ਬੁਢਲਾਡਾ (ਬਾਂਸਲ) : ਚਾਈਨਾ ਡੋਰ ਖਿਲਾਫ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਸਥਾਨਕ ਪੁਲਸ ਵੱਲੋਂ ਵੱਖ-ਵੱਖ ਨਾਕਾਬੰਦੀਆਂ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਪੱਧਰ 'ਤੇ ਚਾਈਨਾ ਡੋਰ ਬਰਾਮਦ ਕੀਤੀ ਗਈ।
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸਿਟੀ ਬਲਕੌਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਸ਼ੱਕੀ ਵਿਅਕਤੀ ਦੀ ਤਲਾਸ਼ੀ ਦੌਰਾਨ ਜਗਸੀਰ ਸਿੰਘ ਉਰਫ ਸੀਰਾ ਪਿੰਡ ਬਰ੍ਹੇ ਕੋਲੋਂ 2 ਗੁੱਟੇ ਚਾਈਨਾ ਡੋਰ ਅਤੇ ਇਸੇ ਤਰ੍ਹਾਂ ਅਹਿਮਦਪੁਰ ਰੋਡ 'ਤੇ ਸ਼ੱਕੀ ਵਿਅਕਤੀ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਚੈਕਿੰਗ ਕਰਨ ਤੇ ਗੁਰਪ੍ਰੀਤ ਸਿੰਘ ਉਰਫ ਗਿਰੀ ਪਿੰਡ ਬਰ੍ਹੇ ਕੋਲੋਂ 2 ਗੁੱਟੇ ਚਾਈਨਾ ਡੋਰ ਬਰਾਮਦ ਕੀਤੇ ਗਏ। ਹੌਲਦਾਰ ਸੁਖਵਿੰਦਰ ਸਿੰਘ, ਹੌਲਦਾਰ ਜਰਨੈਲ ਸਿੰਘ ਨੇ ਉਪਰੋਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ : ਸਕੂਟਰੀ ਅਤੇ ਸਕਾਰਪੀਓ ਦੀ ਟੱਕਰ ’ਚ ਐੱਨ. ਆਰ. ਆਈ. ਨੌਜਵਾਨ ਜ਼ਖਮੀ
ਐੱਸ. ਐੱਸ. ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ਦੀ ਇਤਲਾਹ ਤੁਰੰਤ ਪੁਲਸ ਨੂੰ ਦੇਣ। ਉਨ੍ਹਾਂ ਕਿਹਾ ਕਿ ਇਸ ਡੋਰ ਨਾਲ ਜਿੱਥੇ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ, ਉਥੇ ਇਹ ਡੋਰ ਪੰਛੀਆਂ ਲਈ ਵੀ ਘਾਤਕ ਸਾਬਿਤ ਹੋ ਰਹੀ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਬੁਢਲਾਡਾ ਦੇ ਓਵਰਬ੍ਰਿਜ 'ਤੇ ਇਸ ਡੋਰ ਨਾਲ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਡੋਰ ਨਾਲ ਗਲਾ ਕੱਟਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸ਼ੱਕੀ ਦੁਕਾਨਦਾਰਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਰੁਪਈਆਂ ਪਿੱਛੇ ਪੈ ਗਿਆ ਵੱਡਾ ਰੱਫੜ ! 100 ਬੱਸਾਂ ਦਾ ਹੋ ਗਿਆ ਚੱਕਾ ਜਾਮ, ਹਜ਼ਾਰਾਂ ਯਾਤਰੀ ਹੋਏ ਪ੍ਰੇਸ਼ਾਨ
NEXT STORY