ਆਈ. ਐੱਸ. ਆਈ. ਐੱਸ. ਦੀ ਇਰਾਕ ਤੇ ਸੀਰੀਆ ’ਚ ਹਾਰ ਹੋਈ ਹੈ ਪਰ ਇਹ ਖਤਮ ਨਹੀਂ ਹੋਇਆ ਹੈ। ਇਹ ਖੁੰਬਾਂ ਵਾਂਗ ਦੁਨੀਆ ਦੇ ਕਈ ਦੇਸ਼ਾਂ ’ਚ ਉੱਗ ਆਇਆ ਹੈ। ਭਾਰਤ ਦੇ ਕਈ ਸੂਬਿਅਾਂ ’ਚ ਇਸ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਪਿਛਲੇ ਦਿਨੀਂ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਟੀਮ ਨੇ ਦਿੱਲੀ ਅਤੇ ਯੂ. ਪੀ. ’ਚ 16 ਟਿਕਾਣਿਅਾਂ ’ਤੇ ਛਾਪੇ ਮਾਰ ਕੇ ਅੱਤਵਾਦੀ ਸੰਗਠਨ ਆਈ. ਐੱਸ. (ਇਸਲਾਮਿਕ ਸਟੇਟ) ਦੇ ਇਕ ਨਵੇਂ ਮਾਡਿਊਲ ‘ਹਰਕਤ-ਉਲ-ਹਰਬ-ਏ-ਇਸਲਾਮ’ ਦਾ ਪਰਦਾਫਾਸ਼ ਕੀਤਾ ਹੈ ਅਤੇ ਦਿੱਲੀ ’ਚ ਹਮਲਾ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਇਸ ਦੇ ਸਰਗਣੇ ਸਮੇਤ 10 ਸ਼ੱਕੀਅਾਂ ਨੂੰ ਹਿਰਾਸਤ ’ਚ ਲਿਆ।
ਕੁਝ ਦਿਨ ਪਹਿਲਾਂ ਹਿੰਸਕ ਮੁਜ਼ਾਹਰਿਅਾਂ ਦੌਰਾਨ ਆਈ. ਐੱਸ. ਦੇ ਝੰਡੇ ਲਹਿਰਾਏ ਜਾਣ ਤੋਂ ਬਾਅਦ ਸ਼੍ਰੀਨਗਰ ਦੀ ਪ੍ਰਸਿੱਧ ਜਾਮੀਆ ਮਸਜਿਦ ’ਚ ਵੀ ਕੁਝ ਨਕਾਬਪੋਸ਼ ਸ਼ੱਕੀਅਾਂ ਨੇ ਆਈ. ਐੱਸ. ਦੇ ਝੰਡੇ ਲਹਿਰਾਏ ਸਨ। ਦੱਸਿਆ ਜਾਂਦਾ ਹੈ ਕਿ ਕੇਰਲ ਤੋਂ 10 ਬੰਦੇ ਆਈ. ਐੱਸ. ਆਈ. ਐੱਸ. ਵਿਚ ਸ਼ਾਮਿਲ ਹੋਏ ਹਨ।
ਪਿਛਲੇ ਸਾਲ ਵੀ ਉੱਤਰੀ ਕੇਰਲ ਦੇ ਲੱਗਭਗ 21 ਬੰਦੇ ਆਈ. ਐੱਸ. ਆਈ. ਐੱਸ. ਵਿਚ ਸ਼ਾਮਿਲ ਹੋ ਕੇ ਅਫਗਾਨਿਸਤਾਨ ਗਏ ਸਨ। ਕੇਰਲ ਪੁਲਸ ਮੁਤਾਬਿਕ 2 ਔਰਤਾਂ ਤੇ 4 ਬੱਚੇ ਵੀ ਆਈ. ਐੱਸ. ਆਈ. ਐੱਸ. ਵਿਚ ਸ਼ਾਮਿਲ ਹੋਏ ਹਨ। ਇਹ ਲੋਕ ਯੂ. ਏ. ਈ. ਤੋਂ ਅਫਗਾਨਿਸਤਾਨ ਦੇ ਆਈ. ਐੱਸ. ਆਈ. ਐੱਸ. ਤੋਂ ਪ੍ਰਭਾਵਿਤ ਇਲਾਕਿਅਾਂ ’ਚ ਪਹੁੰਚ ਗਏ ਹਨ ਅਤੇ ਸਾਰੇ ਕੇਰਲ ਦੇ ਕੰਨੂਰ ਜ਼ਿਲੇ ਦੇ ਰਹਿਣ ਵਾਲੇ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ ਆਈ. ਐੱਸ. ਆਈ. ਐੱਸ. ਭਾਰਤ ’ਚ ਵੀ ਆਪਣਾ ਜਾਲ ਫੈਲਾ ਰਿਹਾ ਹੈ। ਜਦੋਂ ਆਈ. ਐੱਸ. ਨੇ ਇਸਲਾਮਿਕ ਰਾਜ ਲਈ ਜੰਗ ਛੇੜੀ ਸੀ, ਉਦੋਂ ਮਹਾਰਾਸ਼ਟਰ ਦੇ 4 ਨੌਜਵਾਨਾਂ ਦੇ ਆਈ. ਐੱਸ. ਆਈ. ਐੱਸ. ਵਲੋਂ ਲੜਨ ਦੀ ਪੁਸ਼ਟੀ ਹੋ ਗਈ ਸੀ। ਇਸ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ ਤੇ ਅਾਂਧਰਾ ਪ੍ਰਦੇਸ਼ ਦੇ ਕੁਝ ਸੁੰਨੀ ਨੌਜਵਾਨਾਂ ਦੇ ਵੀ ਮੋਸੁਲ ਅਤੇ ਟਿਕਰਿਤ ’ਚ ਆਈ. ਐੱਸ. ਨਾਲ ਜੰਗ ’ਚ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆਈ।
ਆਈ. ਐੱਸ. ਦੇ ਮਾਡਿਊਲ ਦਾ ਭਾਂਡਾ ਭੱਜਾ
ਇਸ ਤੋਂ ਬਾਅਦ ਆਈ. ਐੱਸ. ਦੀ ਭਾਰਤ ’ਚ ਵਧਦੀ ਘੁਸਪੈਠ ਦਾ ਸੰਕੇਤ ਉਦੋਂ ਮਿਲਿਆ, ਜਦੋੋਂ ਖੁਫੀਆ ਏਜੰਸੀਅਾਂ ਨੇ ਬੈਂਗਲੁਰੂ ਤੋਂ ਆਈ. ਐੱਸ. ਦੇ ਸੰਦੇਸ਼ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਪੱਛਮੀ ਬੰਗਾਲ ਦੇ ਇਕ ਨੌਜਵਾਨ ਮੇਹੀਦੀ ਮਸ਼ਰੂਰ ਬਿਸ਼ਵਾਸ ਨੂੰ ਗ੍ਰਿਫਤਾਰ ਕੀਤਾ। ਉਹ 2 ਸਾਲਾਂ ਤੋਂ ਸੋਸ਼ਲ ਮੀਡੀਆ ’ਤੇ ਆਈ. ਐੱਸ. ਦਾ ਪ੍ਰਚਾਰ ਕਰ ਰਿਹਾ ਸੀ। ਇਸੇ ਤਰ੍ਹਾਂ ਜੰਮੂ-ਕਸ਼ਮੀਰ ’ਚ ਆਈ. ਐੱਸ. ਦੇ ਵਧਦੇ ਪ੍ਰਭਾਵ ਦੇ ਨਿਸ਼ਾਨ ਮਿਲਦੇ ਰਹੇ ਪਰ ਉਸ ਵਲੋਂ ਕੋਈ ਅੱਤਵਾਦੀ ਘਟਨਾ ਨਹੀਂ ਹੋਈ। ਫਿਰ ਵੀ ਹਰੇਕ ਸ਼ੁੱਕਰਵਾਰ ਪੁਰਾਣੇ ਸ਼ਹਿਰ ’ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਕੁਝ ਵਿਖਾਵਾਕਾਰੀ ਆਈ. ਐੱਸ. ਦੇ ਕਾਲੇ ਝੰਡੇ ਲੈ ਕੇ ਮੁਜ਼ਾਹਰਾ ਕਰਦੇ ਹਨ। ਆਈ. ਐੱਸ. ਦੇ ਮੁੱਖ ਪੱਤਰ ‘ਦਾਬਿਕ’ ਵਿਚ ਕਿਹਾ ਗਿਆ ਹੈ ਕਿ ‘ਆਈ. ਐੱਸ. ਕਸ਼ਮੀਰ ’ਤੇ ਕਬਜ਼ਾ ਕਰੇਗਾ ਅਤੇ ਗਊ ਦੀ ਪੂਜਾ ਕਰਨ ਵਾਲੇ ਹਿੰਦੂਅਾਂ ਨੂੰ ਖਤਮ ਕਰ ਦੇਵੇਗਾ’।
ਕੁਝ ਹੀ ਦਿਨਾਂ ਬਾਅਦ ਹੈਦਰਾਬਾਦ ’ਚ 11 ਅੱਤਵਾਦੀ ਫੜ ਲਏ ਗਏ, ਜੋ ਸਲੀਪਰਸ ਸੈੱਲਜ਼ ਨਾਲ ਮਿਲ ਕੇ ਇਥੇ ਅੱਤਵਾਦੀ ਮਾਡਿਊਲ ਚਲਾ ਰਹੇ ਸਨ। ਉਂਝ ਆਈ. ਐੱਸ. ਦੇ ਹਮਲੇ ਦੀ ਇਕ ਘਟਨਾ ਹੋਈ ਹੈ। ਭੋਪਾਲ ਤੋਂ ਉੱਜੈਨ ਜਾ ਰਹੀ ਯਾਤਰੀ ਟਰੇਨ ’ਚ 7 ਮਾਰਚ 2017 ਦੀ ਸਵੇਰ ਨੂੰ ਅੱਤਵਾਦੀ ਹਮਲਾ ਹੋਇਆ ਸੀ। ਭੋਪਾਲ ਤੋਂ 70 ਕਿਲੋਮੀਟਰ ਦੂਰ ਜਬੜੀ ਸਟੇਸ਼ਨ ਨੇੜੇ ਟਰੇਨ ’ਚ ਪਿੱਛਿਓਂ ਦੂਜੇ ਡੱਬੇ ’ਚ ਇਕ ਤੋਂ ਬਾਅਦ ਇਕ ਲਗਾਤਾਰ 2 ਧਮਾਕੇ ਹੋਏ ਸਨ, ਜਿਨ੍ਹਾਂ ’ਚ 10 ਯਾਤਰੀ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਧਮਾਕਿਅਾਂ ’ਚ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਗਈ ਸੀ। ਖੁਫੀਆ ਏਜੰਸੀਅਾਂ ਮੁਤਾਬਿਕ ਇਸ ਹਮਲੇ ਨੂੰ ਆਈ. ਐੱਸ. ਦੇ ਮਾਡਿਊਲ ਵਲੋਂ ਅੰਜਾਮ ਦਿੱਤਾ ਗਿਆ ਸੀ। ਭਾਰਤ ’ਚ ਪਹਿਲੀ ਵਾਰ ਆਈ. ਐੱਸ. ਦਾ ਕੋਈ ਮਾਡਿਊਲ ਹਮਲਾ ਕਰਨ ’ਚ ਕਾਮਯਾਬ ਰਿਹਾ।
ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖੁਫੀਆ ਏਜੰਸੀਅਾਂ ਦੀ ਸਰਗਰਮੀ ਦੇ ਬਾਵਜੂਦ ਆਈ. ਐੱਸ. ਦਾ ਮਾਡਿਊਲ ਭਾਰਤ ’ਚ ਹਮਲਾ ਕਰਨ ’ਚ ਸਫਲ ਕਿਵੇਂ ਹੋ ਗਿਆ? ਲਖਨਊ ’ਚ ਆਈ. ਐੱਸ. ਦੇ ਸ਼ੱਕੀ ਅੱਤਵਾਦੀ ਸੈਫੁੱਲਾ ਨੂੰ ਪੁਲਸ ਨੇ ਮਾਰ ਦਿੱਤਾ ਤਾਂ ਯੂ. ਪੀ. ਪੁਲਸ ਨੇ ਕਾਨਪੁਰ ’ਚ ਇਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਮਾਰੇ ਗਏ ਸੈਫੁੱਲਾ ਦੇ ਕਮਰੇ ’ਚੋਂ ਕਾਫੀ ਮਾਤਰਾ ’ਚ ਹਥਿਆਰ ਤੇ ਹੋਰ ਸ਼ੱਕੀ ਸਾਮਾਨ ਜ਼ਬਤ ਹੋਇਆ ਸੀ।
ਆਈ. ਐੱਸ. ’ਚ 30 ਤੋਂ 40 ਦੇਸ਼ਾਂ ਦੇ ਲੋਕ ਸ਼ਾਮਿਲ ਹਨ। ਇਕ ਪਾਸੇ ਦੁਨੀਆ ਭਰ ਦੇ 43 ਇਸਲਾਮਿਕ ਸੰਗਠਨਾਂ ਨੇ ਇਸ ਪ੍ਰਤੀ ਆਸਥਾ ਪ੍ਰਗਟਾਈ ਹੈ ਤਾਂ ਦੂਜੇ ਪਾਸੇ ਦੁਨੀਆ ਭਰ ’ਚ ਅਜਿਹੇ ਸੂਬੇ ਹਨ, ਜਿਨ੍ਹਾਂ ਨੂੰ ਇਹ ਵਿਲਾਇਤ ਕਹਿੰਦਾ ਹੈ। ਇਹ ਸੂਬੇ ਹਨ ਲੀਬੀਆ, ਮਿਸਰ (ਸਿਨਾਈ), ਖੁਰਾਸਾਨ (ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ), ਨਾਈਜੀਰੀਆ, ਅਲਜੀਰੀਆ, ਯਮਨ, ਸਾਊਦੀ ਅਰਬ ਅਤੇ ਨਾਰਥ ਕਾਕੇਸ਼ਸ। ਇਨ੍ਹਾਂ ’ਚੋਂ ਲੀਬੀਆ, ਮਿਸਰ ਤੇ ਖੁਰਾਸਾਨ ਵਿਚ ਆਈ. ਐੱਸ. ਬਹੁਤ ਸਰਗਰਮ ਹੈ।
ਅਫਗਾਨਿਸਤਾਨ ਦੇ ਰਸਤੇ ਭਾਰਤ ’ਚ ਘੁਸਪੈਠ
ਪਿਛਲੇ ਕੁਝ ਸਮੇਂ ਦੌਰਾਨ ਆਈ. ਐੱਸ. ਨੇ ਅਫਗਾਨਿਸਤਾਨ ’ਚ ਕਈ ਹਮਲੇ ਕੀਤੇ ਹਨ। ਇਸਲਾਮਿਕ ਸਟੇਟ ਹੁਣ ਅਫਗਾਨਿਸਤਾਨ ਦੇ ਰਸਤੇ ਭਾਰਤ ’ਚ ਆਪਣੇ ਪੈਰ ਜਮਾਉਣ ਦੀ ਇਕ ਵੱਡੀ ਰਣਨੀਤੀ ’ਤੇ ਕੰਮ ਕਰ ਰਿਹਾ ਹੈ। ਭਾਰਤੀ ਖੁਫੀਆ ਏਜੰਸੀ ‘ਰਾਅ’ ਨੇ ਇਕ ਰਿਪੋਰਟ ਕੇਂਦਰ ਨੂੰ ਸੌਂਪੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਆਈ. ਐੱਸ. ਵਲੋਂ ਅਫਗਾਨਿਸਤਾਨ ’ਚ ਨਾਂਗਰਹਾਰ ਕੈਂਪ ’ਚ ਨੌਜਵਾਨਾਂ ਨੂੰ ਅੱਤਵਾਦੀ ਹਮਲਿਅਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ’ਚ 20 ਤੋਂ ਜ਼ਿਆਦਾ ਭਾਰਤੀ ਨੌਜਵਾਨ ਵੀ ਮੌਜੂਦ ਹਨ।
ਆਈ. ਐੱਸ. ਪਾਕਿਸਤਾਨ ’ਚ ਵੀ 3 ਵੱਡੇ ਹਮਲੇ ਕਰਵਾ ਚੁੱਕਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਰਾਕ ਤੇ ਸੀਰੀਆ ’ਚ ਹਾਰਨ ਤੋਂ ਬਾਅਦ ਆਈ. ਐੱਸ. ਆਈ. ਐੱਸ. ‘ਖੁਰਾਸਾਨ ਵਿਲਾਇਤ’ ਨੂੰ ਆਪਣੀ ਰਣਭੂਮੀ ਬਣਾਉਣ ਦਾ ਇਰਾਦਾ ਰੱਖਦਾ ਹੈ। ਕੇਰਲ ’ਚ ਇਨ੍ਹੀਂ ਦਿਨੀਂ ਆਈ. ਐੱਸ. ਆਈ. ਐੱਸ. ਦੀ ਵਿਚਾਰਧਾਰਾ ਦਾ ਅਸਰ ਵਧਦਾ ਜਾ ਰਿਹਾ ਹੈ। ਕੇਰਲ ਤੋਂ ਵੱਡੇ ਪੱਧਰ ’ਤੇ ਲੋਕ ਖਾੜੀ ਦੇਸ਼ਾਂ ’ਚ ਰੋਜ਼ਗਾਰ ਲਈ ਜਾਂਦੇ ਹਨ ਅਤੇ ਉਥੇ ਆਈ. ਐੱਸ. ਦੀ ਵਿਚਾਰਧਾਰਾ ਦੇ ਸੰਪਰਕ ’ਚ ਆਉਣ ਤੋਂ ਬਾਅਦ ਉਸ ਵਲੋਂ ਲੜਨ ਲਈ ਅਫਗਾਨਿਸਤਾਨ ਚਲੇ ਜਾਂਦੇ ਹਨ।
ਜ਼ਾਕਿਰ ਮੂਸਾ ਦੇ ਬਿਆਨ ਨੇ ਖੋਲ੍ਹੀਅਾਂ ਅੱਖਾਂ
ਹੁਣੇ-ਹੁਣੇ ਹਿਜ਼ਬੁਲ ਦੇ ਸਰਗਣੇ ਜ਼ਾਕਿਰ ਮੂਸਾ ਦਾ ਬਿਆਨ ਆਇਆ ਸੀ, ਜਿਸ ਨੇ ਆਬਜ਼ਰਵਰਾਂ ਦੀਅਾਂ ਅੱਖਾਂ ਖੋਲ੍ਹ ਦਿੱਤੀਅਾਂ ਹਨ। ਬਿਆਨ ’ਚ ਕਿਹਾ ਗਿਆ ਸੀ ਕਿ ਕਸ਼ਮੀਰ ’ਚ ਜਾਰੀ ਅੱਤਵਾਦੀ ਹਿੰਸਾ ਕਿਸੇ ਵੀ ਤਰ੍ਹਾਂ ਕਸ਼ਮੀਰ ਦੀ ਆਜ਼ਾਦੀ ਲਈ ਨਹੀਂ ਹੈ, ਸਗੋਂ ਇਹ ਸਿਰਫ ਉਥੇ ਇਸਲਾਮਿਕ ਰਾਜ ਤੇ ਸ਼ਰੀਅਤ ਕਾਇਮ ਕਰਨ ਦੀ ਜੰਗ ਹੈ। ਰਾਸ਼ਟਰਵਾਦ, ਲੋਕਤੰਤਰ ਤੇ ਦੇਸ਼ਭਗਤੀ ਇਸਲਾਮ ’ਚ ਹਰਾਮ ਹੈ, ਇਥੇ ਇਸਲਾਮ ਦੀ ਜੰਗ ਚੱਲ ਰਹੀ ਹੈ ਤੇ ਪੱਥਰਬਾਜ਼ ਜਦੋਂ ਵੀ ਪੱਥਰ ਚੁੱਕਣ, ਇਸਲਾਮ ਲਈ ਹੀ ਚੁੱਕਣ। ਅਸਲ ’ਚ ਕਸ਼ਮੀਰ ਦੇ ਸੰਘਰਸ਼ ਨੂੰ ਇਸਲਾਮ ਦੇ ਸੰਘਰਸ਼ ’ਚ ਬਦਲਣ ਦਾ ਮਤਲਬ ਹੈ ਕਿ ਹੁਣ ਇਸਲਾਮ ਦਾ ਸੰਘਰਸ਼ ਖ਼ੁਦਮੁਖਤਿਆਰੀ ਜਾਂ ਆਜ਼ਾਦੀ ਲਈ ਨਹੀਂ, ਕਸ਼ਮੀਰ ਨੂੰ ਇਸਲਾਮਿਕ ਰਾਜ ਬਣਾਉਣ ਲਈ ਹੋਵੇਗਾ, ਸ਼ਰੀਅਤ ਲਾਗੂ ਕਰਨ ਲਈ ਹੋਵੇਗਾ।
satishgpednekar@gmail.com
ਵਿਦਿਆਰਥੀਅਾਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ‘ਵਿੱਦਿਅਕ ਟੂਰ’
NEXT STORY