ਬਾਤੁਮਿ- ਵਿਸ਼ਵ ਸ਼ਤਰੰਜ ਓਲੰਪੀਆਡ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ 3 ਦਿਨ ਬਾਕੀ ਰਹਿ ਗਏ ਹਨ ਤੇ ਅੱਜ ਅਸੀਂ ਵਿਸ਼ਲੇਸ਼ਣ ਕਰਾਂਗੇ ਚੀਨ ਦੀ ਟੀਮ ਦਾ। ਚੀਨ ਨੇ ਸਾਲ 2014 ਵਿਚ ਨਾਰਵੇ ਵਿਚ ਹੋਏ ਸ਼ਤਰੰਜ ਓਲੰਪੀਆਡ ਵਿਚ ਸੋਨ ਤਮਗਾ ਜਿੱਤ ਕੇ ਆਪਣਾ ਦਬਦਬਾ ਵਿਸ਼ਵ ਸ਼ਤਰੰਜ ਵਿਚ ਬਣਾਇਆ ਸੀ। ਹਾਲਾਂਕਿ ਪਿਛਲੇ ਓਲੰਪੀਆਡ ਵਿਚ ਟੀਮ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ ਤੇ 13ਵੇਂ ਸਥਾਨ 'ਤੇ ਰਹੀ ਸੀ। ਫਿਲਹਾਲ ਟੀਮ ਵਿਚ ਵਿਸ਼ਵ ਕੱਪ ਉਪ ਜੇਤੂ ਡੀਂਗ ਲੀਰੇਨ (2804), ਯੂ ਯਾਂਗੀ (2765), ਵੀ. ਯੀ. (2742), ਬੂ ਸ਼ਿਆਂਗੀ (2712) ਤੇ ਲੀ ਚਾਓ (2708) ਸ਼ਾਮਲ ਹਨ। ਔਸਤ ਰੇਟਿੰਗ (2756) ਦੇ ਆਧਾਰ 'ਤੇ ਟੀਮ ਨੂੰ ਤੀਜਾ ਦਰਜਾ ਦਿੱਤਾ ਗਿਆ ਹੈ।
ਵੀ. ਯੀ., ਲਾਰੇਨ ਤੇ ਯੂ ਯਾਂਗੀ 'ਤੇ ਰਹਿਣਗੀਆਂ ਨਜ਼ਰਾਂ
ਮਜ਼ਬੂਤੀ : ਚੀਨ ਦੇ ਖਿਡਾਰੀ ਮਾਨਸਿਕ ਤੇ ਤਕਨੀਕੀ ਤੌਰ 'ਤ ਕਾਫੀ ਸਮਰੱਥ ਮੰਨੇ ਜਾਂਦੇ ਹਨ ਤੇ ਫਿਲਹਾਲ ਟੀਮ ਵਿਚ ਸ਼ਾਮਲ ਡੀਂਗ ਲੀਰੇਨ ਸਭ ਤੋਂ ਵੱਡੇ ਨਾਂ ਹਨ। ਜੇਕਰ ਉਹ ਚੰਗੀ ਲੈਅ ਵਿਚ ਰਹੇ ਤਾਂ ਇਹ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ। ਟੀਮ ਦੀ ਚੰਗੀ ਗੱਲ ਇਹ ਹੈ ਕਿ ਖਿਡਾਰੀਆਂ ਦਾ ਪੱਧਰ ਕਾਫੀ ਸੰਤੁਲਿਤ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦਾ ਆਪਸੀ ਬਦਲਾਅ ਕਰਨਾ ਕਾਫੀ ਆਸਾਨ ਹੋਵੇਗਾ।
ਕਮਜ਼ੋਰੀ : ਟੀਮ ਪਿਛਲੀ ਵਾਰ ਜਦੋਂ ਖਿਤਾਬ ਬਚਾਉਣ ਬਾਕੂ ਵਿਚ ਉਤਰੀ ਸੀ ਤਾਂ ਚੰਗੀ ਸ਼ੁਰੂਆਤ ਤੋਂ ਬਾਅਦ ਵੀ ਉਸ ਨੂੰ
ਲਗਾਤਾਰ 2 ਮੈਚਾਂ ਵਿਚ ਇੰਗਲੈਂਡ ਤੇ ਹੰਗਰੀ ਵਰਗੀਆਂ ਕਮਜ਼ੋਰ ਟੀਮਾਂ ਹੱਥੋਂਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਉਸ ਨੂੰ ਕਮਜ਼ੋਰ ਟੀਮਾਂ ਤੋਂ ਚੌਕਸ ਰਹਿਣਾ ਪਵੇਗਾ। ਨਾਲ ਹੀ ਕਈ ਵਾਰ ਟੀਮ ਨੂੰ ਆਪਣੇ ਪਲੇਇੰਗ ਟੀਮ ਚੁਣਦੇ ਹੋਏ ਵੀ ਚੌਕਸੀ ਵਰਤਣੀ ਪਵੇਗੀ।
ਖੇਡ ਮੰਤਰੀ ਤੋਂ ਇਨਸਾਫ ਨਾ ਮਿਲਿਆ ਤਾਂ ਜਾਵਾਂਗਾ ਅਦਾਲਤ : ਬਜਰੰਗ
NEXT STORY