ਭਾਰਤ ਦੇ ਇੰਟਰਨੈਟ ਯੂਜ਼ਰਸ ਨੂੰ ਆਉਣ ਵਾਲੇ ਦਿਨਾਂ 'ਚ ਫ੍ਰੀ ਇੰਟਰਨੈਟ ਦੀ ਵਧੀਆ ਖਬਰ ਮਿਲ ਸਕਦੀ ਹੈ। ਵਿਸ਼ਵ ਦੀ ਦਿੱਗਜ਼ ਸਾਫਟਵੇਅਰ ਕੰਪਨੀ ਮਾਈਕਰੋਸਾਫਟ ਨੇ ਐਲਾਨ ਕੀਤਾ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਫ੍ਰੀ ਇੰਟਰਨੈਟ ਉਪਲੱਬਧ ਕਰਵਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਈਕਰੋਸਾਫਟ ਨੇ ਦੇਸ਼ 'ਚ ਫ੍ਰੀ ਇੰਟਰਨੈਟ ਉਪਲੱਬਧ ਕਰਵਾਉਣ ਲਈ ਵ੍ਹਾਈਟ ਸਪੇਸ ਸਪੈਕਟ੍ਰਮ ਬੈਂਡ ਦੀ ਵਰਤੋਂ ਦਾ ਪ੍ਰਸਤਾਵ ਰੱਖਿਆ ਹੈ।
ਮੀਡੀਆ ਰਿਪੋਰਟ ਅਨੁਸਾਰ ਮਾਈਕਰੋਸਾਫਟ ਇੰਡੀਆ ਦੇ ਚੇਅਰਮੈਨ ਪ੍ਰਮਾਣਿਕ ਨੇ ਕਿਹਾ ਹੈ ਕਿ ਵ੍ਹਾਈਟ ਸਪੇਸ 'ਚ ਉਪਲੱਬਧ 200-300 ਮੈਗਾਹਾਰਟਜ਼ ਦਾ ਸਪੈਕਟ੍ਰਮ ਬੈਂਡ 10 ਕਿਲੋਮੀਟਰ ਤਕ ਪਹੁੰਚ ਸਕਦਾ ਹੈ। ਜਦਕਿ ਵਾਈ-ਫਾਈ ਵਲੋਂ ਉਪਲੱਬਧ ਕਰਵਾਇਆ ਜਾਣ ਵਾਲਾ ਸਪੈਕਟ੍ਰਮ ਬੈਂਡ ਸਿਰਫ 100 ਮੀਟਰ ਦੀ ਦੂਰੀ ਤਕ ਹੀ ਪਹੁੰਚ ਕਰਦਾ ਹੈ। ਫਿਲਹਾਲ ਇਹ ਸਪੈਕਟ੍ਰਮ ਸਰਕਾਰ ਅਤੇ ਦੂਰਦਰਸ਼ਨ ਦੇ ਕੋਲ ਹੈ, ਜਿਸ ਦੀ ਵਰਤੋਂ ਲੱਗਭਗ ਨਾ ਦੇ ਬਰਾਬਰ ਹੁੰਦੀ ਹੈ। ਪ੍ਰਮਾਣਿਕ ਨੇ ਦੱਸਿਆ ਕਿ ਕੰਪਨੀ ਨੇ ਇਸ ਪ੍ਰਾਜੈਕਟ ਨੂੰ ਦੋ ਜ਼ਿਲ੍ਹਿਆਂ 'ਚ ਸ਼ੁਰੂ ਕਰਨ ਲਈ ਸਰਕਾਰ ਦੀ ਮਨਜ਼ੂਰੀ ਮੰਗੀ ਹੈ। ਜੇਕਰ ਇਨ੍ਹਾਂ ਪ੍ਰਾਜੈਕਟਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਇਸ ਨਾਲ ਦੇਸ਼ ਦੀ ਬਹੁਤ ਵੱਡੀ ਆਬਾਦੀ ਨੂੰ ਸਸਤਾ ਇੰਟਰਨੈਟ ਉਪਲੱਬਧ ਕਰਵਾਇਆ ਜਾ ਸਕੇਗਾ।
ਪੁਲਸ ਅਧਿਕਾਰੀ ਦੇ ਖਿਲਾਫ ਕੁੱਟਮਾਰ ਅਤੇ ਗਾਲੀ-ਗਲੌਚ ਦਾ ਮਾਮਲਾ ਦਰਜ
NEXT STORY