ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਇੱਥੋਂ ਲਗਭਗ 85 ਕਿਲੋਮੀਟਰ ਦੂਰ ਕੋਟਖਾਈ ਦੇ ਨਿਹਾਰੀ ਮੋੜ ’ਤੇ ਬੀਤੀ ਰਾਤ ਸੇਬਾਂ ਨਾਲ ਭਰੇ ਇਕ ਟਰੱਕ ਦੇ ਡੂੰਘੀ ਖੱਡ ’ਚ ਡਿੱਗਣ ਨਾਲ ਇਸ ’ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ ਇਕ ਵਜੇ ਹੋਇਆ, ਜਦੋਂ ਸੇਬਾਂ ਦੀ ਢੁਆਈ ਕਰ ਰਿਹਾ ਇਕ ਟਰੱਕ ਕੋਟਖਾਈ ਦੇ ਨਿਹਾਰੀ ’ਚ ਇਕ ਮੋੜ ’ਤੇ ਅਸੰਤੁਲਿਤ ਹੋ ਕੇ ਖੱਡ ’ਚ ਪਲਟ ਗਿਆ।
ਇਹ ਵੀ ਪੜ੍ਹੋ : ਕਿਸਾਨਾਂ ’ਤੇ ਲਾਠੀਚਾਰਜ ਮਗਰੋਂ ਚਢੂਨੀ ਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਅਪੀਲ, ਟੋਲ ਪਲਾਜ਼ਾ ਤੇ ਰੋਡ ਕਰ ਦਿਓ
ਇਸ ਘਟਨਾ ’ਚ ਟਰੱਕ ’ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਟਰੱਕ ਚਾਲਕ ਜਗਜੀਵਨ ਸ਼ਰਮਾ ਅਤੇ ਇਕ ਹੋਰ ਵਿਅਕਤੀ ਰਾਹੁਲ ਠਾਕੁਰ ਧਾਇਲ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਇੱਥੇ ਆਈ.ਜੀ.ਐੱਮ.ਸੀ. ਹਸਪਤਾਲ ਲਿਆਂਦਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਚਿੜਗਾਂਵ ਵਾਸੀ ਧਿਆਨ ਸਿੰਘ (51) ਅਤੇ ਕਿੰਨੌਰ ਜ਼ਿਲ੍ਹੇ ਦੇ ਕਲਪਾ ਵਾਸੀ ਟੀਕਮ ਰਾਮ (62) ਦੇ ਰੂਪ ’ਚ ਹੋਈ ਹੈ। ਇਹ ਦੋਵੇਂ ਸੇਬ ਵੇਚਣ ਸੋਲਨ ਵੱਲ ਜਾ ਰਹੇ ਸਨ। ਪੁਲਸ ਨੇ ਇਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਿਸਾਨਾਂ ’ਤੇ ਲਾਠੀਚਾਰਜ ਭਾਜਪਾ ਲਈ ਤਾਬੂਤ ’ਚ ਕਿੱਲ ਸਾਬਤ ਹੋਵੇਗੀ: ਪਿ੍ਰਅੰਕਾ ਗਾਂਧੀ
NEXT STORY