ਜੋਧਪੁਰ— ਰਾਜਸਥਾਨ 'ਚ ਜੋਧਪੁਰ ਜ਼ਿਲੇ ਦੇ ਪੀਪਾੜ ਸ਼ਹਿਰ 'ਚ ਦੋ ਦਿਨ ਪਹਿਲਾਂ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਛੱਤ 'ਤੇ ਸੋ ਰਹੀ ਚਾਰ ਸਾਲਾਂ ਬੱਚੀ ਦੇ ਕਤਲ ਦੇ ਮਾਮਲੇ 'ਚ ਉਸ ਦਾ ਪਿਤਾ ਹੀ ਕਾਤਲ ਨਿਕਲਿਆ। ਪੁਲਸ ਦੇ ਮੁਤਾਬਕ ਇਸ ਮਾਮਲੇ 'ਚ ਬੱਚੀ ਦੇ ਪਿਤਾ ਨਵਾਬ ਅਲੀ ਕੁਰੈਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚੀ ਦੇ ਕਤਲ ਤੋਂ ਬਾਅਦ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਦੇ ਬਾਅਦ ਸ਼ੱਕ ਦੇ ਆਧਾਰ 'ਤੇ ਪੁਲਸ ਨੇ ਨਵਾਬ ਅਲੀ ਨਾਲ ਸਖਤੀ ਵਰਤੀ ਤਾਂ ਉਸ ਨੇ ਬੇਟੀ ਦੇ ਕਤਲ ਦੀ ਗੱਲ ਕਬੂਲ ਕਰ ਲਈ। ਉਸ ਨੇ ਪਵਿੱਤਰ ਰਮਜ਼ਾਨ ਮਹੀਨੇ ਅੱਲਾਹ ਨੂੰ ਖੁਸ਼ ਕਰਨ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ।
ਨਵਾਬ ਅਲੀ ਨੇ ਪੁੱਛਗਿੱਛ 'ਚ ਦੱਸਿਆ ਕਿ ਉਸ ਨੇ ਅੱਲਾਹ ਨੂੰ ਖੁਸ਼ ਕਰਨ ਲਈ ਨਾਨਕੇ ਗਈ ਉਸ ਦੀ ਬੇਟੀ ਰਿਜ਼ਵਾਨਾ ਨੂੰ ਵੀਰਵਾਰ ਨੂੰ ਵਾਪਸ ਬੁਲਾ ਲਿਆ ਤੇ ਸ਼ਹਿਰ 'ਚ ਘੁਮਾਇਆ ਤੇ ਮਠਿਆਈ ਦੇ ਨਾਲ ਉਸ ਦੀ ਪਸੰਦ ਦੀਆਂ ਚੀਜ਼ਾਂ ਉਸ ਨੂੰ ਲੈ ਕੇ ਦਿੱਤੀਆਂ। ਬਾਅਦ 'ਚ ਰਾਤ ਨੂੰ ਰਿਜ਼ਵਾਨਾ ਨੂੰ ਨੀਂਦ ਤੋਂ ਜਗਾ ਕੇ ਕਲਮਾ ਪੜਾਇਆ ਤੇ ਫਿਰ ਉਸ ਨੂੰ ਕੁਰਬਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ 7 ਜੂਨ ਦੀ ਰਾਤ ਨਵਾਬ ਅਲੀ ਉਸ ਦੀ ਪਤਨੀ ਸ਼ਬਾਨਾ ਤੇ 2 ਬੇਟੀਆਂ ਘਰ ਦੀ ਛੱਤ 'ਤੇ ਸੋ ਰਹੇ ਸਨ ਤੇ ਕਰੀਬ ਤਿੰਨ ਵਜੇ ਸ਼ਬਾਨਾ ਦੀ ਅੱਖ ਖੁੱਲ੍ਹੀ ਤਾਂ ਉਸ ਨੂੰ ਵੱਡੀ ਲੜਕੀ ਰਿਜ਼ਵਾਨਾ ਨਹੀਂ ਮਿਲੀ। ਜਦੋਂ ਉਸ ਨੇ ਰਿਜ਼ਵਾਨਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰਿਜ਼ਵਾਨਾ ਦੀ ਲਾਸ਼ ਛੱਤ 'ਤੇ ਮਿਲੀ। ਉਸ ਨੇ ਨਵਾਬ ਨੂੰ ਜਗਾਇਆ ਤੇ ਰਿਜ਼ਵਾਨਾ ਨੂੰ ਲੈ ਕੇ ਹਸਪਤਾਲ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਸ਼ਬਾਨਾ ਨੇ ਪੁਲਸ ਥਾਣੇ 'ਚ ਅਣਪਛਾਤੇ ਵਿਅਕਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਸੀ।
ਯੂ. ਪੀ. 'ਚ ਆਸਮਾਨੀ ਬਿਜਲੀ ਡਿੱਗਣ ਕਾਰਨ 26 ਲੋਕਾਂ ਦੀ ਮੌਤ
NEXT STORY