ਸੰਗਰੂਰ (ਬੇਦੀ) - ਥਾਣਾ ਸਿਟੀ ਸੰਗਰੂਰ ਵਿਖੇ ਸਥਾਨਕ ਸ਼ਹਿਰ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੀ ਦਲਿਤ ਲੜਕੀ ਨਾਲ ਜ਼ਬਰ-ਜ਼ਨਾਹ ਦਾ ਮਾਮਲਾ ਦਰਜ ਹੋਇਆ ਹੈ। ਲੜਕੀ ਦੀ ਸ਼ਿਕਾਇਤ 'ਤੇ ਸਿਮਰਜੀਤ ਕੌਰ ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਸ਼ਿਕਾਇਤ 'ਚ ਪੀੜਤਾ ਨੇ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਉਹ ਆਪਣੀ ਮਾਤਾ ਸਮੇਤ ਸ਼ਹਿਰ 'ਚ ਕਿਰਾਏ 'ਤੇ ਇਕ ਕਮਰੇ 'ਚ ਰਹਿਣ ਲੱਗੀ ਸੀ ਉਸ ਨੂੰ ਕੰਮ ਦੀ ਜ਼ਰੂਰਤ ਸੀ ਜਿਸ ਕਰਕੇ ਉਹ ਸਿਮਰਜੀਤ ਕੌਰ ਦੇ ਘਰ ਕੰਮ 'ਤੇ ਲੱਗ ਗਈ। 3 ਨਵੰਬਰ ਨੂੰ ਸ਼ਾਮ ਕਰੀਬ ਸਾਢੇ ਛੇ ਵਜੇ ਇਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਉਸ ਨੇ ਕਿਹਾ ਕਿ ਉਹ ਸਿਮਰਜੀਤ ਕੌਰ ਦਾ ਗੁਆਂਢੀ ਹੈ ਅਤੇ ਉਸ ਦੀ ਮਾਲਕਣ ਨੇ ਕਿਹਾ ਕਿ ਜ਼ਰੂਰੀ ਕੰਮ ਜਾ ਕੇ ਆਉਣਾ ਹੈ ਅਤੇ ਉਹ ਮਾਲਕਣ ਦੇ ਘਰ ਨਜ਼ਦੀਕ ਆ ਜਾਵੇ ਜਿੱਥੇ ਬਲੈਰੋ ਗੱਡੀ ਖੜੀ ਹੈ। ਪੀੜਤ ਅਨੁਸਾਰ ਉਹ ਚੱਲੀ ਗਈ ਤੇ ਉਹ ਉਸਨੂੰ ਕਿਸੇ ਅਣਪਛਾਤੀ ਥਾਂ ਤੇ ਲੈ ਗਿਆ ਜਿੱਥੇ ਉਸ ਨਾਲ ਜ਼ਬਰ ਜਨਾਹ ਕੀਤਾ ਗਿਆ ਕਰੀਬ ਦੋ ਘੰਟੇ ਬਾਅਦ ਗੱਡੀ ਵਿੱਚ ਬਿਠਾ ਕੇ ਉਸ ਨੂੰ ਘਰ ਨੇੜੇ ਛੱਡ ਗਿਆ ਅਤੇ ਇੱਕ ਹਜ਼ਾਰ ਰੁਪਏ ਜਬਰੀ ਉਸਦੇ ਹੱਥ ਵਿੱਚ ਫੜਾ ਕੇ ਗੱਡੀ ਭਜਾ ਕੇ ਲੈ ਗਿਆ। ਉਸਨੇ ਦੋਸ਼ ਲਾਇਆ ਕਿ ਅਜਿਹਾ ਸਿਮਰਜੀਤ ਕੌਰ ਦੇ ਕਹਿਣ ਹੋਇਆ ਤੇ ਉਸਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤੇ ਥਾਣੇ ਸ਼ਿਕਾਇਤ ਕੀਤੀ।
ਲੋਕਾਂ ਨੂੰ ਲੋਕ ਭਲਾਈ ਯੋਜਨਾਵਾਂ ਦਾ ਲਾਲਚ ਦੇ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਵਾਅਦੇ ਪੂਰੇ ਕਰਨ 'ਚ ਨਾਕਾਮ : ਰਣੀਕੇ
NEXT STORY