ਨਵੀਂ ਦਿੱਲੀ— ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਲਈ ਉਸ ਨੂੰ ਜੇਕਰ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੋਂ ਇਨਸਾਫ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਏਗਾ। ਬਜਰੰਗ ਨੇ ਖੇਲ ਰਤਨ ਲਈ ਨਜ਼ਰਅੰਦਾਜ਼ ਕੀਤੇ ਜਾਣ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਇੱਥੇ ਕਿਹਾ, ''ਮੇਰੀਆਂ ਸਾਰੀਆਂ ਉਮੀਦਾਂ ਹੁਣ ਖੇਡ ਮੰਤਰੀ 'ਤੇ ਟਿਕੀਆਂ ਹਨ ਕਿ ਉਹ ਮੈਨੂੰ ਇਨਸਾਫ ਦੇਣਗੇ। ਮੈਂ ਉਨ੍ਹਾਂ ਤੋਂ ਮਿਲਣ ਲਈ ਸਮਾਂ ਮੰਗਿਆ ਹੈ ਤੇ ਮੈਨੂੰ ਕੱਲ ਦਾ ਸਮਾਂ ਮਿਲਿਆ ਹੈ। ਮੈਂ ਉਨ੍ਹਾਂ ਤੋਂ ਪੁੱਛਾਂਗਾ ਕਿ ਮੈਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ, ਜਦਕਿ ਇਸ ਪੁਰਸਕਾਰ ਲਈ ਮੇਰੇ ਸਭ ਤੋਂ ਵੱਧ ਅੰਕ ਹਨ। ਜੇਕਰ ਮੈਨੂੰ ਖੇਡ ਮੰਤਰੀ ਤੋਂ ਇਨਸਾਫ ਨਹੀਂ ਮਿਲਦਾ ਤਾਂ ਮੇਰੇ ਕੋਲ ਅਦਾਲਤ ਵਿਚ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ।''
ਵਿਰਾਟ ਤੇ ਮੀਰਾਬਾਈ ਨੂੰ ਮਿਲੇਗਾ ਖੇਲ ਰਤਨ, 20 ਖਿਡਾਰੀ ਬਣਨਗੇ ਅਰਜੁਨ
NEXT STORY