ਛਪਰਾ— ਬਿਹਾਰ ਦੇ ਹਸਪਤਾਲਾਂ 'ਚ ਅਕਸਰ ਮਰੀਜ਼ਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਇਥੇ ਹੀ ਇਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ। ਛਪਰਾ ਸਦਰ ਹਸਪਤਾਲ 'ਚ ਸੜਕ ਦੁਰਘਟਨਾ 'ਚ ਜ਼ਖਮੀ ਇਕ ਮਰੀਜ਼ ਨੂੰ ਲਿਆਂਦਾ ਗਿਆ, ਜਿਸ ਦੇ ਸਿਰ 'ਚੋਂ ਖੂਨ ਬਹਿ ਰਿਹਾ ਸੀ। ਇਸ ਤਰ੍ਹਾਂ ਦੀ ਹਾਲਤ 'ਚ ਮਰੀਜ਼ ਨੂੰ ਸਿਹਤ ਵੱਲ ਸਖ਼ਤ ਧਿਆਨ ਦੇਣ ਦੀ ਲੋੜ ਹੁੰਦੀ ਹੈ ਪਰ ਹਸਪਤਾਲ ਪ੍ਰਬੰਧਕ ਵੱਲੋਂ ਮਰੀਜ਼ ਦੇ ਸਿਰ ਹੇਠਾਂ ਸਿਰਾਣੇ ਦੀ ਜਗ੍ਹਾ ਪੇਂਟ ਦਾ ਡੱਬਾ ਰੱਖ ਦਿੱਤਾ ਗਿਆ। ਮਰੀਜ਼ ਨੂੰ ਇਸ ਤਰ੍ਹਾਂ ਹੀ ਐਮਰਜੈਂਸੀ ਰੂਮ 'ਚ ਲਿਜਾ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਹਸਪਤਾਲ ਪ੍ਰਬੰਧਕ ਵਲੋਂ ਮਰੀਜ ਨੂੰ ਇੰਨੀ ਠੰਡ 'ਚ ਕੰਬਲ ਵੀ ਉਪਲੱਬਧ ਨਹੀਂ ਕਰਵਾਇਆ ਗਿਆ।
ਘਟਨਾ ਸਥਾਨ 'ਤੇ ਮੌਜੂਦ ਇਕ ਮੀਡੀਆ ਕਰਮਚਾਰੀ ਦੀ ਨਜ਼ਰ ਜਦੋਂ ਮਰੀਜ਼ 'ਤੇ ਪਈ ਤਾਂ ਫਿਰ ਹਸਪਤਾਲ ਪ੍ਰਬੰਧਕ ਵਲੋਂ ਮਰੀਜ਼ ਨੂੰ ਕੰਬਲ ਦਿੱਤਾ ਗਿਆ। ਇਸ ਤੋਂ ਬਾਅਦ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ. ਐਮ. ਸੀ. ਐਚ. ਰੈਫਰ ਕਰ ਦਿੱਤਾ ਗਿਆ। ਸਦਰ ਹਸਪਤਾਲ 'ਚ ਸਿਹਤ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ। ਉਥੇ ਮਰੀਜ਼ਾਂ ਲਈ ਬਿਸਤਰੇ 'ਤੇ ਇਕ ਚਾਦਰ ਤਕ ਉਪਲੱਬਧ ਨਹੀਂ ਹੈ।
ਕੈਨੇਡਾ ਦੇ ਗੁਰਦੁਆਰਿਆਂ 'ਚ ਭਾਰਤੀ ਅਫਸਰਾਂ ਦੇ ਦਾਖਲੇ 'ਤੇ ਪਾਬੰਦੀ
NEXT STORY