ਪੁਣੇ— ਕੇਂਦਰ ਸਰਕਾਰ ਵੱਲੋਂ ਲਗਾਏ ਗਏ ਤਿੰਨ ਤਲਾਕ ਬਿੱਲ ਦੇ ਖਿਲਾਫ ਪੁਣੇ 'ਚ ਮਹਿਲਾਵਾਂ ਸ਼ਨੀਵਾਰ ਨੂੰ ਸੜਕਾਂ 'ਤੇ ਉਤਰੀਆਂ। ਇਨ੍ਹਾਂ ਮਹਿਲਾਵਾਂ ਦੇ ਹੱਕ 'ਚ ਬੋਲਦੇ ਹੋਏ ਏ.ਆਈ.ਐੈੱਮ.ਆਈ.ਐੈੱਮ. ਪ੍ਰਧਾਨ ਅਸਦੁਦੀਨ ਓਵੈਸੀ ਨੇ ਭਾਰਤ ਪ੍ਰਧਾਨ ਮੰਤਰੀ ਨੂੰ ਮੁਸਲਿਮਾਂ ਦਾ ਦੁਸ਼ਮਣ ਦੱਸਿਆ ਹੈ।
ਪੁਣੇ 'ਚ ਇਕ ਪ੍ਰੋਗਰਾਮ ਦੌਰਾਨ ਓਵੈਸੀ ਨੇ ਕਿਹਾ, ''ਅੱਜ ਸਾਡੀ ਮਾਂ ਅਤੇ ਭੈਣਾਂ ਨੇ ਜਲੂਸ 'ਚ ਹਿੱਸਾ ਲੈ ਕੇ ਜਾਲਿਮ ਹਕੂਮਤ ਨੂੰ ਸੁਨੇਹਾ ਦਿੱਤਾ ਹੈ। ਅਸੀਂ ਨੌਜਵਾਨਾਂ ਨੂੰ ਅਤੇ ਬਜੁਰਗਾਂ ਨੂੰ ਪੈਗਾਮ ਦਿੱਤਾ ਕਿ ਤੁਹਾਨੂੰ ਇਸ ਸ਼ਰੀਅਤ ਲਈ ਖੜੇ ਹੋਣਾ ਹੋਵੇਗਾ।''
ਉਨ੍ਹਾਂ ਨੇ ਪੀ.ਐੈਮ. ਮੋਦੀ 'ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ, ''ਮਿਸਟਰ ਮੋਦੀ ਅੱਖਾਂ ਖੋਲੋ ਅਤੇ ਦਿਮਾਗ ਤੋਂ ਆਪਣੇ ਪਰਦੇ ਹਟਾਓ। ਤੁਸੀਂ ਮੁਸਲਿਮ ਖਵਾਤੀਨਾਂ ਦੇ ਹਮਦਰਦ ਨਹੀਂ ਹੋ। ਤੁਸੀਂ ਦੁਸ਼ਮਨ ਹੋ ਸਾਡੇ ਅਤੇ ਬੇਇਨਸਾਫ਼ੀ ਕਰ ਰਹੇ ਹੋ ਪਰ ਸਾਡੇ ਵਜੀਰ-ਏ-ਆਜ਼ਮ ਸੁਣਨਗੇ ਕੀ।''
ਜ਼ਿਕਰਯੋਗ ਹੈ ਕਿ ਪੁਣੇ 'ਚ ਵੱਡੀ ਗਿਣਤੀ 'ਚ ਮੁਸਲਿਮ ਮਹਿਲਾਵਾਂ ਨੇ ਤਿੰਨ ਤਲਾਕ ਬਿੱਲ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਮਹਿਲਾਵਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਿੱਲ ਬਣਾਉਣ ਤੋਂ ਪਹਿਲਾਂ ਮੁਸਲਿਮ ਸੰਗਠਨਾਂ ਜਾਂ ਪਰਸਨਲ ਲਾਅ ਬੋਰਡ ਨਾਲ ਸਲਾਹ ਨਹੀਂ ਕੀਤੀ। ਉਨ੍ਹਾਂ ਨੇ ਮੁਸਲਿਮ ਪਰਸਨਲ ਲਾਅ 'ਚ ਕੋਈ ਵੀ ਤਬਦੀਲੀ ਨਾ ਕਰਨ ਦੀ ਅਪੀਲ ਕੀਤੀ।
ਛੇੜਛਾੜ ਤੋਂ ਤੰਗ ਆ ਕੇ 14 ਸਾਲ ਦੀ ਲੜਕੀ ਨੇ ਫਾਹਾ ਲਗਾ ਕੇ ਕੀਤੀ ਆਤਮ-ਹੱਤਿਆ
NEXT STORY