ਲੰਮੇ ਸਮੇ ਤੋਂ ਭਾਰਤ ਗਰੀਬੀ, ਬੇਰੁਜ਼ਗਾਰੀ ,ਅਨਪੜਤਾ ਤੋਂ ਪਛੜਿਆ ਚਲਦਾ ਆ ਰਿਹਾ ਹੈ ਪਛੜਿਆ ਹੋਣ ਕਾਰਨ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਉਹ ਬਹੁਤ ਸਾਰੀਆਂ ਸਮੱਸਿਆਵਾਂ ਹਨ ਉਹਨਾਂ ਵਿਚੋਂ ਇਕ ਹੈ ਖੁਦਕੁਸ਼ੀ ਕਰਨਾ ਭਾਰਤ ਵਿਚ ਲਗਭਗ ਹਰ ਦਿਨ ਇਕ ਜਾ ਦੋ ਲੋਕ ਖੁਦਕੁਸ਼ੀ ਕਰਕੇ ਆਪਣੀ ਜਾਨ ਤੋਂ ਹੱਥ ਧੋ ਲੈਂਦੇ ਹਨ ਇਹ ਦੇਸ਼ ਲਈ ਬੁਹਤ ਮੰਦਭਾਗੀ ਗੱਲ ਹੈ ਅੰਕੜਿਆ ਅਨੁਸਾਰ 2015 ਦੇ ਵਿਚ ਲਗਪਗ 1,35,445 ਲੋਕਾਂ ਨੇ ਖੁਦਕੁਸ਼ੀ ਕਰ ਕੇ ਆਪਣੀ ਜਾਨ ਗਵਾਈ ਇਹ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਭਾਰਤ ਵਿਚ ਚਲਦੀ ਆ ਰਹੀ ਹੈ ਸਰਕਾਰਾਂ ਚਾਹੇ ਸਮੇਂ–ਸਮੇਂ ਤੇ ਇਹ ਦਾਵੇ ਕਰਦੀਆਂ ਰਹਦੀਆਂ ਹਨ ਕੇ ਖੁਦਕੁਸ਼ੀਆ ਘਟ ਰਹੀਆਂ ਹਨ ਪਰ ਇਸ ਦੇ ਉਲਟ ਖੁਦਕੁਸ਼ੀਆਂ ਘਟ ਨਹੀਂ ਸਗੋ ਵਧ ਰਹੀਆਂ ਹਨ ਖੁਦਕੁਸ਼ੀ ਨਾਲ ਮੁਖ ਤੋਰ ਤੇ ਪਰਭਾਵਿਤ ਰਾਜ ਪੰਜਾਬ, ਮਹਾਰਾਸ਼ਟਰ, ਬਿਹਾਰ ਯੂਪੀ, ਕਰਨਾਟਕ ਆਦਿ ਪੰਜ ਰਾਜ ਮੁੱਖ ਤੋਰ ਤੇ ਇਸ ਦੇ ਨਾਲ ਪ੍ਰਭਾਵਿਤ ਹਨ ਹਰ ਰੋਜ਼ ਕਿਸੇ ਨਾ ਕਿਸੇ ਘਰ ਵਿਚ ਮੌਤ ਦਾ ਮਾਤਮ ਸਾਇਆ ਰਿਹੰਦਾ ਹੈ ਖੁਦਕੁਸ਼ੀ ਦਾ ਮੁਖ ਕਾਰਨ ਜਾਣਨ ਦੀ ਕੋਸ਼ਿਸ ਕੀਤੀ ਤਾ ਸਭ ਤੋ ਜਿਆਦਾ ਵਿੱਤੀ ਹਾਲਤ ਦੇ ਕਾਰਨ ਖੁਦਕੁਸ਼ੀ ਦਾ ਪਤਾ ਚਲਦਾ ਹੈ ਖੁਦਕੁਸ਼ੀ ਕਰਨ ਵਿਚ 68% ਮਰਦ ਅਤੇ 42% ਅੋਰਤਾ ਖੁਦਕੁਸ਼ੀਆ ਕਰਦੀਆਂ ਹਨ|ਅੋਰਤਾਂ ਦੇ ਖੁਦਕੁਸ਼ੀ ਕਰਨ ਦੀ ਜ਼ਿਆਦਾ ਗਿਣਤੀ ਮਹਾਰਾਸ਼ਟਰ, ਬਿਹਾਰ, ਯੂਪੀ ,ਕਰਨਾਟਕ ਵਿਚ ਪਾਈ ਜਾਂਦੀ ਹੈ ਜੇਕਰ ਅਸੀਂ ਅੰਕੜਿਆਂ ਨੂੰ ਦੇਖ ਕੇ ਚਲੀਏ ਤਾਂ ਹਰ 6 ਕੇਸਾਂ ਵਿਚੋਂ 1 ਕੇਸ ਘਰੇਲੂ ਔਰਤ ਦਾ ਹੁੰਦਾ ਹੈ ਜਿਵੇਂ-ਜਿਵੇਂ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਚਲਦਾ ਜਾ ਰਿਹਾ ਹੈ ਤਿਵੈ ਹੀ ਖੁਦਕੁਸ਼ੀਆਂ ਦਾ ਦੋਰ ਵੀ ਵਧਦਾ ਚਲਿਆ ਜਾ ਰਿਹਾ ਹੈ। ਜ਼ਿਆਦਾ ਖੁਦਕੁਸ਼ੀ ਕਰਨ ਵਾਲੇ ਕਿਸਾਨ ਹੀ ਹਨ ਜੋ ਆਪਣੀ ਫਸਲ ਲਈ ਘਟ ਜ਼ਮੀਨ ਕਾਰਨ ਕਰਜਾ ਚੁੱਕਦੇ ਹਨ ਅਤੇ ਉਸੇ ਕਰਜੇ ਦੀ ਥਾਂ ਆਪ ਦਬ ਜਾਂਦੇ ਹਨ ਅਤੇ ਖੁਦਕੁਸ਼ੀ ਕਰ ਬੈਠਦੇ ਹਨ ਜਦੋ ਹਰ ਦਿਨ ਕਿਸੇ ਨਾ ਕਿਸੇ ਕਿਸਾਨ ਦੀ ਮੋਤ ਦੀ ਖਬਰ ਸੁਣਨ ਨੂੰ ਮਿਲਦੀ ਹੈ ਤਾ ਬੁਹਤ ਦੁੱਖ ਹੁੰਦਾ ਹੈ |ਜਿਹੜਾ ਪੰਜਾਬ ਕਦੇ ਸੋਨੇ ਦੀ ਚਿੜੀ ਸਮਝਿਆ ਜਾਂਦਾ ਸੀ ਅੱਜ ਓਹ ਖੁਦਕੁਸ਼ੀ ਨਾਂ ਦੇ ਕਲੰਕ ਨਾਲ ਜੀ ਰਿਹਾ ਹੈ ਅੱਜਕਲ ਨੋਜਵਾਨਾ ਦੀਆਂ ਵੀ ਖੁਦਕੁਸ਼ੀ ਕਰਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਇਸ ਦੇ ਵੀ ਕਈ ਕਾਰਨ ਦੇਖਣ ਨੂੰ ਮਿਲਦੇ ਹਨ ਜਿਵੇਂ ਨਸ਼ੇ ਦੀ ਘਾਟ ,ਪੜਾਈ ਵਿਚ ਅਸਫਲ ,ਮਾਤਾ-ਪਿਤਾ ਦੀ ਘੂਰ ਹੋਰ ਵੀ ਬਹੁਤ ਸਾਰੇ ਕਾਰਨ ਹਨ ਪੜ੍ਹਾਈ ਵਿਚ ਅਸਫਲ ਹੋਣ ਕਾਰਨ ਨੋਜਵਾਨ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ|ਘਰਦਿਆ ਨੇ ਇਕ ਗੱਲ ਕਹੀ ਖੁਦਕੁਸ਼ੀ ਕਰ ਲਈ ਇਸ ਤਰਾਂ ਦੀਆਂ ਬਹੁਤ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਸਾਡੀਆਂ ਸਰਕਾਰਾਂ ਨੂੰ ਇਸ ਸੰਬੰਦੀ ਚੰਗੀ ਨਿੱਤੀ ਬਣਾਉਣ ਦੀ ਲੋੜ ਹੈ ਤਾਂ ਕੇ ਜੋ ਕਿਸਾਨ ਦੇਸ਼ ਦਾ ਢਿੱਡ ਭਰ ਰਿਹਾ ਹੈ ਅਤੇ ਜੋ ਦੇਸ਼ ਦਾ ਭਵਿੱਖ ਹੈ ਉਸ਼ ਨੂੰ ਬਚਾਇਆ ਜਾ ਸਕੇ |
— ਦੀਪ ਖਡਿਆਲ
ਭਾਰਤ ਦਾ ਆਖਰੀ ਦੱਖਣੀ ਸਿਰਾ ਕੰਨਿਆਕੁਮਾਰੀ
NEXT STORY