ਜਲੰਧਰ— ਫਲ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ-ਕੱਲ੍ਹ ਸਾਰੇ ਫਲ ਹਰ ਮੌਸਮ 'ਚ ਮਿਲ ਜਾਂਦੇ ਹਨ। ਫਲਾਂ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕਾਫੀ ਲੋਕ ਭੋਜਨ ਖਾਣ ਤੋਂ ਪਹਿਲਾਂ ਫਲ ਖਾਣੇ ਪਸੰਦ ਕਰਦੇ ਹਨ ਪਰ ਕਈ ਵਾਰ ਜ਼ਿਆਦਾ ਸਮੇਂ ਤੱਕ ਜੇਕਰ ਫਲ ਪਏ ਰਹਿਣ ਤਾਂ ਉਹ ਕਾਲੇ ਹੋਣੇ ਸ਼ੂਰੂ ਹੋ ਜਾਂਦੇ ਹਨ। ਜਿਸ ਨਾਲ ਇਹ ਫਲ ਦੌਬਾਰਾ ਖਾਣ ਨੂੰ ਦਿਲ ਨਹੀਂ ਕਰਦਾ ਹੈ। ਜ਼ਿਆਦਾਤਰ ਦੇਖਿਆ ਗਿਆ ਹੈ ਕਿ ਸੇਬ ਅਤੇ ਕੇਲੇ ਨੂੰ ਕੱਟ ਕੇ ਰੱਖਣ ਨਾਲ ਉਹ ਕਾਲੇ ਪੈ ਜਾਂਦੇ ਹਨ। ਅਜਿਹੀ ਹਾਲਤ 'ਚ ਕੁੱਝ ਆਸਾਨ ਤਰੀਕੇ ਆਪਣਾ ਕੇ ਫਲਾਂ ਨੂੰ ਕਾਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ।
1. ਨਿੰਬੂ ਦਾ ਰਸ
ਕਈ ਲੋਕ ਫਲਾਂ ਨੂੰ ਕੱਟ ਕੇ ਰੱਖ ਲੈਂਦੇ ਹਨ ਪਰ ਕੁੱਝ ਸਮੇਂ ਬਾਅਦ ਹੀ ਫਲ ਕਾਲੇ ਪੈ ਜਾਂਦੇ ਹਨ। ਫਲਾਂ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਇਨ੍ਹਾਂ 'ਤੇ ਨਿੰਬੂ ਦਾ ਰਸ ਪਾ ਦਿਓ ਅਤੇ ਰਸ ਮਿਲਾਉਣ ਤੋਂ ਬਾਅਦ ਫਲਾਂ ਨੂੰ ਫਰਿੱਜ਼ 'ਚ ਰੱਖ ਦਿਓ।
2. ਪਲਾਸਟਿਕ ਰੈਪ
ਫਲਾਂ ਨੂੰ ਕੱਟ ਕੇ ਉਨ੍ਹਾਂ ਨੂੰ ਪਲਾਸਟਿਕ ਦੇ ਕਾਗਜ ਨਾਲ ਰੈਪ ਕਰ ਦਿਓ। ਇਸ ਨਾਲ ਫਲਾਂ ਨੂੰ 4-5 ਘੰਟੇ ਤੱਕ ਕਾਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫਲਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ 'ਚ ਵੀ ਰੱਖਿਆ ਜਾ ਸਕਦਾ ਹੈ। ਲਿਫ਼ਾਫ਼ੇ 'ਚ ਛੋਟੀਆਂ-ਛੋਟੀਆਂ ਮੋਰੀਆਂ ਕਰ ਦਿਓ ਅਤੇ ਫਰਿੱਜ਼ 'ਚ ਰੱਖ ਦਿਓ। ਇਸ ਨਾਲ ਫਲ ਜ਼ਿਆਦਾ ਦੇਰ ਤੱਕ ਬਚੇ ਰਹਿਣਗੇ।
3. ਖੱਟੇ ਐਸਿਡ
ਖੱਟੇ ਐਸਿਡ ਨਾਲ ਵੀ ਫਲਾਂ ਨੂੰ ਤਾਜ਼ਾ ਰੱਖਿਆ ਜਾ ਸਕਦਾ ਹੈ। ਇਸ ਲਈ ਕੱਟੇ ਐਸਿਡ ਦੇ ਪਾਊਡਰ ਦਾ ਇਸਤੇਮਾਲ ਕਰੋ। ਫਲਾਂ 'ਤੇ ਇਸ ਪਾਊਡਰ ਨੂੰ ਛਿੜਕਾ ਦਿਓ ਇਸ ਨਾਲ 10-12 ਘੰਟੇ ਤੱਕ ਫਲ ਕਾਲੇ ਨਹੀਂ ਹੋਣਗੇ। ਇਸ ਨਾਲ ਖੱਟੇ ਹੋਏ ਫਲਾਂ ਦਾ ਸੁਆਦ ਵੀ ਨਹੀਂ ਖਰਾਬ ਹੁੰਦਾ।
4. ਠੰਡਾ ਪਾਣੀ
ਕੱਟੇ ਹੋਏ ਫਲਾਂ ਨੂੰ ਬਰਫ ਵਾਲੇ ਪਾਣੀ 'ਚ ਰੱਖਣ ਨਾਲ ਫਲ ਕਾਲੇ ਨਹੀਂ ਹੁੰਦੇ। ਇਸ ਨਾਲ ਫਲ 4-5 ਘੰਟੇ ਤੱਕ ਤਾਜ਼ਾ ਰਹਿੰਦੇ ਹਨ।
ਇਹ ਹੈ ਦੁਨੀਆ ਦੀ ਸਭ ਤੋਂ ਲੰਬੀ ਨਦੀ
NEXT STORY