ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) - ਪੰਜਾਬ ਸਰਕਾਰ ਤੇ ਪਾਵਰਕਾਮ ਮਹਿਕਮੇ ਵੱਲੋਂ ਬਿਜਲੀ ਦੇ ਬਿੱਲਾਂ 'ਚ ਕੀਤੇ ਗਏ ਵਾਧੇ ਦਾ ਪੇਂਡੂ ਖੇਤਰ ਦੇ ਲੋਕਾਂ ਨੇ ਭਾਰੀ ਵਿਰੋਧ ਕੀਤਾ ਹੈ ਤੇ ਹਰ ਪਾਸੇ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਨਿੰਦਾ ਹੋ ਰਹੀ ਹੈ।ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਪ੍ਰੈਲ 2017 ਤੋਂ ਵਧੀ ਹੋਈ ਰਕਮ ਅਗਲੇ ਆਉਣ ਵਾਲੇ ਬਿੱਲਾਂ 'ਚ ਜਮ੍ਹਾ ਕਰ ਕੇ ਭੇਜੀ ਜਾਵੇਗੀ ਤੇ ਲੋਕਾਂ ਕੋਲੋਂ 9 ਮਹੀਨਿਆਂ ਦੇ ਪੈਸੇ ਵਸੂਲੇ ਜਾਣਗੇ। ਲੋਕ ਬੇਹੱਦ ਨਿਰਾਸ਼ ਤੇ ਪ੍ਰੇਸ਼ਾਨ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਹਨ। ਸੀਨੀਅਰ ਅਕਾਲੀ ਆਗੂ ਪੰਚਾਇਤ ਮੈਂਬਰ ਤੇ ਕਿਸਾਨ ਮਹਿੰਦਰ ਸਿੰਘ ਛਿੰਦੀ ਭਾਗਸਰ, ਸੇਵਾ ਮੁਕਤ ਅਧਿਆਪਕ ਗੁਰਦੀਪ ਸਿੰਘ ਬਰਾੜ ਤੇ ਪੰਜਾਬ ਯੂਥ ਕਲੱਬ ਦੇ ਆਗੂ ਸੁਖਪਾਲ ਸਿੰਘ ਗਿੱਲ ਨੇ ਕਿਹਾ ਕਿ ਟਿਊਬਵੈੱਲਾਂ ਦੀਆਂ ਮੋਟਰਾਂ, ਜਿਨ੍ਹਾਂ ਦੀ ਗਿਣਤੀ ਪੰਜਾਬ ਵਿਚ ਲੱਖਾਂ 'ਚ ਹੈ, ਦੇ ਬਿੱਲ ਲੱਗਣੇ ਚਾਹੀਦੇ ਹਨ, ਜਦਕਿ ਘਰਾਂ ਦੀ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ। ਲੋਕ ਥਾਂ-ਥਾਂ 'ਤੇ ਸਰਕਾਰ ਦੇ ਇਸ ਫੈਸਲਾ ਦਾ ਵਿਰੋਧ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ।
'ਨਕਲੀ ਦੇਸੀ ਘਿਓ ਵੇਚ ਕੇ ਵੱਡਾ ਪਾਪ ਕਰ ਰਹੇ ਨੇ ਦੁਕਾਨਦਾਰ'
NEXT STORY