ਕਿਰਤ ਕਰਨੀ ਵੰਡ ਛੱਕਣਾ ਵੈੱਲਫੇਅਰ ਸੋਸਾਇਟੀ ਜੋ ਕਿ ਗਰੀਬ ਬੱਚਿਆਂ ਨੂੰ ਝੁੱਗੀਆਂ 'ਚ ਜਾ ਕੇ ਮੁਫਤ ਸਿੱਖਿਆ ਦਿੰਦੀ ਹੈ। ਇਸ ਵਾਰ ਉਨ੍ਹਾਂ ਨੇ ਦੇਸ਼ ਅਤੇ ਸਮਾਜ ਦੇ ਲੋਕਾਂ ਨੂੰ ਜੋੜਣ ਦਾ ਇਕ ਅਨੋਖਾ ਕੰਮ ਕੀਤਾ। ਕਿਰਤ ਕਰਨੀ ਵੰਡ ਛੱਕਣਾ ਵੈੱਲਫੇਅਰ ਸੋਸਾਇਟੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬੜੀ ਧੂਮਧਾਮ ਨਾਲ ਸਾਇਬਾਬਾਦ ਦੇ ਸ਼ਿਵ ਮੰਦਰ 'ਚ ਮਨਾਇਆ ਅਤੇ ਸਾਰਿਆਂ ਨੂੰ ਇਹ ਸੰਦੇਸ਼ ਦਿੱਤਾ ਕਿ ਹਿੰਦੂ ਅਤੇ ਸਿੱਖ ਦੋਂਵੇ ਆਪਸ 'ਚ ਸਕੇ ਭਰਾ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਚੱਲ ਕੇ ਦੇਸ਼ ਅਤੇ ਸਮਾਜ ਦੇ ਕਲਿਆਣ 'ਚ ਆਪਣਾ ਹਿੱਸਾ ਪਾਉਣ ਚਾਹੀਦਾ ਹੈ।

ਕਿਰਤ ਕਰਨੀ ਵੰਡ ਛੱਕਣਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਹਰਮੀਤ ਸਿੰਘ ਅਤੇ ਉਪ ਪ੍ਰਧਾਨ ਨਵਦੀਪ ਕੌਰ ਦੀ ਅਗਵਾਈ 'ਚ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਝੁੱਗੀਆ ਦੇ ਬੱਚਿਆਂ ਨੇ ਆ ਤੇ ਸੇਵਾ ਕੀਤੀ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਹਰਮੀਤ ਸਿੰਘ

ਚਲੋ ਏਕਾ ਕਰ ਲਈਏ ਲੇਖਕੋ
NEXT STORY