ਮੈਡਰਿਡ, (ਭਾਸ਼ਾ) : ਸਪੇਨ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ ‘ਲਾ ਲੀਗਾ’ ਵਿੱਚ ਐਤਵਾਰ ਨੂੰ ਇੱਥੇ ਬਾਰਸੀਲੋਨਾ ਨੇ ਐਟਲੇਟਿਕੋ ਮੈਡਰਿਡ ਨੂੰ 3-0 ਨਾਲ ਹਰਾਇਆ। ਜੋਆਓ ਫੇਲਿਕਸ, ਰਾਬਰਟ ਲੇਵਾਂਡੋਵਸਕੀ ਅਤੇ ਫਰਮਿਨ ਲੋਪੇਜ਼ ਨੇ ਬਾਰਸੀਲੋਨਾ ਲਈ ਗੋਲ ਕੀਤੇ ਜਿਸ ਨਾਲ ਟੀਮ ਐਟਲੇਟਿਕੋ ਦੇ ਖਿਲਾਫ ਲਗਾਤਾਰ ਪੰਜਵੀਂ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਇਸ ਜਿੱਤ ਨਾਲ ਬਾਰਸੀਲੋਨਾ 29 ਮੈਚਾਂ 'ਚ 64 ਅੰਕਾਂ ਨਾਲ ਤਾਲਿਕਾ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ।
ਉਹ ਸਿਖਰ 'ਤੇ ਕਾਬਲ ਰੀਅਲ ਮੈਡਰਿਡ ਤੋਂ ਅੱਠ ਅੰਕ ਪਿੱਛੇ ਹੈ। ਮੈਚ ਤੋਂ ਪਹਿਲਾਂ, ਮੈਟਰੋਪੋਲੀਟਨ ਸਟੇਡੀਅਮ ਦੇ ਬਾਹਰ ਐਟਲੇਟਿਕੋ ਦੇ ਪ੍ਰਸ਼ੰਸਕਾਂ ਨੇ ਫੇਲਿਕਸ ਦੀ ਜਰਸੀ ਸਾੜ ਦਿੱਤੀ ਅਤੇ ਉਸ ਦੇ ਨਾਮ ਵਾਲੀ ਇੱਕ ਤਖ਼ਤੀ ਵੀ ਤੋੜ ਦਿੱਤੀ। ਹਾਲਾਂਕਿ ਪੁਰਤਗਾਲ ਦੇ ਖਿਡਾਰੀ ਨੇ ਆਪਣੀ ਸਾਬਕਾ ਟੀਮ ਖਿਲਾਫ ਮੈਚ ਦੇ 38ਵੇਂ ਮਿੰਟ 'ਚ ਗੋਲ ਕਰਕੇ ਐਟਲੇਟਿਕੋ ਦੇ ਪ੍ਰਸ਼ੰਸਕਾਂ ਨੂੰ ਆਪਣੇ ਹੀ ਅੰਦਾਜ਼ 'ਚ ਜਵਾਬ ਦਿੱਤਾ। ਫੇਲਿਕਸ ਨੇ ਦਸੰਬਰ ਵਿੱਚ ਵੀ ਇਸ ਟੀਮ ਖ਼ਿਲਾਫ਼ ਗੋਲ ਕਰਕੇ ਬਾਰਸੀਲੋਨਾ ਨੂੰ 1-0 ਨਾਲ ਜਿੱਤ ਦਿਵਾਈ ਸੀ।
ਮਹਿਲਾਵਾਂ ਤੋਂ ਬਾਅਦ ਕੀ RCB ਪੁਰਸ਼ ਟੀਮ ਵੀ ਜਿੱਤੇਗੀ ਖਿਤਾਬ?, ਮਾਈਕਲ ਵਾਨ ਨੇ ਦਿੱਤਾ ਇਹ ਬਿਆਨ
NEXT STORY