ਹਜ਼ਾਰ ਵਾਰ ਬੋਲਿਆ ਝੂਠ ਵੀ
ਹੋ ਨਹੀਂ ਜਾਂਦਾ ਸੱਚ
ਕਦੇ ਵੀ
ਭਾਵੇਂ ਚਲ ਤਾਂ ਸਕਦਾ
ਬੇਪੈਰਾ ਝੂਠ ਵੀ
ਕੁਝ ਦੂਰ
ਪਰ ਡਿਗ ਜਾਂਦਾ ਹੈ ਆਖਿਰ
ਅਉਂਧੇ ਮੂੰਹ
ਲੈਣ ਲਈ ਅੰਤਿਮ ਸਾਹ ।
ਹਰ ਵਾਰ , ਵਾਰ ਵਾਰ
ਝੂਠ ਦੀਆਂ ਬੈਸਾਖੀਆਂ 'ਤੇ
ਚੱਲਣ ਦੀ ਕੋਸ਼ਿਸ
ਪਾ ਦਿੰਦੀ ਹੈ ਗਲ ਅੰਦਰ
ਝੂਠੇ ਦੀ ਤਖਤੀ
ਜਿਸਦੇ ਭਾਰ
ਚਲ ਨਹੀਂ ਸਕਦਾ ਉਹ
ਬਹੁਤੀ ਦੂਰ ।
ਝੂਠ ਦੀ ਬੇੜੀ
ਬਦਨੀਅਤੀ ਦੇ ਚੱਪੂ
ਪਾਰ ਨਹੀਂ ਕਰਾਉਂਦੇ ਕਦੇ
ਲੋਕਧਾਰਾ ਦੇ ਪਾਣੀ
ਤੇ ਡੁੱਬ ਹੀ ਜਾਂਦੇ ਨੇ
ਅੱਧ ਵਿਚਕਾਰ
ਪਰ ਸੱਚ ਦੀ ਬੇੜੀ
ਤੇ ਨੇਕ ਨੀਅਤ ਦੇ ਚੱਪੂ
ਹੁੰਦੇ ਨੇ ਗਰੰਟੀ
ਪਾਰ ਲੰਘਾਉਣ ਦੇ
ਲੋਕਧਾਰਾ ਦੇ ਸਮੁੰਦਰ ।
ਝੂਠ ਦੀ ਬੁਨਿਆਦ
ਖੜ੍ਹੇ ਨਹੀਂ ਕਦੇ
ਸੱਚ ਦੇ ।ਹਿਲ
ਤੇ ਡਿਗ ਹੀ ਜਾਂਦੇ ਨੇ
ਇੱਕ ਨਾ ਇੱਕ ਦਿਨ
ਉੱਸਰੇ ਮਹਿਲ ਵੀ
ਸੱਚ ਦੇ ਹਲਕੇ ਝਟਕੇ
ਬਣ ਜਾਣ ਲੀ ਖੌਲ਼ੇ
ਜਿਨ੍ਹਾਂ ਦੀ ਕਿਸਮਤ
ਲਿਖਿਆ ਹੁੰਦਾ ਹੈ
ਕੇਵਲ ਪਿਸ਼ਾਬ ।
ਹਰ ਵਾਰ, ਵਾਰ ਵਾਰ
ਹਜ਼ਾਰ ਵਾਰ ਬੋਲਿਆ ਸੱਚ ਤਾਂ
ਹੁੰਦਾ ਹੈ ਸਿਰਫ਼
ਸੁਨਿਆਰੇ ਦੀ ਕੁਠਾਲੀ ਪਿੰਘਲੇ
ਸ਼ੁੱਧ ਸੋਨੇ ਵਰਗਾ
ਜਿਸ ਅੰਦਰ
ਝੂਠ ਦੀ ਨਹੀਂ
ਸਮਾਉਂਦੀ ਹੈ ਸਿਰਫ਼
ਸੱਚ ਦੀ ਖੋਟ ।
ਹਜ਼ਾਰ ਵਾਰ ਬੋਲਿਆ ਝੂਠ ਵੀ
ਹੋ ਨਹੀਂ ਜਾਂਦਾ ਸੱਚ
ਕਦੇ ਵੀ
ਭਾਵੇਂ ਚਲ ਤਾਂ ਸਕਦਾ
ਬੇਪੈਰਾ ਝੂਠ ਵੀ
ਕੁਝ ਦੂਰ
ਪਰ ਡਿਗ ਜਾਂਦਾ ਹੈ ਆਖਿਰ
ਅਉਂਧੇ ਮੂੰਹ
ਲੈਣ ਲਈ ਅੰਤਿਮ ਸਾਹ
ਸਵਰਨ ਸਿੰਘ
ਸੰਪਰਕ : 94183 92845
ਪਿੰਡ ਮਿੰਨੀ ਕਹਾਣੀ
NEXT STORY