ਨਾਲਾਗੜ੍ਹ : ਨਾਲਾਗੜ੍ਹ ਦੇ ਦਭੋਟਾ ਸਥਿਤ ਇੱਕ ਨਿੱਜੀ ਸਕੂਲ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਿੱਥੇ ਪ੍ਰਬੰਧਕਾਂ ਦੀ ਗੰਭੀਰ ਲਾਪਰਵਾਹੀ ਨੇ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ। ਸਕੂਲ ਕੈਂਪਸ ਵਿੱਚ ਬਣੇ ਇਕ ਸੈਪਟਿਕ ਟੈਂਕ ਦਾ ਢੱਕਣ ਖੁੱਲ੍ਹਾ ਪਿਆ ਸੀ, ਜਿਸ ਕਾਰਨ ਖੇਡਦੇ ਸਮੇਂ ਨਰਸਰੀ ਜਮਾਤ ਦੀ ਸਾਢੇ 4 ਸਾਲਾ ਵਿਦਿਆਰਥਣ ਮਨਜੋਤ ਕੌਰ ਉਸ ਟੈਂਕ ਵਿੱਚ ਅਚਾਨਕ ਡਿੱਗ ਗਈ। ਟੈਂਕ ਵਿਚ ਡੁੱਬ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ।
ਪੜ੍ਹੋ ਇਹ ਵੀ : 125 ਯੂਨਿਟ ਮੁਫ਼ਤ ਬਿਜਲੀ, 1 ਕਰੋੜ ਨੌਜਵਾਨਾਂ ਨੂੰ ਮਿਲੇਗੀ ਨੌਕਰੀ! ਚੋਣਾਂ ਨੂੰ ਲੈ ਕੇ NDA ਦਾ ਵੱਡਾ ਐਲਾਨ
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਵਾਪਰੀ ਹੈ। ਸਕੂਲ ਦੇ ਨੇੜੇ ਰਹਿਣ ਵਾਲੇ ਜਰਨੈਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਸਕੂਲ ਦੀ ਚਪੜਾਸੀ ਮਨਜੀਤ ਕੌਰ ਗੇਟ 'ਤੇ ਆ ਕੇ ਆਵਾਜ਼ ਮਾਰੀ ਅਤੇ ਕਿਹਾ ਕਿ ਇੱਕ ਕੁੜੀ ਸੈਪਟਿਕ ਟੈਂਕ ਵਿੱਚ ਡਿੱਗ ਗਈ ਹੈ। ਜਦੋਂ ਉਹ ਸਕੂਲ ਦੇ ਅੰਦਰ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਬਾਥਰੂਮ ਦੇ ਨੇੜੇ ਟੈਂਕ ਦੇ ਦੋ ਢੱਕਣਾਂ ਵਿੱਚੋਂ ਇੱਕ ਖੁੱਲ੍ਹਾ ਸੀ। ਅੰਦਰ ਝਾਤੀ ਮਾਰਨ 'ਤੇ ਉਨ੍ਹਾਂ ਨੇ ਕੁੜੀ ਨੂੰ ਟੈਂਕ ਵਿੱਚ ਪਿਆ ਦੇਖਿਆ। ਇਸ ਦੌਰਾਨ ਕੁੜੀ ਦੇ ਪਿਤਾ ਜਤਿੰਦਰ ਸਿੰਘ ਅਤੇ ਇੱਕ ਹੋਰ ਆਦਮੀ ਚਮਨ ਲਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮਿਲ ਕੇ ਕੁੜੀ ਨੂੰ ਟੈਂਕ ਵਿੱਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਪੜ੍ਹੋ ਇਹ ਵੀ : ਪੈਟਰੋਲ-ਡੀਜ਼ਲ ਵਾਲੇ ਪੁਰਾਣੇ ਵਾਹਨ ਚਲਾਉਣ ਵਾਲਿਆਂ ਨੂੰ ਵੱਡੀ ਰਾਹਤ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਉਹਨਾਂ ਨੇ ਜਦੋਂ ਬੱਚੀ ਨੂੰ ਬਾਹਰ ਕੱਢਿਆ, ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਸਿੱਧੇ ਤੌਰ 'ਤੇ ਸਕੂਲ ਪ੍ਰਬੰਧਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਇਹ ਹਾਦਸਾ ਸਰਾਸਰ ਲਾਪਰਵਾਹੀ ਦਾ ਨਤੀਜਾ ਹੈ। ਜੇਕਰ ਸੈਪਟਿਕ ਟੈਂਕ ਦੇ ਢੱਕਣ ਨੂੰ ਸਹੀ ਢੰਗ ਨਾਲ ਸੁਰੱਖਿਅਤ ਕੀਤਾ ਜਾਂਦਾ ਤਾਂ ਇਸ ਦੁਖਦਾਈ ਘਟਨਾ ਤੋਂ ਬਚਿਆ ਜਾ ਸਕਦਾ ਸੀ। ਇਸ ਦੌਰਾਨ ਸੂਚਨਾ ਮਿਲਣ 'ਤੇ ਦਭੋਟਾ ਪੁਲਸ ਚੌਕੀ ਦੇ ਇੰਚਾਰਜ ਏਐਸਆਈ ਭਾਗਵਤ ਪ੍ਰਸਾਦ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਸਬੂਤ ਇਕੱਠੇ ਕੀਤੇ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਾਲਾਗੜ੍ਹ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ: 1 ਨਵੰਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਨਾਲਾਗੜ੍ਹ ਦੇ ਐੱਸਐੱਚਓ ਰਾਕੇਸ਼ ਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਕੂਲ ਪ੍ਰਬੰਧਨ ਦੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 125 ਅਤੇ 106 ਦੇ ਤਹਿਤ ਸਕੂਲ ਪ੍ਰਬੰਧਨ ਵਿਰੁੱਧ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ : 'ਸਿਰਫ਼ ਡਾਕਟਰ ਹੀ ਨਹੀਂ, ਪਤਨੀ ਵੀ...', Cough Syrup Case 'ਚ ਨਵਾਂ ਖੁਲਾਸਾ, ਮਚੀ ਹਫ਼ੜਾ-ਦਫ਼ੜੀ
 
ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ! ਸਾਰੇ ਸਕੂਲ ਕਾਲਜ ਰਹਿਣਗੇ ਬੰਦ
NEXT STORY