ਚੰਡੀਗੜ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜੁਆਈ ਰਾਬਰਟ ਵਾਰਡਾ 'ਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਰਾਜ ਸਰਕਾਰ ਨੇ ਗੁੜਗਾਂਓ ਦੇ ਜ਼ਿਲਾ ਅਧਿਕਾਰੀ ਤੋਂ ਰਾਬਰਟ ਵਾਰਡਾ ਦੀ ਸਹਿਮਤੀ ਦਾ ਬਿਓਰਾ ਮੰਗਵਾਇਆ ਹੈ। ਸੂਤਰਾਂ ਮੁਤਾਬਕ ਸੂਬਾ ਸਰਕਾਰ ਨੇ ਜ਼ਿਲਾ ਅਧਿਕਾਰੀ ਨੂੰ ਸੱਤ ਦਿਨ 'ਚ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ। ਵਰਣਨਯੋਗ ਹੈ ਕਿ ਦੇਸ਼ ਭਰ 'ਚ ਵਾਡਰਾ ਅਤੇ ਰਿਐਲਿਟੀ ਕੰਪਨੀ ਡੀ.ਐਲ.ਐਫ ਦੇ ਵਿਚਕਾਰ ਹੋਏ ਜ਼ਮੀਨ ਸੌਦਿਆ ਨੂੰ ਲੈ ਕੇ ਹਰਿਆਣਾ 'ਚ ਕਾਂਗਰਸ 'ਤੇ ਦੋਸ਼ ਲਗਾਏ ਜਾ ਰਹੇ ਸਨ। ਹਰਿਆਣਾ ਰਾਜਨੀਤੀ 'ਚ ਇਹ ਮੁੱਖ ਮੁੱਦਾ ਬਣਿਆ ਹੋਇਆ ਸੀ। ਭਾਜਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਕਾਂਗਰਸ ਸਰਕਾਰ 'ਤੇ ਦੋਸ਼ ਲਗਾ ਰਹੇ ਸਨ ਕਿ ਵਾਰਡਾ ਦੀ ਮਾਤਰ ਇਕ ਲੱਖ ਦੀ ਪੂੰਜੀ ਵਾਲੀ ਕੰਪਨੀ ਨੂੰ ਇਨ੍ਹਾਂ ਭੂਮੀ ਸੌਦਿਆ ਦੇ ਰਾਹੀਂ ਰਾਤੋਂ-ਰਾਤ ਕਰੋੜਾਂ ਰੁਪਏ ਦਾ ਮਾਲਕ ਬਣਾ ਦਿੱਤਾ। ਭਾਜਪਾ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੇ ਵਿਧਾਨਸਭਾ ਸੈਸ਼ਨ 'ਚ ਮੁੱਖ ਵਿਰੋਧੀ ਦਲ ਇੰਡੀਅਨ ਨੈਸ਼ਨਲ ਲੋਕ ਦਲ ਨੇ ਸੂਬਾ ਸਰਕਾਰ ਤੋਂ ਵਾਰਡਾ ਸਮੇਤ ਸਾਰੇ ਭੂਮੀ ਸੌਦਿਆ ਦੀ ਜਾਂਚ ਦੀ ਮੰਗ ਕੀਤੀ ਸੀ। ਸਰਕਾਰ ਨੇ ਇਸ 'ਤੇ ਬਿਨ੍ਹਾਂ ਬਦਲੇ ਦੀ ਭਾਵਨਾ ਜਾਂਚ ਕਰਵਾ ਕੇ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਹੈ।
ਆਖਰ ਕਿਉਂ ਸੀ ਰਾਮਪਾਲ ਦੇ ਆਸ਼ਰਮ 'ਚ ਇੰਨੇਂ ਹਥਿਆਰ! (ਦੇਖੋ ਤਸਵੀਰਾਂ)
NEXT STORY