ਨਵੀਂ ਦਿੱਲੀ—ਗਰਮੀਆਂ ਆ ਰਹੀਆਂ ਹਨ। ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣੇ ਕਰਨਾ ਪੈਂਦਾ ਹੈ। ਜ਼ਿਆਦਾਕਰ ਲੋਕਾਂ ਨੂੰ ਗਰਮੀਆਂ ਦਾ ਮੌਸਮ ਪਸੰਦ ਨਹੀਂ ਹੁੰਦਾ। ਸਭ ਤੋਂ ਜ਼ਿਆਦਾ ਪਰੇਸ਼ਾਨੀ ਰਾਤ ਨੂੰ ਸੌਣ ਸਮੇ ਆਉਂਦੀ ਹੈ। ਰਾਤ ਨੂੰ ਚਿਪਚਿਪੀ ਗਰਮੀ ਦੇ ਚਲਦੇ ਲੋਕਾਂ ਦਾ ਸੌਂਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
1. ਰਾਤ ਨੂੰ ਗਰਮੀ ਤੋਂ ਬਚਣ ਲਈ ਦਿਨ 'ਚ ਆਪਣੇ ਕਮਰੇ ਨੂੰ ਗਰਮ ਨਾ ਹੋਣ ਦਿਓ। ਕਮਰੇ 'ਚ ਪਰਦਿਆਂ ਨੂੰ ਬੰਦ ਰੱਖੋ ਤਾਂ ਕਿ ਕਮਰਾ ਠੰਡੇ ਰਹੇ।
2. ਗਰਮੀ ਤੋਂ ਬਚਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਠੰਡੇ ਪਾਣੀ ਨਾਲ ਧੋਵੋ। ਇਸਦੇ ਇਲਾਵਾ ਬੇਡਸ਼ੀਟ ਹਲਕੀ ਇਸਤੇਮਾਲ ਕਰੋ, ਜਿਸ ਨਾਲ ਬਿਸਤਰ ਠੰਡਾ ਰਹਿੰਦਾ ਹੈ।
3. ਜੇਕਰ ਖਿੜਕੀਆਂ ਜਾਲੀ ਵਾਲੀਆਂ ਹਨ ਤਾਂ ਇਨ੍ਹਾਂ ਉੱਪਰ ਪਾਣੀ ਨਾਲ ਭਿਓ ਕੇ ਤੋਲੀਆ ਟੰਗ ਦਿਓ। ਇਸ ਨਾਲ ਠੰਡੀ ਹਵਾ ਆਵੇਗੀ।
4. ਸੌਣ ਤੋਂ ਪਹਿਲਾਂ ਇੱਕ ਕੱਪੜੇ ਨੂੰ ਗਿੱਲਾ ਕਰਕੇ ਫਰਿੱਜ਼ 'ਚ ਰੱਖ ਦਿਓ। ਚਿਪਚਿਪਾਹਟ ਤੋਂ ਬਚਣ ਲਈ ਮੱਥੇ 'ਤੇ ਇਸ ਨੂੰ ਰੱਖੋ।
5. ਦਿਨ 'ਚ ਜ਼ਿਆਦਾ ਪਾਣੀ ਪਿਓ ਇਸ ਨਾਲ ਸਰੀਰ ਹਾਈਡ੍ਰੇਟਿਡ ਰਹਿੰਦਾ ਹੈ।
ਕੱਟੇ ਹੋਏ ਫਲਾਂ ਨੂੰ ਕਾਲਾ ਹੋਣ ਤੋਂ ਬਚਾਉਣ ਲਈ ਅਪਣਾਓ ਇਹ ਆਸਾਨ ਤਰੀਕੇ
NEXT STORY