ਸ਼ਿਓਪੁਰ- ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਸਥਿਤ ਕੁਨੋ ਨੈਸ਼ਨਲ ਪਾਰਕ (ਕੇ. ਐੱਨ. ਪੀ.) ਵਿਚ 8 ਨਵੇਂ ਮਹਿਮਾਨਾਂ ਭਾਵ ਚੀਤਿਆਂ ਦੀ ਆਮਦ ਨੂੰ ਲੈ ਕੇ ਚੱਲ ਰਹੇ ਉਤਸ਼ਾਹ ਦੌਰਾਨ ਪਿੰਡ ਵਾਸੀਆਂ ਦੇ ਮਨਾਂ ਵਿਚ ਉਨ੍ਹਾਂ ਦੀ ਜ਼ਮੀਨ ਖੁੱਸਣ ਤੇ ਚੀਤਿਆਂ ਵੱਲੋਂ ਹਮਲੇ ਕੀਤੇ ਜਾਣ ਦਾ ਡਰ ਪੈਦਾ ਹੋ ਗਿਆ ਹੈ। ਹਾਲਾਂਕਿ ਕੁਝ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਕੇ. ਐੱਨ. ਪੀ. ’ਚ ਚੀਤਿਆਂ ਦੀ ਆਮਦ ਕਾਰਨ ਇਸ ਦੇ ਮਸ਼ਹੂਰ ਹੋਣ ਤੋਂ ਬਾਅਦ ਇੱਥੇ ਸੈਲਾਨੀਆਂ ਦੀ ਗਿਣਤੀ ਵਧਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਸ਼ਿਓਪੁਰ-ਸ਼ਿਵਪੁਰੀ ਰੋਡ ’ਤੇ ਸਨੈਕਸ ਅਤੇ ਚਾਹ ਵੇਚਣ ਵਾਲੇ ਰਾਧੇਸ਼ਿਆਮ ਯਾਦਵ ਨੇ ਦੱਸਿਆ ਕਿ ਜਦੋਂ ਬਾਕੀ ਦੇ 4-5 ਪਿੰਡਾਂ ਦੇ ਲੋਕਾਂ ਨੂੰ ਵੀ ਕੇ. ਐੱਨ. ਪੀ. ਤੋਂ ਸ਼ਿਫਟ ਕਰ ਦਿੱਤਾ ਜਾਵੇਗਾ ਤਾਂ ਮੇਰੀ ਛੋਟੀ ਸਨੈਕਸ ਦੀ ਦੁਕਾਨ ਦਾ ਕੀ ਹੋਵੇਗਾ? ਅਸੀਂ ਪਹਿਲਾਂ ਹੀ ਵਿੱਤੀ ਤੌਰ ’ਤੇ ਪ੍ਰਭਾਵਿਤ ਹਾਂ ਕਿਉਂਕਿ ਪਿਛਲੇ 15 ਸਾਲਾਂ ਵਿਚ 25 ਪਿੰਡਾਂ ਦੇ ਲੋਕ ਕੇ. ਐੱਨ. ਪੀ. ਤੋਂ ਸ਼ਿਫਟ ਹੋ ਗਏ ਹਨ।੍ਯ
ਇਹ ਵੀ ਪੜ੍ਹੋ- ਕੁਨੋ ਨੈਸ਼ਨਲ ਪਾਰਕ ’ਚ 8 ਚੀਤਿਆਂ ਦੀ ਵਾਪਸੀ, PM ਮੋਦੀ ਬੋਲੇ- ਖੁੱਲ੍ਹਣਗੇ ਵਿਕਾਸ ਅਤੇ ਤਰੱਕੀ ਦੇ ਰਾਹ
ਕਿਸਾਨ ਰਾਮ ਕੁਮਾਰ ਨੂੰ ਡਰ ਹੈ ਕਿ ਨੇੜਲੇ ਡੈਮ ਪ੍ਰਾਜੈਕਟ ਕਾਰਨ ਸੀਸਾਈਪੁਰਾ ਦੇ ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ ਜਾਵੇਗੀ। ਪਿੰਡਾਂ ਨੂੰ ਪਹਿਲਾਂ ਹੀ ਇਸ ਪਾਰਕ ਲਈ ਟਰਾਂਸਫਰ ਕਰ ਦਿੱਤਾ ਗਿਆ ਸੀ। ਹੁਣ ਨੇੜਲੇ ਕਟੀਲੇ ਖੇਤਰ ਵਿਚ ਕੁਨੋ ਨਦੀ ’ਤੇ ਡੈਮ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ। ਇਹ ਪ੍ਰਾਜੈਕਟ ਸੀਸਾਈਪੁਰਾ ਨਾਲ ਜੁੜੇ ਘੱਟੋ-ਘੱਟ 50 ਪਿੰਡਾਂ ਨੂੰ ਪ੍ਰਭਾਵਿਤ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਦੇ ਦੂਜੇ ਖੇਤਰਾਂ ’ਚ ਸ਼ਿਫਟ ਹੋਣ ਤੋਂ ਬਾਅਦ ਸੀਸਾਈਪੁਰਾ ’ਚ ਕਰਿਆਨੇ, ਕੱਪੜੇ ਅਤੇ ਹੋਰ ਛੋਟੇ ਕਾਰੋਬਾਰੀ ਦੁਕਾਨਾਂ ਦਾ ਕੀ ਬਣੇਗਾ? ਫਿਰ ਸਾਡਾ ਪਿੰਡ ਇੱਥੇ ਇਕੱਲਾ ਰਹਿ ਜਾਵੇਗਾ।
ਚੀਤਿਆਂ ਕਾਰਨ ਹੋਰ ਸੈਲਾਨੀਆਂ ਦੇ ਆਉਣ ਦੀ ਉਮੀਦ ਬਾਰੇ ਪੁੱਛਣ ’ਤੇ ਉਨ੍ਹਾਂ ਦਾਅਵਾ ਕੀਤਾ ਕਿ ਹੋਟਲ ਅਤੇ ਰੈਸਟੋਰੈਂਟ ‘ਅਮੀਰ ਬਾਹਰਲੇ ਲੋਕਾਂ’ ਵਲੋਂ ਚਲਾਇਆ ਜਾਵੇਗਾ। ਸਥਾਨਕ ਵਾਸੀਆਂ ਨੂੰ ਥੋੜ੍ਹੀ ਜਿਹੀ ਰਿਹਾਇਸ਼ ਹੀ ਦਿੱਤੀ ਜਾਵੇਗੀ। ਕੱਪੜੇ ਦੀ ਦੁਕਾਨ ਚਲਾਉਣ ਵਾਲੇ ਧਰਮਿੰਦਰ ਕੁਮਾਰ ਓਝਾ ਨੂੰ ਡਰ ਹੈ ਕਿ ਪਿੰਡ ਵਿਚ ਚੀਤੇ ਵੜ ਸਕਦੇ ਹਨ। ਇਸ ਪ੍ਰਾਜੈਕਟ ਤੋਂ ਸਥਾਨਕ ਲੋਕਾਂ ਨੂੰ ਕੀ ਮਿਲੇਗਾ? ਬਾਹਰੀ ਲੋਕ ਹੋਟਲਾਂ ਅਤੇ ਰੈਸਟੋਰੈਂਟਾਂ ਲਈ ਜ਼ਮੀਨ ਖਰੀਦ ਰਹੇ ਹਨ। ਹੋਰਨਾਂ ਥਾਵਾਂ ’ਤੇ ਪਿੰਡਾਂ ਦੇ ਵੱਸਣ ਨਾਲ ਕਾਰੋਬਾਰ ਹੋਰ ਪ੍ਰਭਾਵਿਤ ਹੋਵੇਗਾ।
ਇਹ ਵੀ ਪੜ੍ਹੋ- ਭਾਰਤ ਦੀ ਧਰਤੀ ’ਤੇ ਫਿਰ ਦੌੜੇਗਾ ‘ਚੀਤਾ’; PM ਮੋਦੀ ਨੇ ਖਿੱਚੀਆਂ ਤਸਵੀਰਾਂ, ਜਾਣੋ ਚੀਤਿਆਂ ਦੇ ਲੁਪਤ ਹੋਣ ਦੀ ਵਜ੍ਹਾ
ਚਾਹ ਦਾ ਸਟਾਲ ਚਲਾਉਣ ਵਾਲੇ ਸੂਰਤ ਸਿੰਘ ਯਾਦਵ ਦਾ ਮੰਨਣਾ ਹੈ ਕਿ ਇਹ ਚੀਤਾ ਪ੍ਰਾਜੈਕਟ ਰੋਜ਼ਗਾਰ ਪੈਦਾ ਕਰੇਗਾ। ਜ਼ਮੀਨ ਦੀ ਕੀਮਤ ਵਧ ਰਹੀ ਹੈ। ਜ਼ਮੀਨ ’ਤੇ ਕਾਨੂੰਨੀ ਹੱਕ ਰੱਖਣ ਵਾਲੇ ਵੱਧ ਕੀਮਤ ਮੰਗ ਰਹੇ ਹਨ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਕਾਰਨ ਕਾਰੋਬਾਰ ਵਿਚ ਆਰਜ਼ੀ ਵਾਧਾ ਹੋਇਆ ਹੈ ਪਰ ਭਵਿੱਖ ਬਾਰੇ ਕੁਝ ਨਹੀਂ ਕਹਿ ਸਕਦੇ। ਇਕ ਹੋਰ ਦੁਕਾਨਦਾਰ ਕੇਸ਼ਵ ਸ਼ਰਮਾ ਨੇ ਦਾਅਵਾ ਕੀਤਾ ਕਿ ਉਸ ਦਾ ਕਾਰੋਬਾਰ ਤਿੰਨ ਗੁਣਾ ਵਧ ਗਿਆ ਹੈ। ਜ਼ਮੀਨਾਂ ਦੀਆਂ ਕੀਮਤਾਂ ਵਧ ਗਈਆਂ ਹਨ। ਪਹਿਲਾਂ ਸੈਲਾਨੀ ਇੱਥੇ ਘੱਟ ਗਿਣਤੀ ਵਿਚ ਆਉਂਦੇ ਸਨ ਪਰ ਹੁਣ ਉਨ੍ਹਾਂ ਦੀ ਗਿਣਤੀ ਜ਼ਰੂਰ ਵਧੇਗੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਸਤੰਬਰ ਨੂੰ ਆਪਣੇ ਜਨਮ ਦਿਨ ਮੌਕੇ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਨੂੰ ਕੁਨੋ ਨੈਸ਼ਨਲ ਪਾਰਕ ਦੇ ਵਿਸ਼ੇਸ਼ ਬਾੜਿਆਂ ’ਚ ਛੱਡਿਆ। ਦੱਸ ਦੇਈਏ ਕਿ 1952 ’ਚ ਭਾਰਤ ’ਚ ਚੀਤਿਆਂ ਦੀ ਆਬਾਦੀ ਨੂੰ ਲੁਪਤ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ’ਚ ਕੋਈ ਚੀਤਾ ਨਹੀਂ ਸੀ। ਚੀਤਾ ਦੇਸ਼ ’ਚ ਸ਼ਿਕਾਰ ਅਤੇ ਰਹਿਣ-ਖਾਣ ਦੀਆਂ ਸਮੱਸਿਆਵਾਂ ਦੀ ਵਜ੍ਹਾ ਕਰ ਕੇ ਲੁਪਤ ਹੋਣ ਵਾਲੀ ਇਕਮਾਤਰ ਵੱਡਾ ਮਾਸਾਹਾਰੀ ਜੀਵ ਹੈ।
ਇਹ ਵੀ ਪੜ੍ਹੋ- ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ
ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਟਰੱਕ 'ਚ ਲੱਗੀ ਅੱਗ, ਇਕ ਵਿਅਕਤੀ ਜਿਊਂਦਾ ਸੜਿਆ
NEXT STORY