ਆਗਰਾ- ਉੱਤਰ ਪ੍ਰਦੇਸ਼ ਦੇ ਸ਼ਹਿਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਇਤਮਾਦਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਕਸਬੇ ’ਚ ਇਕ ਵਿਆਹ ਸਮਾਗਮ ਦੌਰਾਨ ਰਸਗੁੱਲੇ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਸਰਕਾਰੀ ਹਸਪਤਾਲ ’ਚ ਵਾਰਮਰ ਦੀ ਹੀਟ ਕਾਰਨ 21 ਦਿਨ ਦੀ ਬੱਚੀ ਦੀ ਮੌਤ
ਪੁਲਸ ਮੁਤਾਬਕ ਬੁੱਧਵਾਰ ਦੇਰ ਰਾਤ ਆਗਰਾ ’ਚ ਇਤਮਾਦਪੁਰ ਕਸਬੇ ਦੇ ਵਿਨਾਇਕ ਭਵਨ ’ਚ ਖੰਡੌਲੀ ਦੇ ਕਾਰੋਬਾਰੀ ਵਕਾਰ ਦੇ ਪੁੱਤਰਾਂ- ਜਾਵੇਦ ਅਤੇ ਰਾਸ਼ਿਦ ਦਾ ਨਿਕਾਹ ਹੋ ਰਿਹਾ ਸੀ। ਨਿਕਾਹ ਤੋਂ ਪਹਿਲਾਂ ਰਾਤ ਦੇ ਖਾਣੇ ਦੌਰਾਨ ਰਸਗੁੱਲੇ ਨੂੰ ਲੈ ਕੇ ਮਹਿਮਾਨਾਂ ’ਚ ਝਗੜਾ ਹੋ ਗਿਆ। ਹੌਲੀ-ਹੌਲੀ ਮਾਮਲਾ ਇੰਨਾ ਵਿਗੜ ਗਿਆ ਕਿ ਕਿਸੇ ਨੇ ਚਾਕੂ ਕੱਢ ਲਿਆ ਅਤੇ ਉੱਥੇ ਮੌਜੂਦ ਮਹਿਮਾਨਾਂ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਸ਼ਰਮਨਾਕ: ਪਤਨੀ ਨੇ ਗਲ਼ ਲਾਈ ਮੌਤ, ਕੁੜੀ ਦੇ ਪੇਕਿਆਂ ਨੂੰ ਵਿਖਾਉਣ ਲਈ ਪਤੀ ਬਣਾਉਂਦਾ ਰਿਹਾ ਵੀਡੀਓ
ਪੁਲਸ ਨੇ ਦੱਸਿਆ ਕਿ ਇਸ ਘਟਨਾ ’ਚ ਨਿਕਾਹ ’ਚ ਆਏ 20 ਸਾਲਾ ਸੰਨੀ ਪੁੱਤਰ ਖਲੀਲ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸ਼ਾਹਰੁਖ ਜ਼ਖਮੀ ਹੋ ਗਿਆ। ਆਗਰਾ ਦੇ ਐੱਸ. ਪੀ. ਸਤਿਆਜੀਤ ਗੁਪਤਾ ਨੇ ਦੱਸਿਆ ਕਿ ਰਸਗੁੱਲੇ ਨੂੰ ਲੈ ਕੇ ਝਗੜਾ ਹੋਇਆ। ਪੀੜਤ ਧਿਰ ਦੀ ਸ਼ਿਕਾਇਤ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਫੋਰੈਂਸਿਕ ਟੀਮ ਦੀ ਵੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- ਦੀਵਾਲੀ ’ਤੇ ਦਿੱਲੀ ਵਾਸੀ ਪੀ ਗਏ 70 ਕਰੋੜ ਦੀ ਸ਼ਰਾਬ, ਵਿਸਕੀ ਦੀ ਰਹੀ ਸਭ ਤੋਂ ਜ਼ਿਆਦਾ ਮੰਗ
ਜ਼ਹਿਰੀਲੀ ਚਾਹ ਪੀਣ ਨਾਲ ਪਰਿਵਾਰ ਦੇ 4 ਮੈਂਬਰਾਂ ਸਮੇਤ 5 ਲੋਕਾਂ ਦੀ ਮੌਤ
NEXT STORY