ਨਵੀਂ ਦਿੱਲੀ— ਬੁੱਧਵਾਰ ਨੂੰ ਭਾਰਤ ਛੱਡੋ ਅੰਦੋਲਨ ਦੇ 75 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਸਦਨ ਦੇ ਦੋਹਾਂ ਸਦਨਾਂ 'ਚ ਚਰਚਾ ਹੋਈ। ਇਸ ਦੌਰਾਨ ਸ਼ਰਦ ਯਾਦਵ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਦਾਦਾ-ਪੜਦਾਦਾ ਆਜ਼ਾਦੀ ਦੀ ਲੜਾਈ 'ਚ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਲਈ ਝਾਂਸੀ ਦੀ ਰਾਣੀ, ਮੰਗਲ ਪਾਂਡੇ ਅਤੇ ਭਗਤ ਸਿੰਘ ਸਮੇਤ ਕਈਆਂ ਨੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੀ ਲੜਾਈ ਸਾਂਝੀ ਸੀ, ਜੇਕਰ ਦੇਸ਼ ਸਾਂਝੀ ਵਿਰਾਸਤ ਨੂੰ ਯਾਦ ਨਹੀਂ ਰੱਖੇਗਾ ਤਾਂ ਕਈ ਤਰ੍ਹਾਂ ਦੇ ਵਹਿਮ 'ਚ ਪਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜੋ ਦੇਸ਼ ਇਤਿਹਾਸ ਨਾਲ ਛੇੜਛਾੜ ਕਰਦਾ ਹੈ, ਉਹ ਪੂਰੀ ਕੌਮ ਨਾਲ ਛੇੜਛਾੜ ਹੁੰਦੀ ਹੈ। ਵਿਚਾਰਾਂ 'ਚ ਭਿੰਨਤਾ ਹੁੰਦੀ ਹੈ।
ਯਾਦਵ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਲੋਕਤੰਤਰ ਗੋਲੀ ਨਾਲ ਨਹੀਂ ਬੋਲੀ ਨਾਲ ਚੱਲੇਗਾ। ਜ਼ਿੰਦਾ ਲੋਕਾਂ ਦੀ ਹਿਫਾਜ਼ਿਤ ਲਈ ਕੋਈ ਕਿਤਾਬ ਹੈ ਤਾਂ ਉਹ ਸੰਵਿਧਾਨ ਹੈ। ਇਸ ਤੋਂ ਪਹਿਲਾਂ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਮਾਣ ਦੀ ਗੱਲ ਹੈ। ਜੀਵਨ ਦੀ ਚੰਗੀ ਘਟਨਾਵਾਂ ਨੂੰ ਯਾਦ ਕਰਨ ਨਾਲ ਤਾਕਤ ਮਿਲਦੀ ਹੈ ਅਤੇ ਨਵੀਂ ਪੀੜ੍ਹੀ ਤੱਕ ਸਹੀ ਗੱਲ ਪਹੁੰਚਾਉਣਾ ਸਾਡਾ ਕਰਤੱਵ ਰਹਿੰਦਾ ਹੈ। ਪੀੜ੍ਹੀ-ਦਰ-ਪੀੜ੍ਹੀ ਸੁਨਹਿਰੇ (ਗੋਲਡਨ) ਪੰਨਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ।
ਪਤਨੀ ਨੂੰ ਪੇਕੇ ਛੱਡ ਕੇ ਵਾਪਸ ਆ ਰਹੇ ਵਕੀਲ ਦੀ ਕਾਰ ਦਰਖੱਤ ਨਾਲ ਟਕਰਾਈ, ਮੌਤ
NEXT STORY