ਸੋਨਹਤ—ਰੱਖੜੀ ਮਨਾਂ ਕੇ ਸਹੁਰੇ ਘਰ ਤੋਂ ਵਾਪਸ ਆ ਰਹੇ ਵਕੀਲ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ਮੰਗਲਵਾਰ ਦੁਪਹਿਰ ਲਗਭਗ 1.30 ਵਜੇ ਸੋਨਹਤ-ਬੈਕੁੰਠਪੁਰ ਮਾਰਗ 'ਚ ਪਿੰਡ ਘੁਘਰਾ ਅਤੇ ਕਟਗੋੜੀ ਵਿਚਕਾਰ ਕਾਚਰਡਾਂਡ ਮੋੜ 'ਚ ਹੋਈ।

ਕਾਰ ਤੇਜ਼ ਰਫਤਾਰ 'ਚ ਸੀ ਅਤੇ ਮੋੜ 'ਤੇ ਬੇਕਾਬੂ ਹੋ ਕੇ ਸਿੱਧੇ ਇਕ ਦਰਖੱਤ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦਰਖੱਤ ਟੁੱਟ ਗਿਆ ਅਤੇ ਕਾਰ ਦੇ ਪਰਖੱਚੇ ਉਡ ਗਏ। ਪੇਸ਼ੇ ਤੋਂ ਵਕੀਲ ਦਿਨੇਸ਼ ਸਾਹੂ ਉਮਰ 45 ਸਾਲ ਕਾਰ ਤੋਂ ਸੋਮਵਾਰ ਨੂੰ ਬੜਸਰਾ ਆਪਣੇ ਸਹੁਰੇ ਘਰ ਰੱਖੜੀ ਮਨਾਉਣ ਗਏ ਸੀ। ਇਸ ਦੇ ਬਾਅਦ ਪਰਿਵਾਰ ਦੇ ਮੈਂਬਰਾਂ ਨੂੰ ਸਹੁਰੇ ਘਰ ਛੱਡ ਕੇ ਇੱਕਲੇ ਹੀ ਵਾਪਸ ਆ ਰਹੇ ਸਨ ਕਿ ਕਾਚਰਹਾਂਡ 'ਚ ਇਕ ਮੋੜ 'ਤੇ ਕਾਰ ਬੇਕਾਬੂ ਹੋ ਕੇ ਦਰਖੱਤ ਨਾਲ ਟਕਰਾ ਗਈ। ਗੰਭੀਰ ਰੂਪ ਨਾਲ ਜ਼ਖਮੀ ਦਿਨੇਸ਼ ਨੂੰ ਸੰਜੀਵਨੀ 108 ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਾਤ। ਦੇਰ ਸ਼ਾਮ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਿਨੇਸ਼ ਬਹੁਤ ਮਿਲਣਸਾਰ ਸਨ। ਉਨ੍ਹਾਂ ਦੀ ਮੌਤ ਦੇ ਬਾਅਦ ਪਰਿਵਾਰ 'ਚ ਮਾਤਮ ਛਾਅ ਗਿਆ ਹੈ। ਉਨ੍ਹਾਂ ਦੇ ਪਰਿਵਾਰ 'ਚ ਇਕ ਪੁੱਤਰ ਅਤੇ ਦੋ ਬੇਟੀਆਂ ਹਨ। ਹਸਪਤਾਲ ਰੱਖੀ ਗਈ ਲਾਸ਼ ਨੂੰ ਦੇਰ ਸ਼ਾਮ ਤੱਕ ਲੋਕ ਦੇਖਣ ਲਈ ਪੁੱਜਦੇ ਰਹੇ।
ਔਰਤ ਨੇ 5 ਮਹੀਨੇ ਦੀ ਬੇਟੀ ਸਮੇਤ ਲਾਈ ਅੱਗ, ਦੋਹਾਂ ਦੀ ਮੌਤ
NEXT STORY