ਨਵੀਂ ਦਿੱਲੀ— ਹਿੰਦੀ ਕਵੀ ਕੇਦਾਰਨਾਥ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ 'ਚ ਸੋਮਵਾਰ ਰਾਤ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਢਿੱਡ 'ਚ ਦਰਦ ਹੋਣ ਦੀ ਸ਼ਿਕਾਇਤ ਹੋਣ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਮਜ਼) 'ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਸੋਮਵਾਰ ਸ਼ਾਮ 5:40 'ਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਕੇਦਾਰਨਾਥ ਸਿੰਘ ਦੇ ਦਿਹਾਂਤ ਨਾਲ ਲੇਖਕਾਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ।
ਦੱਸ ਦਈਏ ਕਿ ਪ੍ਰਮੁੱਖ ਆਧੁਨਿਕ ਹਿੰਦੀ ਕਵੀਆਂ ਤੇ ਲੇਖਕਾਂ 'ਚੋਂ ਕੇਦਾਰਨਾਥ ਸਿੰਘ ਦਾ ਸਥਾਨ ਸਭ ਤੋਂ ਉਪਰ ਸੀ। ਕੇਦਾਰਨਾਥ ਸਿੰਘ ਮਸ਼ਹੂਰ ਕਵਿਕਾ ਸੰਕਲਨ 'ਤੀਸਰਾ ਸਪਤਕ' ਦੇ ਸਹਿਯੋਗੀ ਕਵੀਆਂ 'ਚੋਂ ਇਕ ਹੈ। ਇਨ੍ਹਾਂ ਦੀਆਂ ਕਵਿਤਾਵਾਂ ਅਨੁਵਾਦ ਕਰੀਬ ਸਾਰੇ ਪ੍ਰਮੁੱਖ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਅੰਗ੍ਰੇਜੀ, ਸਪੇਨਿਸ਼, ਰੂਸੀ, ਜਰਮਨ ਤੇ ਹੰਗੋਰੀਅਨ ਆਦਿ ਵਿਦੇਸ਼ੀ ਭਾਸ਼ਾਵਾਂ 'ਚ ਵੀ ਹੋਏ ਹਨ। ਕਵਿਤਾ ਪਾਠ ਲਈ ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ। 2013 'ਚ ਕੇਦਾਰਨਾਥ ਸਿੰਘ ਦੀਆਂ ਸੇਵਾਵਾਂ ਲਈ ਉਨ੍ਹਾਂ ਨੇ ਲੇਖਕ ਦੇ ਸਭ ਤੋਂ ਵੱਡੇ ਸਨਾਮਨ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਕ ਕੀਤਾ ਗਿਆ। ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਹਿੰਦੀ ਦੇ 10ਵੇਂ ਲੇਖਕ ਸਨ।
ਕੇਦਾਰਨਾਥ ਸਿੰਘ ਦਾ ਜਨਮ 1934 'ਚ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਚਕਿਆ ਪਿੰਡ 'ਚ ਹੋਇਆ ਸੀ। ਇਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ 'ਚ 1956 'ਚ ਹਿੰਦੀ 'ਚ ਐੱਮ.ਏ. ਤੇ 1964 'ਚ ਪੀ.ਐੱਚ.ਡੀ. ਕੀਤੀ। ਕੇਦਾਰਨਾਥ ਸਿੰਘ ਨੇ ਕਈ ਕਾਲਜਾਂ 'ਚ ਪੜ੍ਹਾਇਆ ਤੇ ਆਖਿਰ 'ਚ ਜਵਾਰਲਾਲ ਯੂਨੀਵਰਸਿਟੀ 'ਚ ਹਿੰਦੀ ਵਿਭਾਗ ਦੇ ਪ੍ਰਧਾਨ ਦੇ ਅਹੁਦੇ ਤੋਂ ਰਿਟਾਇਰ ਹੋਏ। ਇਨ੍ਹਾਂ ਕਈ ਕਿਤਾਬਾਂ ਲਿਖਿਆ ਜਿਨ੍ਹਾਂ 'ਚੋਂ 'ਬਾਘ' ਇਨ੍ਹਾਂ ਦੀ ਪ੍ਰਮੁੱਖ ਲੰਬੀ ਕਵਿਤਾ ਹੈ, ਜੋ ਮੀਲ ਦਾ ਪੱਥਰ ਮੰਨੀ ਜਾ ਸਕਦੀ ਹੈ।
ਪਾਸ ਹੋਣ ਲਈ ਵਿਦਿਆਰਥੀ ਨੇ ਕੀਤੀਆਂ ਅਜੀਬ ਹਰਕਤਾਂ, ਜਵਾਬ ਸ਼ੀਟ 'ਚ ਭੇਜੇ ਪੈਸੇ
NEXT STORY