ਤਰਨਤਾਰਨ (ਮਨਦੀਪ)- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੰਗਾਲਾ 'ਚ ਵੱਡੀ ਵਾਰਦਾਤ ਵਾਪਰੀ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਦੂਜੀ ਪਤਨੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਚਰਨਜੀਤ ਕੌਰ ਵਜੋਂ ਹੋਈ ਹੈ। ਮੌਕੇ 'ਤੇ ਪੁੱਜੀ ਥਾਣਾ ਸਦਰ ਪੱਟੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਥਿਤ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮਲਕੀਤ ਸਿੰਘ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਪਤਨੀ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਉਪਰੰਤ ਆਪ ਹੀ ਪੁਲਸ ਕੋਲ ਪੇਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਨੇ ਆਪਣੀ ਪਹਿਲੀ ਪਤਨੀ ਤੇ ਉਸ ਦੇ ਬੱਚਿਆਂ ਦੇ ਨਾਂ ਸਾਢੇ 12 ਏਕੜ ਜ਼ਮੀਨ ਲਵਾਈ ਸੀ ਤੇ ਆਪਣੀ ਦੂਜੀ ਪਤਨੀ ਚਰਨਜੀਤ ਕੌਰ ਤੇ ਉਸ ਦੇ ਬੱਚਿਆਂ ਦੇ ਨਾਂ ਸਿਰਫ਼ ਸਾਢੇ 3 ਏਕੜ ਜ਼ਮੀਨ ਕੀਤੀ ਸੀ। ਪਹਿਲੀ ਪਤਨੀ ਦੇ ਬੱਚੇ ਇਸ ਗੱਲੋਂ ਲੜਾਈ-ਝਗੜਾ ਕਰਦੇ ਸਨ ਕਿ ਚਰਨਜੀਤ ਕੌਰ ਨੂੰ ਦਿੱਤੀ ਜ਼ਮੀਨ ਵੀ ਉਨ੍ਹਾਂ ਦੇ ਨਾਂ ਹੋ ਜਾਵੇ, ਜਿਸ ਦਾ ਮਲਕੀਤ ਦੀ ਭੈਣ ਵਿਰੋਧ ਕਰਦੀ ਸੀ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਕੰਵਲਜੀਤ ਸਿੰਘ ਮੰਡ ਨੇ ਦੱਸਿਆ ਮਲਕੀਤ ਸਿੰਘ ਵਾਸੀ ਪਿੰਡ ਭੰਗਾਲਾ ਦੇ ਦੋ ਵਿਆਹ ਹੋਏ ਹਨ। ਉਸ ਦੀ ਆਪਣੀ ਪਹਿਲੀ ਪਤਨੀ ਸੁਰਿੰਦਰ ਕੌਰ ਨਾਲ ਘੱਟ ਬਣਦੀ ਸੀ ਤਾਂ ਉਸ ਨੇ ਸੁਰਿੰਦਰ ਕੌਰ ਨੂੰ ਛੱਡ ਕੇ ਦੂਜਾ ਵਿਆਹ ਚਰਨਜੀਤ ਕੌਰ ਵਾਸੀ ਭੱਗੂਪੁਰ ਨਾਲ ਕਰਵਾ ਲਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਮਲਕੀਤ ਸਿੰਘ ਦੀ ਘਰ ਪੁੱਛ ਪੜਤਾਲ-ਘੱਟ ਸੀ। ਰੋਟੀ ਪਾਣੀ ਉਸ ਨੂੰ ਕੋਈ ਪੁੱਛਦਾ ਨਹੀਂ ਸੀ, ਜਿਸ 'ਤੇ ਉਹ ਦੁਖੀ ਰਹਿੰਦਾ ਸੀ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕੈਨੇਡਾ ਰਹਿੰਦੇ ਲੋੜੀਂਦੇ ਗੈਂ,ਗ.ਸਟਰ ਅੰਮ੍ਰਿਤਪਾਲ ਬਾਠ ਦਾ ਅਹਿਮ ਸਾਥੀ ਕੀਤਾ ਕਾਬੂ
NEXT STORY