ਲੁਧਿਆਣਾ (ਸਹਿਗਲ) : ਉੱਤਰੇ ਰੇਲਵੇ ਮਜ਼ਦੂਰ ਯੂਨੀਅਨ ਦੇ ਰੇਲ ਮੁਲਾਜ਼ਮਾਂ, ਖਾਸ ਕਰਕੇ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਲਈ ਇਨਕਮ ਟੈਕਸ ਰਿਟਰਨ ਫਾਈਲ ਕਰਾਉਣ ਲਈ 2 ਦਿਨਾਂ ਕੈਂਪ ਲਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਮੁਲਾਜ਼ਮ ਇਨਕਮ ਟੈਕਸ ਰਿਟਰਨ ਫਾਈਲ ਕਰਨ ਨੂੰ ਲੈ ਕੇ ਦੁਚਿੱਤੀ 'ਚ ਸਨ। ਅਜਿਹੇ 'ਚ ਯੂਨੀਅਨ ਨੇ ਇਕ ਨਿਜੀ ਬੈਂਕ ਦੀ ਮਦਦ ਨਾਲ ਯੂਨੀਅਨ ਦੇ ਦਫਤਰ 'ਚ ਕੈਂਪ ਲਾਇਆ। ਦੋ ਦਿਨਾਂ ਤੱਕ ਚੱਲਣ ਾਲਾ ਇਕ ਕੈਂਪ 25 ਜੁਲਾਈ ਨੂੰ ਵੀ ਜਾਰੀ ਰਹੇਗਾ। ਕੈਂਪ ਲੁਧਿਆਣਾ ਤੋਂ ਇਲਾਵਾ ਜਲੰਧਰ ਤੇ ਅੰਮ੍ਰਿਤਸਰ 'ਚ ਵੀ ਲਾਇਆ ਜਾ ਰਿਹਾ ਹੈ।
ਪੰਜਾਬ ਮੇਲ 'ਚ ਬੰਦੂਕ ਦੀ ਨੋਕ 'ਤੇ ਆਰ.ਪੀ.ਐੱਫ. ਕਾਂਸਟੇਬਲ ਨੇ ਕੀਤੀ ਲੜਕੀ ਨਾਲ ਛੇੜ-ਛਾੜ
NEXT STORY