ਚੰਡੀਗੜ੍ਹ — ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਮਾਨੁਸ਼ੀ ਛਿੱਲਰ ਦਾ ਮਿਸ ਵਰਲਡ ਬਣਨਾ ਹਰਿਆਣੇ ਲਈ ਮਾਣ ਦੀ ਗੱਲ ਹੈ। ਆਖਰੀ ਪੜਾਅ 'ਚ ਮਾਨੁਸ਼ੀ ਤੋਂ ਪੇਸ਼ੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਮਾਂ ਦੇ ਪੇਸ਼ੇ ਨੂੰ ਖਾਸ ਕਹਿ ਕੇ ਭਾਰਤੀ ਪਰੰਪਰਾ ਦਾ ਮਾਣ ਵਧਾਇਆ ਹੈ। ਮੁੱਖ ਮੰਤਰੀ ਅੱਜ ਹਰਿਆਣਾ ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸਾਬਕਾ ਮੁੱਖ ਮੰਤਰੀ ਹੁੱਡਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਹੁੰਦੀ ਤਾਂ ਮਾਨੁਸ਼ੀ ਨੂੰ ਪਲਾਟ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰਦੇ, ਇਸ ਸੰਬੰਧ 'ਚ ਪੁੱਛੇ ਜਾਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਹੁਣ ਵੀ ਪਲਾਟ ਅਤੇ ਪੈਸੇ ਹੀ ਨਜ਼ਰ ਆਉਂਦੇ ਹਨ। ਇਸ ਤੋਂ ਉਪਰ ਦੀ ਸੋਚ ਰੱਖਣੀ ਚਾਹੀਦੀ ਹੈ। ਯੂਥ ਕਾਂਗਰਸ ਦੇ ਟਵਿੱਟਰ ਹੈਂਡਲ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਚਾਹ ਵਾਲਾ ਦੱਸੇ ਜਾਣ 'ਤੇ ਮਨੋਹਰ ਲਾਲ ਨੇ ਕਿਹਾ ਕਿ ਨਰਿੰਦਰ ਮੋਦੀ ਹੀ ਨਹੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਉਦਾਹਰਨ ਹਨ ਜਿਨਾਂ 'ਚ ਜ਼ਮੀਨ ਨਾਲ ਜੁੜ ਕੇ ਲੋਕ ਉੱਚੇ ਅਹੁਦੇ ਤੱਕ ਪਹੁੰਚੇ ਹਨ।
ਮੁਰਥਲ ਟੋਲ ਦੇ ਸੰਬੰਧ 'ਚ ਮੁੱਖ ਮੰਤਰੀ ਨੇ ਕਿਹਾ ਕਿ ਮੁਰਥਲ ਟੋਲ 'ਤੇ ਟੈਕਸਾਂ ਦੀ ਵਿਵਸਥਾ ਸਹੀ ਨਾ ਹੋਣ ਤੱਕ ਟੈਕਸਾਂ ਦੀ ਵਸੂਲੀ ਨੂੰ ਰੋਕਣ ਲਈ ਕੇਂਦਰੀ ਮੰਤਰਾਲੇ ਨੂੰ ਚਿੱਠੀ ਲਿਖੀ ਹੈ।
ਰਾਸ਼ਟਰੀ ਗੀਤ ਅਪਮਾਨ ਮਾਮਲਾ : ਦੋ ਵਿਦਿਆਰਥੀਆਂ ਖਿਲਾਫ ਮਾਮਲਾ ਦਰਜ
NEXT STORY