ਰਾਤ ਹਨੇਰੀ ਵਿਚ ਗਈ ਕਿਤੇ ਖੋਅ ਸੀ।
ਬੱਦਲਾਂ ਦੀ ਘਟਾ ਗਈ ਨੱਕ-ਨੱਕ ਚੋਅ ਸੀ।
ਮਾਲਾ ਵਾਂਗ ਟੁੱਟੀ ਰਾਤ ਸਕੀ ਨਾ ਪਰੋਅ ਸੀ।
ਰੱਬ ਜਾਣੇ ਕਿਵੇਂ ਆਇਆ ਮੇਰੇ ਤੇ ਗਰੋਂਅ ਸੀ।
ਵਿਚ ਮਜਬੂਰੀ ਮੈਂ ਵੀ ਗਈ ਉਹਦੀ ਹੋਅ ਸੀ।
ਲੁੱਟ ਲਿਆ ਸਭ ਕੁਝ ਪੱਲੇ ਮੇਰੇ ਜੋਅ ਸੀ।
ਉਹਦੀ ਖੁਸ਼ੀ, ਉਹਦੇ ਹਾਸੇ ਇਕ ਉਹਦਾ ਮੋਹਅ ਸੀ।
ਅਧ-ਧਰਤ ਦੀ ਰਾਤ ਮੈਨੂੰ ਪਾਇਆ ਘਰੋਅ ਸੀ।
ਪ੍ਰੀਤ ਵਿਛੜ ਕੇ ਕੱਲੀ ਬੈਠੀ ਹੰਝੂਆਂ ਨੂੰ ਪੂੰਝਦੀ।
ਹਵਾ ਨੂੰ ਦਰਦ ਸੁਣਾਉਦੀ ਇਕ ਦੀਵੇ ਦੀ ਲੋਅ ਸੀ।
ਲੇਖਰ (ਪ੍ਰੀਤ ਢੱਡੇ)
ਮੋਬਾਇਲ-8699715814
ਅੰਗਹੀਣ ਦੀ ਦਿਆਲਤਾ
NEXT STORY