ਨਿੱਕੀਆਂ ਜਿੰਦਾਂ ਘਰ ਤੋਂ ਤੁਰੀਆਂ,
ਮਾਂ ਦੇ ਗੱਲ ਨੂੰ ਲੱਗ ਕੇ.
ਚੱਲੇ ਸੀ ਉਹ ਪੜ੍ਹਣ ਸਕੂਲੀ,
ਬਸਤੇ ਮੋਢੇ ਧਰ ਕੇ.
ਗੱਲਾਂ 'ਤੇ ਲਾਲੀ ਖਿੜਦੀ,
ਮੁੱਖ ਓ ਸੋਹਣੇ-ਸੋਹਣੇ.
ਅੱਖੀਆਂ 'ਚ ਸੀ ਕਿੰਨੇ ਸੁਪਨੇ,
ਜੋ ਸਕਾਰ ਅਜੇ ਸੀ ਹੋਣੇ.
ਬੈਠੀਆਂ ਮਾਵਾਂ ਘਰ ਉਡੀਕਣ,
ਚੰਨ ਕਦ ਮੁੜ ਆਵਣਗੇ.
ਮਿਲੂ ਫੇਰ ਸੁਕੂਨ ਅੰਮੀ ਨੂੰ,
ਜਦ ਘੁੱਟ ਗਲ ਨਾਲ ਲਾਵੇਗੀ.
ਕਿਹਨੂੰ ਸੀ ਪਤਾ ਉਹਨਾ,
ਮੁੜ ਕੇ ਕਦੀ ਨਹੀਂ ਆਉਣਾ.
ਕਿੰਨੇ ਘਰ ਉਜਾੜੇ, ਤਾਲਿਬਾਨ,
ਪੈਣਾ ਏ ਪਛਤਾਉਣਾ.
ਮਿਲਿਆ ਕਿ ਵੇ ਤੈਨੂੰ ਮਾਸੂਮਾਂ ਦੇ,
ਖੂਨ 'ਚ ਹੱਥ ਡੁੱਬੋ ਕੇ.
ਕਿੰਨੇ ਮਾਂ-ਪਿਓ ਦੀਆਂ ਅੱਖੀਆਂ,
ਹੰਝੂਆਂ ਨਾਲ ਭਿਗੋ ਕੇ.
ਜੋ ਤੂੰ ਕੀਤਾ, ਓ ਤਾਂ ਸੁਣ ਕੇ ਹੀ,
ਕੰਬ ਗਈਆਂ ਸੀ ਰੂਹਾਂ.
ਜਿਥੇ ਕਦੇ ਸੀ ਹੱਸਦੇ ਖੇਡਦੇ,
ਸੁੰਨੀਆਂ ਕੀਤੀਆਂ ਜੂਹਾਂ...
ਇਕੋ ਏ ਅਰਦਾਸ ਹੁਣ ਤਾਂ ,
ਓ ਮਾਪਿਆਂ ਦਾ ਹੌਂਸਲਾ, ਸਦਾ ਬਣਿਆ ਰਹੇ!
'ਡਾ ਸਿੰਘ' ਉਨ੍ਹਾਂ ਮਸੂਮ ਰੂਹਾਂ ਨੂੰ... ਰੱਬ ਥਾਂ ਚਰਨਾਂ 'ਚ ਦੇਵੇ...'
ਅੰਡੇਮਾਨ ਨਿਕੋਬਾਰ ਟਾਪੂਆਂ ਦਾ ਪੰਜਾਬ ਦੇ ਨਾਲ ਸਬੰਧ
NEXT STORY