ਪਾਨੀਪਤ (ਅਨਿਲ ਕੁਮਾਰ)— ਹਰਿਆਣਾ ਦੇ ਪਾਨੀਪਤ ਸੀ. ਆਈ. ਏ. ਵਨ ਵਿੰਗ ਦੇ ਅਸਿਸਟੇਂਟ ਸਬ-ਇੰਸਪੈਕਟਰ ਦੀ ਦੇਰ ਰਾਤ ਸੜਕ ਹਾਦਸੇ 'ਚ ਮੌਤ ਹੋ ਗਈ। ਹਾਦਸੇ ਸਮੇਂ ਏ. ਐੈੱਸ. ਆਈ. ਅਨਿਲ ਡਿਊਟੀ ਖਤਮ ਕਰਕੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ। ਜਦੋਂ ਉਹ ਐੈੱਸ. ਡੀ. ਕਾਲਜ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੇਜ਼ ਰਫਤਾਰ ਕਾਰ ਨੇ ਉਸ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜੋਰਦਾਰ ਸੀ ਕਿ ਅਨਿਲ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਾਂਚ ਅਧਿਕਾਰੀ ਬਜਿੰਦਰ ਨੇ ਦੱਸਿਆ ਕਿ ਅਨਿਲ ਪਾਨੀਪਤ ਪੁਲਸ 'ਚ ਮੁਨਸ਼ੀ ਦੀ ਪੋਸਟ 'ਤੇ ਤਾਇਨਾਤ ਸੀ, ਘਰਦਿਆਂ ਨੇ ਦੱਸਿਆ ਕਿ ਅਗਲੇ ਮਹੀਨੇ ਅਨਿਲ ਦੀ ਬੇਟੀ ਦਾ ਵਿਆਹ ਵੀ ਹੋਣ ਵਾਲਾ ਸੀ। ਹਾਦਸੇ 'ਚ ਅਨਿਲ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ। ਇਸ ਹਾਦਸੇ 'ਚ ਜ਼ਿੰਮੇਵਾਰ ਕਾਰ ਚਾਲਕ ਦਾ ਨੰਬਰ ਪੁਲਸ ਨੇ ਪਤਾ ਕਰ ਲਿਆ ਹੈ।ਦੋਸ਼ੀ ਕਾਰ ਚਾਲਕ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਘਰਦਿਆਂ ਦੇ ਹਵਾਲੇ ਕਰ ਦਿੱਤੀ ਹੈ।
ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ 2 ਭਰਾਵਾਂ ਦੀ ਮੌਤ
NEXT STORY