ਓਡਿਸ਼ਾ (ਏਜੰਸੀ)- 18 ਸਾਲ ਦੀ ਇਕ ਲੜਕੀ ਦੀ ਉਸ ਦੇ ਮੋਬਾਇਲ ਫੋਨ ਵਿਚ ਧਮਾਕਾ ਹੋਣ ਕਾਰਨ ਮੌਤ ਹੋ ਗਈ। ਲੜਕੀ ਆਪਣੇ ਫੋਨ ਉੱਤੇ ਗੱਲ ਕਰ ਰਹੀ ਸੀ, ਜਿਸ ਦੌਰਾਨ ਇਹ ਧਮਾਕਾ ਹੋਇਆ। ਇਹ ਘਟਨਾ ਭਾਰਤ ਦੇ ਓਡਿਸ਼ਾ ਦੀ ਹੈ। ਜਾਣਕਾਰੀ ਮੁਤਾਬਕ ਓਡਿਸ਼ਾ ਦੇ ਪਿੰਡ ਖੇਰੀਆਕਨੀ ਦੇ ਰਹਿਣ ਵਾਲੇ ਦੁਰਗਾ ਪ੍ਰਸਾਦ ਓਰਮ ਨੇ ਦੱਸਿਆ ਕਿ ਉਸ ਦੀ ਭੈਣ ਉਮਾ ਓਰਮ ਨੇ ਆਪਣਾ ਫੋਨ ਚਾਰਜਿੰਗ ਉੱਤੇ ਲਗਾਇਆ ਹੋਇਆ ਸੀ ਅਤੇ ਉਹ ਨਾਲ ਹੀ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਦੌਰਾਨ ਉਮਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਉਸ ਦਾ ਹੱਥ, ਛਾਤੀ ਤੇ ਲੱਤ ਬੁਰੀ ਤਰ੍ਹਾਂ ਝੁਲਸ ਗਿਆ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇਕ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਲੜਕੀ ਕੋਲ ਨੋਕੀਆ ਦਾ 5233 ਫੋਨ ਸੀ, ਜਿਸ ਨੂੰ ਉਹ ਚਾਰਜਿੰਗ ਉੱਤੇ ਲਗਾ ਕੇ ਗੱਲਾਂ ਕਰ ਰਹੀ ਸੀ ਪਰ ਫੋਨ ਵਿਚ ਅਚਾਨਕ ਧਮਾਕਾ ਹੋ ਗਿਆ, ਜਿਸ ਕਾਰਨ ਲੜਕੀ ਗੰਭੀਰ ਰੂਪ ਵਿਚ ਝੁਲਸ ਗਈ। ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਹਾਦਸੇ ਬਾਰੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫੋਨ ਵਿਚ ਆਖਿਰ ਧਮਾਕਾ ਹੋਇਆ ਕਿਉਂ। ਪੁਲਸ ਵਲੋਂ ਹਾਦਸੇ ਵਾਲੀ ਥਾਂ ਉੱਤੇ ਜਾ ਕੇ ਘਟਨਾ ਦੀ ਜਾਂਚ ਕੀਤੀ ਗਈ ਅਤੇ ਲੜਕੀ ਦੇ ਭਰਾ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਸ ਵਲੋਂ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
'ਬਿਕਨੀ ਏਅਰਲਾਈਨ' ਛੇਤੀ ਭਾਰਤ 'ਚ ਭਰੇਗੀ ਉਡਾਣ
NEXT STORY