱਕੋ ਗੱਲ ਨਾ ਦੁਹਰਾਓ
ਜੀਵਨਸਾਥੀ 'ਤੋਂ ਗਲਤੀ ਹੋ ਜਾਵੇ ਤਾਂ ਉਸ ਨੂੰ ਵਾਰ-ਵਾਰ ਨਾ ਦੁਹਰਾਓ। ਉਸ ਦੇ ਨਾਲ ਜਿੰਦਗੀ 'ਚ ਅੱਗੇ ਵੱਧੋ ਅਤੇ ਨਵੀਂ ਸਵੇਰ ਦੀ ਤਰ੍ਹਾਂ ਫਿਰ ਤੋਂ ਜਿੰਦਗੀ ਦੀ ਸ਼ੁਰੂਆਤ ਕਰੋ।
ਖੂਬਸੂਰਤ ਹੱਥਾਂ-ਪੈਰਾਂ ਲਈ ਵਰਤੋਂ DIY ਸੀਰਮ
NEXT STORY