ਲਿਖਣਾ ਚਾਹੁੰਦੀ ਹਾਂ ਮੈ ਇਕ ਨਵੀਂ ਤਹਰੀਰ।
ਚੁੰਨੀ ਕਿਸੇ ਧੀ ਭੈਣ ਦੀ ਨਾ ਹੋਵੇ ਲੀਰੋ ਲੀਰ।।
ਆਸ਼ਿਕੀ ਲਈ ਚਾਹੁੰਦੀ ਮੰਡੀਰ ਕੁੜੀ ਨਿੱਤ ਨਵੀਂ,
ਪਰ ਜੰਮਣੋ ਨੇ ਡਰਦੇ ਘਰ ਆਪਣੇ ਕੋਈ ਹੀਰ।
ਨੱਚਣ ਨਾਲ ਬਿਗਾਨੀਆਂ ਦੇ ਇਹ ਖਹਿ-ਖਹਿ
ਆਪਣੀਆਂ ਲਈ ਖਿੱਚਦੇ ਲੱਛਮਣ ਲਕੀਰ।
ਕਾਹਦੀ ਅਜ਼ਾਦੀ ਅਸੀਂ ਮਾਣ ਰਹੇ ਆ ਲੋਕੋ
ਜੋ ਨਾ ਟੁੱਟੀ ਅੰਦਰੋ ਗੁਲਾਮੀ ਦੀ ਜੰਜੀਰ।
ਮਸਲੇ ਹੱਲ ਹੋ ਜਾਣਗੇ, ਨਾ ਕੋਸੋ ਤਕਦੀਰ ਨੂੰ
ਚੰਗੇ ਹੱਲ ਮਿਲ ਜਾਣਗੇ, ਸੋਚੋ ਨਵੀ ਤਦਬੀਰ।
ਸੁਰਿੰਦਰ ਕੌਰ
ਤੇਰਾ-ਤੇਰਾ ਤੋਲੇ ਤੱਕੜੀ
NEXT STORY