ਚੰਡੀਗੜ੍ਹ (ਰਾਏ) - ਨਗਰ ਨਿਗਮ 'ਚ ਜਦੋਂ ਤੋਂ ਭਾਜਪਾ ਸੱਤਾ 'ਚ ਆਈ ਹੈ, ਉਦੋਂ ਤੋਂ ਭਾਜਪਾ ਕੌਂਸਲਰਾਂ ਦੀਆਂ ਆਡੀਓ ਅਤੇ ਵੀਡੀਓ ਵਾਇਰਲ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਭਾਜਪਾ ਕੌਂਸਲਰ ਭਰਤ ਕੁਮਾਰ ਦੀ ਆਡੀਓ ਵਾਇਰਲ ਹੋਈ। ਫਿਰ ਆਜ਼ਾਦ ਕੌਂਸਲਰ ਦਿਲੀਪ ਸ਼ਰਮਾ ਅਤੇ ਹੁਣ ਭਾਜਪਾ ਕੌਂਸਲਰ ਚੰਦਰਾਵਤੀ ਸ਼ੁਕਲਾ ਦੇ ਪਤੀ ਅਤੇ ਭਾਜਪਾ ਨੇਤਾ ਪੱਪੂ ਸ਼ੁਕਲਾ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਪੱਪੂ ਸ਼ੁਕਲਾ ਇਕ ਦਿਹਾੜੀਦਾਰ ਤੋਂ ਕਥਿਤ ਰੂਪ 'ਚ ਪੈਸੇ ਲੈਂਦੇ ਨਜ਼ਰ ਆ ਰਹੇ ਹਨ।
ਇਹ ਹੈ ਵੀਡੀਓ
ਦਿਹਾੜੀਦਾਰ : ਤੁਹਾਡੇ ਕੋਲ ਆਇਆ ਹਾਂ।
ਪੱਪੂ : ਤਾਂ ਦੱਸੋ।
ਦਿਹਾੜੀਦਾਰ : ਚਾਹ-ਪਾਣੀ ਲਈ।
ਪੱਪੂ : ਚਲੋ ਕਰ ਦੋ ਜੋ ਕਰਨਾ ਹੈ।
ਦਿਹਾੜੀਦਾਰ : ਇਥੇ ਜਾਂ ਸਾਈਡ ਵਿਚ।
ਪੱਪੂ : ਓਏ ਸਾਈਡ-ਸਾਈਡ ਕੀ ਹੈ?
ਦਿਹਾੜੀਦਾਰ : ਪੰਜ ਹਜ਼ਾਰ ਹੈ, ਛੋਟਾ ਜਿਹਾ ਕੰਮ ਹੈ।
ਪੱਪੂ : ਠੀਕ ਹੈ, ਠੀਕ ਹੈ।
ਦਿਹਾੜੀਦਾਰ : ਧੰਨਵਾਦ, ਧੰਨਵਾਦ।
ਇੰਨਾ ਕਹਿ ਕੇ ਦਿਹਾੜੀਦਾਰ ਉਥੋਂ ਚਲਿਆ ਜਾਂਦਾ ਹੈ।
ਪਹਿਲਾਂ ਵੀ ਹੋਏ ਹਨ ਨੇਤਾਵਾਂ ਦੇ ਵੀਡੀਓ ਵਾਇਰਲ
ਇਸਤੋਂ ਪਹਿਲਾਂ ਸੇਵਾਦਾਰ ਭਰਤ ਕੁਮਾਰ 'ਤੇ ਲਾਇਨਜ਼ ਕੰਪਨੀ ਤੋਂ ਵਿੱਤੀ ਲਾਭ ਲੈਣ ਦਾ ਆਡੀਓ ਵਾਇਰਲ ਹੋਈ ਸੀ, ਇਸ ਤੋਂ ਬਾਅਦ 27 ਨਵੰਬਰ ਨੂੰ ਹਾਊਸ ਦੀ ਬੈਠਕ 'ਚ ਕਾਫੀ ਹੰਗਾਮਾ ਹੋਇਆ ਸੀ। ਬੈਠਕ 'ਚ ਕਾਂਗਰਸੀ ਕੌਂਸਲਰ ਦਵਿੰਦਰ ਬਬਲਾ ਅਤੇ ਹੋਰ ਕੌਂਸਲਰਾਂ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਇਸ 'ਤੇ ਪੂਰੇ ਹਾਊਸ ਨੇ ਸਹਿਮਤੀ ਜਤਾਈ ਸੀ। ਇਸ ਤੋਂ ਬਾਅਦ ਆਜ਼ਾਦ ਕੌਂਸਲਰ ਦਿਲੀਪ ਕੁਮਾਰ ਦੀ ਆਡੀਓ ਵਾਇਰਲ ਹੋਈ ਸੀ। ਇਸ ਆਡੀਓ 'ਚ ਕੌਂਸਲਰ ਨੇ ਬਾਪੂ ਧਾਮ ਨਿਵਾਸੀ ਰਾਣੀ ਤੋਂ ਵਾਟਰ ਮੀਟਰ ਲਵਾਉਣ ਦੇ ਨਾਮ 'ਤੇ 1000 ਦੀ ਥਾਂ 12,000 ਰੁਪਏ ਲੈਣ ਦੀ ਗੱਲ ਸਾਹਮਣੇ ਆਈ ਸੀ। ਮਾਮਲੇ 'ਚ ਵਿਜੀਲੈਂਸ ਨੇ ਮਹਿਲਾ ਦੇ ਬਿਆਨ ਅਤੇ ਉਸ ਵੱਲੋਂ ਕਰੀਬ 2 ਘੰਟੇ ਵੱਖ-ਵੱਖ ਦਿਨਾਂ ਦੀ ਆਡੀਓ ਰਿਕਾਰਡਿੰਗ ਲੈਣ ਤੋਂ ਬਾਅਦ ਚੀਫ ਵਿਜੀਲੈਂਸ ਅਫਸਰ ਅਤੇ ਐਡਵਾਈਜ਼ਰ ਪਰਿਮਲ ਰਾਏ ਨੂੰ ਰਿਪੋਰਟ ਭੇਜ ਕੇ ਇਸ ਮਾਮਲੇ 'ਚ ਇਨਕੁਆਰੀ ਦਰਜ ਕਰਨ ਦੀ ਇਜਾਜ਼ਤ ਮੰਗੀ ਗਈ ਸੀ।
ਬਦਨਾਮ ਕਰਨ ਦੀ ਸਾਜ਼ਿਸ਼ : ਪੱਪੂ ਸ਼ੁਕਲਾ
ਵੀਡੀਓ ਵਾਇਰਲ ਹੋਣ 'ਤੇ ਪੱਪੂ ਸ਼ੁਕਲਾ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਇਸਨੂੰ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਦ ਵੀ ਯਾਦ ਨਹੀਂ ਹੈ ਕਿ ਇਹ ਕਦੋਂ ਦੀ ਵੀਡੀਓ ਹੈ, ਜਿਸ ਥਾਂ ਦੀ ਇਹ ਵੀਡੀਓ ਹੈ ਉਥੇ ਤਾਂ ਪਬਲਿਕ ਬਹੁਤ ਹੁੰਦੀ ਹੈ। ਅਜਿਹੇ 'ਚ ਭਲਾ ਕੋਈ ਕਿਉਂ ਸਰਵਜਨਕ ਸਥਾਨ 'ਤੇ ਰਿਸ਼ਵਤ ਲਵੇਗਾ? ਪੱਪੂ ਅਨੁਸਾਰ ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਇਹ ਪੈਸੇ ਕਿਸ ਚੀਜ਼ ਦੇ ਹਨ।
35 ਕਰੋੜ ਦੀ ਹੈਰੋਇਨ ਸਣੇ ਪੰਜਾਬ ਪੁਲਸ ਦਾ ਡਿਸਮਿਸ ਕਰਮਚਾਰੀ ਗ੍ਰਿਫਤਾਰ
NEXT STORY