ਕੋਲੰਬੋ- ਸ਼੍ਰੀਲੰਕਾ ਸਰਕਾਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ 'ਚ ਫੁੱਟ ਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਸੂਤਰਾਂ ਅਨੁਸਾਰ ਬਿਜਲੀ ਅਤੇ ਊਰਜਾ ਮੰਤਰੀ ਪਵਿੱਤਰ ਵਾਤਰੀਆਰਾਚੀ ਨੇ ਦੱਸਿਆ ਕਿ ਸਾਬਕਾ ਸਿਹਤ ਮੰਤਰੀ ਅਤੇ ਸ਼੍ਰੀਲੰਕਾ ਫ੍ਰੀਡਮ ਪਾਰਟੀ ਦੇ ਜਨਰਲ ਸਕੱਤਰ ਮੈਤਰੀਪਾਲਾ ਸੀਰੀਸੇਨਾ ਸਰਕਾਰ ਖਿਲਾਫ ਕੌਮਾਂਤਰੀ ਸਾਜ਼ਿਸ਼ 'ਚ ਸ਼ਾਮਲ ਹੈ।
ਸੀਰੀਸੇਨਾ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਜਨਵਰੀ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਉਹ ਸਾਂਝੇ ਵਿਰੋਧੀ ਧਿਰ ਦੇ ਉਮੀਦਵਾਰ ਦੇ ਰੂਪ 'ਚ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਵਿਰੁੱਧ ਖੜ੍ਹੇ ਹੋਣਗੇ। ਸੀਰੀਸੇਨਾ ਦੇ ਐਲਾਨ ਤੋਂ ਬਾਅਦ ਸ਼੍ਰੀਲੰਕਾ ਫ੍ਰੀਡਮ ਪਾਰਟੀ ਦੇ ਪ੍ਰਧਾਨ ਰਾਜਪਕਸ਼ੇ ਨੇ ਉਨ੍ਹਾਂ ਨੂੰ ਆਪਣੀ ਪਾਰਟੀ 'ਚੋਂ ਕੱਢ ਦਿੱਤਾ ਅਤੇ ਮੰਤਰੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।
ਰਾਜਪਕਸ਼ੇ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸੱਤਾਧਾਰੀ ਪਾਰਟੀ ਵਲੋਂ ਵੀ ਮੈਂਬਰ ਵਿਰੋਧੀ ਧਿਰ ਦੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਹਨ। ਵਾਤਰੀਆਰਾਚੀ ਨੇ ਜੇਕਰ ਕਿਹਾ ਕਿ ਮੰਤਰੀ ਮੰਡਲ ਦੀ ਮੈਂਬਰ ਹੋਣ ਨਾਅਤੇ ਉਹ ਇਸ ਗੱਲ ਦਾ ਪੁਖਤਾ ਭਰੋਸਾ ਦੇ ਸਕਦੀ ਹੈ ਕਿ ਸ਼੍ਰੀਲੰਕਾ ਫ੍ਰੀਡਮ ਪਾਰਟੀ ਦੇ ਮੈਂਬਰਾਂ 'ਤੇ ਬੀਤੇ ਘਟਮਾਕ੍ਰਮ ਦਾ ਅਸਰ ਨਹੀਂ ਪਾਵੇਗਾ। ਉਨ੍ਹਾਂ ਨੇ ਕਿਹਾ ਕਿ ਸੀਰੀਸੇਨਾ ਨੇ ਪਾਰਟੀ ਦੇ ਨਾਲ ਧੋਖਾ ਕੀਤਾ ਹੈ ਅਤੇ ਵਿਰੋਧੀ ਧਿਰ ਦੀ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਨੇਤਾ ਰਾਨਿਲ ਵਿਕਰਮ ਸਿੰਘੇ ਨੂੰ ਸੱਤਾ 'ਚ ਵਾਪਸ ਲਿਆਉਣ ਦੀ ਕੋਸ਼ਿਸ਼ 'ਚ ਸ਼ਾਮਲ ਰਹੇ ਹਨ।
ਵਿਕਟੋਰੀਆ ਸੂਬਾ ਚੋਣਾਂ 'ਚ ਭਾਰਤੀ ਫਿਰਕਾ ਵੀ ਸਰਗਮੀ ਨਾਲ ਸ਼ਾਮਲ
NEXT STORY