01 ਦਸੰਬਰ ਤੋਂ ਭਾਰਤ ਜੀ-20 (ਵੀਹ ਦੇਸ਼ਾਂ ਦੇ ਸਮੂਹ) ਦਾ ਮੁਖੀ ਬਣ ਗਿਆ ਹੈ ਸੁਰੱਖਿਆ ਪ੍ਰੀਸ਼ਦ ਦਾ ਵੀ ਉਹ ਇਸ ਮਹੀਨੇ ਲਈ ਮੁਖੀ ਹੈ। ਭਾਰਤੀ ਿਵਦੇਸ਼ ਨੀਤੀ ਲਈ ਇਹ ਬੜੀ ਸਨਮਾਨ ਦੀ ਗੱਲ ਹੈ ਪਰ ਇਹ ਵੱਡੀ ਚੁਣੌਤੀ ਵੀ ਹੈ। ਸੁਰੱਖਿਆ ਪ੍ਰੀਸ਼ਦ ਅੱਜਕਲ ਪਿਛਲੇ ਕਈ ਮਹੀਨਿਆਂ ਤੋਂ ਯੂਕ੍ਰੇਨ ਦੇ ਸਵਾਲ ’ਤੇ ਆਪਸ ’ਚ ਵੰਡੀ ਹੋਈ ਹੈ। ਉਸ ਦੀਆਂ ਬੈਠਕਾਂ ’ਚ ਸੀਤ ਜੰਗ ਵਰਗਾ ਗਰਮਾ-ਗਰਮ ਮਾਹੌਲ ਦਿਖਾਈ ਦਿੰਦਾ ਹੈ। ਲਗਭਗ ਸਾਰੇ ਮਤੇ ਅੱਜਕਲ ‘ਵੀਟੋ’ ਦੇ ਸ਼ਿਕਾਰ ਹੋ ਜਾਂਦੇ ਹਨ। ਖਾਸ ਤੌਰ ’ਤੇ ਯੂਕ੍ਰੇਨ ਦੇ ਸਵਾਲ ’ਤੇ। ਯੂਕ੍ਰੇਨ ਦਾ ਸਵਾਲ ਇਸ ਵਾਰ ਜੀ-20 ਦੀ ਬਾਲੀ ’ਚ ਹੋਈ ਬੈਠਕ ’ਚ ਛਾਇਆ ਰਹਾ। ਇਕ ਪਾਸੇ ਅਮਰੀਕਾ ਅਤੇ ਯੂਰਪੀ ਰਾਸ਼ਟਰ ਸਨ ਅਤੇ ਦੂਜੇ ਪਾਸੇ ਰੂਸ ਅਤੇ ਚੀਨ। ਉਨ੍ਹਾਂ ਦੇ ਨੇਤਾਵਾਂ ਨੇ ਇਕ-ਦੂਜੇ ’ਤੇ ਵਾਰ ਕਰਨ ’ਚ ਕੋਈ ਕਸਰ ਨਹੀਂ ਛੱਡੀ ਸੀ ਪਰ ਫਿਰ ਵੀ ਇਕ ਸਰਵਸੰਮਤ ਐਲਾਨ ਪੱਤਰ ਬਾਲੀ ਸੰਮੇਲਨ ਤੋਂ ਬਾਅਦ ਜਾਰੀ ਹੋ ਸਕਿਆ। ਇਸ ਸਫਲਤਾ ਦਾ ਸਿਹਰਾ ਖੁੱਲ੍ਹੇ ਤੌਰ ’ਤੇ ਭਾਰਤ ਨੂੰ ਨਹੀਂ ਮਿਲਿਆ ਪਰ ਜੀ-20 ਨੇ ਭਾਰਤ ਦਾ ਰਾਹ ਹੀ ਅਪਣਾਇਆ। ਭਾਰਤ ਨਿਰਪੱਖ ਰਿਹਾ। ਨਾ ਤਾਂ ਰੂਸ ਦੇ ਨਾਲ ਗਿਆ ਹੈ ਅਤੇ ਨਾ ਹੀ ਅਮਰੀਕਾ ਦੇ! ਉਸ ਨੇ ਰੂਸ ਤੋਂ ਵਾਧੂ ਤੇਲ ਖਰੀਦਣ ’ਚ ਜ਼ਰਾ ਵੀ ਝਿਜਕ ਨਹੀਂ ਕੀਤੀ ਜਦਕਿ ਯੂਰਪੀ ਰਾਸ਼ਟਰਾਂ ਨੇ ਹਰ ਰੂਸੀ ਬਰਾਮਦ ਦਾ ਬਾਈਕਾਟ ਕੀਤਾ ਹੋਇਅਾ ਹੈ ਪਰ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਫ-ਸਾਫ ਕਿਹਾ ਹੈ ਕਿ ਇਹ ਜੰਗ ਦਾ ਸਮਾਂ ਨਹੀਂ ਹੈ।
ਭਾਰਤ ਦੇ ਇਸ ਵਤੀਰੇ ਤੋਂ ਅਮਰੀਕਾ ਖੁਸ਼ ਹੈ। ਉਹ ਭਾਰਤ ਦੇ ਨਾਲ ਮਿਲ ਕੇ ਆਗਨੇਯ ਏਸ਼ੀਆ ’ਚ ਚੌਗੁਟਾ ਚਲਾ ਰਿਹਾ ਹੈ ਅਤੇ ਪੱਛਮੀ ਏਸ਼ੀਆ ’ਚ ਵੀ ਉਸ ਨੇ ਆਪਣੇ ਨਵੇਂ ਚੌਗੁਟੇ ’ਚ ਭਾਰਤ ਨੂੰ ਜੋੜ ਰੱਖਿਆ ਹੈ। ਜੀ-20 ਦੀ ਪ੍ਰਧਾਨਗੀ ਕਰਦੇ ਹੋਏ ਭਾਰਤ ਨੂੰ ਇਨ੍ਹਾਂ ਪੰਜਾਂ ਮਹਾਸ਼ਕਤੀਆਂ ਨੂੰ ਤਾਂ ਪਟਾਈ ਰੱਖਣਾ ਹੀ ਹੋਵੇਗਾ, ਉਸ ਦੇ ਨਾਲ-ਨਾਲ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਦੀ ਆਰਥਿਕ ਤਰੱਕੀ ਦਾ ਵੀ ਰਾਹ ਪੱਧਰਾ ਕਰਨਾ ਹੋਵੇਗਾ। ਜੀ-20 ਦੀ ਪ੍ਰਧਾਨਗੀ ਹਾਸਲ ਕਰਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਨਾਲ ਅਖਬਾਰਾਂ ’ਚ ਜੋ ਲੇਖ ਛਪਿਆ ਹੈ, ਉਸ ’ਚ ਸਾਡੇ ਨੌਕਰਸ਼ਾਹਾਂ ਨੇ ਜੀ-20 ਦੇ ਘਸੇ-ਪਿਟੇ ਮੁੱਦਿਆਂ ਨੂੰ ਹੀ ਦੁਹਰਾਇਆ ਹੈ। ਉਨ੍ਹਾਂ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲ ਸਕਦੀ ਹੈ ਪਰ ਇਹ ਕੰਮ ਤਾਂ ਕਿਸੇ ਵੀ ਰਾਸ਼ਟਰ ਦੀ ਪ੍ਰਧਾਨਗੀ ’ਚ ਹੋ ਸਕਦੇ ਹਨ। ਭਾਰਤ ਨੂੰ ਇਹ ਜੋ ਮੌਕਾ ਮਿਲਿਆ ਹੈ ਉਸ ਦੀ ਵਰਤੋਂ ਜੇਕਰ ਮੌਲਿਕ ਅਤੇ ਭਾਰਤੀ ਨਜ਼ਰੀਏ ਤੋਂ ਕੀਤੀ ਜਾ ਸਕੇ ਤਾਂ 21ਵੀਂ ਸਦੀ ਦਾ ਨਕਸ਼ਾ ਹੀ ਬਦਲ ਸਕਦਾ ਹੈ। ‘ਵਸੁਧੈਵ ਕੁਟੁਮਬਕਮ’ ਦਾ ਮੁਹਾਵਰਾ ਤਾਂ ਕਾਫੀ ਚੰਗਾ ਹੈ ਪਰ ਅਸੀਂ ਪੱਛਮੀ ਰਾਸ਼ਟਰਾਂ ਦੇ ਨਕਲਚੀ ਬਣ ਕੇ ਇਸ ਸ਼ਕਤੀਸ਼ਾਲੀ ਸੰਗਠਨ ਦੇ ਜ਼ਰੀਏ ਕਿਹੜਾ ਚਮਤਕਾਰ ਕਰ ਸਕਦੇ ਹਾਂ? ਕੀ ਅਸੀਂ ਭਾਰਤ ’ਚ ਕੁਝ ਅਜਿਹਾ ਕਰ ਕੇ ਦਿਖਾਇਆ ਹੈ, ਜੋ ਪੂੰਜੀਵਾਦ ਅਤੇ ਸਾਮਵਾਦ ਦਾ ਬਦਲ ਬਣ ਸਕੇ? ਭਾਰਤ ਅਤੇ ਵਿਸ਼ਵ ’ਚ ਫੈਲ ਰਹੀ ਆਰਥਿਕ ਨਾਬਰਾਬਰੀ, ਧਾਰਮਿਕ ਵਿਤਕਰਾ, ਪ੍ਰਮਾਣੂ ਅਸੁਰੱਖਿਆ, ਅਥਾਹ ਖਪਤਕਾਰਵਾਦ, ਚੌਗਿਰਦਾ ਹਾਨੀ ਆਦਿ ਮੁੱਦਿਆਂ ’ਤੇ ਸਾਡੇ ਕੋਲ ਕੀ ਕੋਈ ਠੋਸ ਬਦਲ ਹਨ? ਜੇਕਰ ਅਜਿਹੇ ਬਦਲ ਅਸੀਂ ਦੇ ਸਕੀਏ ਤਾਂ ਸਾਰੀ ਦੁਨੀਆ ਦੇ ਵਿਸ਼ਵ ਗੁਰੂ ਤਾਂ ਤੁਸੀਂ ਆਪਣੇ ਆਪ ਹੀ ਬਣ ਜਾਓਗੇ।
-਼ਡਾ. ਵੇਦਪ੍ਰਤਾਪ ਵੈਦਿਕ
ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਦੇ ਲਈ ਤਿਆਰ ਹਨ ਸਾਡੀਆਂ ਯੂਨੀਵਰਸਿਟੀਆਂ
NEXT STORY