ਜੰਮੂ— ਸੱਤਾ ਦੇ ਨਸ਼ੇ 'ਚ ਚੂਰ ਭਾਜਪਾ ਵਿਧਾਇਕ ਰਵਿੰਦਰ ਰੈਨਾ ਨੇ ਨੌਸ਼ਹਿਰਾ ਦੇ ਆਧਾਰ ਕਾਰਡ ਦਫ਼ਤਰ 'ਚ ਭੰਨ-ਤੋੜ ਕਰਕੇਐੈੱਸ. ਐੈੱਚ. ਓ. ਦੀ ਮੌਜ਼ੂਦਗੀ 'ਚ ਇਕ ਅਪਾਹਜ ਕਰਮਚਾਰੀ ਨਾਲ ਕੁੱਟਮਾਰ ਕੀਤੀ। ਕਰਮਚਾਰੀ ਦਾ ਕਸੂਰ ਇੰਨਾ ਸੀ ਕਿ ਇਸ ਕਰਮਚਾਰੀ ਨੇ ਕੁਝ ਦਿਨ ਪਹਿਲਾਂ ਵਿਧਾਇਕ ਦੀ ਮਾਤਾ ਅਤੇ ਭਰਾ ਨੂੰ ਆਧਾਰ ਕਾਰਡ ਬਣਵਾਉਣ ਲਈ ਲਾਈਨ 'ਚ ਲੱਗਣ ਨੂੰ ਕਹਿ ਦਿੱਤਾ ਸੀ। ਵਿਧਾਇਕ ਰਵਿੰਦਰ ਰੈਨਾ ਇਕ ਚੈੱਨਲ ਦੇ ਰਿਪੋਰਟ ਕੈਮਰਾਮੈਨ ਨਾਲ ਵੀਡੀਓ ਦਫ਼ਤਰ ਪਹੁੰਚੇ। ਵਿਧਾਇਕ ਤਾਂ ਖੁਦ ਬਾਹਰ ਖੜ੍ਹੇ ਰਹੇ ਅਤੇ ਇਕ ਵਿਅਕਤੀ ਨੂੰ ਆਧਾਰ ਕਾਰਡ ਦੇ ਫਾਰਮ ਲਈ ਉੱਥੇਮੌਜ਼ੂਦ ਕਰਮਚਾਰੀ ਸਾਦਿੱਕ ਹੁਸੈਨ ਤੋਂ ਫਾਰਮ ਮੰਗਣ 'ਤੇ ਝਗੜਾ ਹੋ ਗਿਆ ਅਤੇ ਉਸ ਨੇ ਕਰਮਚਾਰੀ ਦੀ ਕੁੱਟਮਾਰ ਕਰ ਦਿੱਤੀ।
ਕਰਮਚਾਰੀ ਨੇ ਦੋਸ਼ ਲਗਾਉਂਦੇ ਹੋਏ ਕਿ ਵਿਧਾਇਕ ਵਾਰ-ਵਾਰ ਕਰਮਚਾਰੀਆਂ ਨੂੰ ਧਮਕਾਉਂਦੇ ਹੋਏ ਕਹਿ ਰਿਹਾ ਸੀ ਕਿ ਵਿਧਾਨਸਭਾ 'ਚ ਕੁੱਟਮਾਰ ਕਰ ਦਿੱਤੀ, ਤੁਸੀਂ ਲੋਕ ਕੀ ਬੱਚੇ ਹੋ। ਨਾਲ ਹੀ ਵਿਧਾਇਕ ਨੇ ਗੁੰਡਾਗਰਦੀ ਦਿਖਾਉਂਦੇ ਹੋਏ ਆਧਾਰ ਕਾਰਡ ਬਣਾਉਣ ਲਈ ਰੱਖੇ ਕੰਪਿਊਟਰ ਵੀ ਤੋੜ ਦਿੱਤੇ। ਹਸਪਤਾਲ 'ਚ ਇਲਾਜ ਕਰਵਾ ਰਹੇ ਸਾਦਿੱਕ ਹੁਸੈਨ ਨੇ ਕਿਹਾ ਹੈ ਕਿ ਭਾਜਪਾ ਵਿਧਾਇਕ ਰਵਿੰਦਰ ਰੈਨਾ ਮੁਖੀ ਨਾਲ ਦਫ਼ਤਰ 'ਚ ਆਏ ਅਤੇ ਕਮਰੇ 'ਚ ਮੌਜ਼ੂਦ ਲੋਕਾਂ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਵਿਧਾਇਕ ਨੇ ਥਾਣਾ ਮੁਖੀ ਦੀ ਮੌਜ਼ੂਦਗੀ 'ਚ ਮੇਰੇ ਨਾਲ ਕੁੱਟਮਾਰ ਕੀਤੀ। ਕਰਮਚਾਰੀ ਅਨੁਸਾਰ ਵਿਧਾਇਕ ਨੇ ਕਮਰੇ 'ਚ ਆਉਂਦੇ ਹੀ ਅੰਦਰ ਤੋਂ ਕੁੰਡੀ ਮਾਰ ਦਿੱਤੀ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਕਮਰੇ 'ਚ ਮੁਰਗਾ ਬਣਨ ਨੂੰ ਵੀ ਕਿਹਾ ਗਿਆ ਅਤੇ ਜਦੋਂ ਮੈਂ ਕਿਹਾ ਕਿ ਮੈਂ ਅਪਾਹਜ ਹਾਂ ਤਾਂ ਵਿਧਾਇਕ ਨੇ ਅੱਗੋ ਕਿਹਾ ਕਿ ਮੈਂ ਤੇਰੀ ਦੂਜੀ ਲੱਤ ਵੀ ਤੋੜ ਦੇਵਾਂਗਾ।
ਕਰਮਚਾਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਧਾਇਕ ਦੀ ਮਾਤਾ ਅਤੇ ਭਰਾ ਆਧਾਰ ਕਾਰਡ ਬਣਵਾਉਣ ਲਈ ਆਏ ਸਨ ਪਰ ਉਸ ਸਮੇਂ ਕਾਫੀ ਭੀੜ ਸੀ ਅਤੇ ਮੈਂ ਉਨ੍ਹਾਂ ਨੂੰ ਲਾਈਨ 'ਚ ਆਉਣ ਨੂੰ ਕਿਹਾ ਸੀ, ਜਿਸ ਤੋਂ ਬਾਅਦ ਉਹ ਚੱਲੇ ਗਏ ਸਨ। ਇਹ ਹੀ ਨਹੀਂ ਉਸ ਨੂੰ ਫੋਨ 'ਤੇ ਵੀ ਕਿਹਾ ਗਿਆ ਸੀ ਕਿ ਬਾਕੀ ਸਭ ਦਾ ਕੰਮ ਛੱਡ ਕੇ ਵਿਧਾਇਕ ਦੀ ਮਾਤਾ ਜੀ ਦਾ ਆਧਾਰ ਕਾਰਡ ਬਣਾਇਆ ਜਾਵੇ। ਸ਼ਾਇਦ ਇਸ ਗੱਲ ਦਾ ਵਿਧਾਇਕ ਨੂੰ ਗੁੱਸਾ ਲੱਗਿਆ ਸੀ ਅਤੇ ਇਸ ਗੱਲ ਦਾ ਬਦਲਾ ਲੈਣ ਲਈ ਉਸ ਦੀ ਕੁੱਟਮਾਰ ਕੀਤੀ ਹੈ।
ਅਸ਼ੋਕ ਨੇ ਪੁਲਸ 'ਤੇ ਲਗਾਏ ਗੰਭੀਰ ਦੋਸ਼, ਕਿਹਾ-ਨਸ਼ਾ ਅਤੇ ਕਰੰਟ ਦੇ ਕੇ ਕਬੂਲ ਕਰਵਾਇਆ ਦੋਸ਼
NEXT STORY