ਨਵੀਂ ਦਿੱਲੀ- ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ 17ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 ਭਾਰਤ ਦੇ ਗਿਰਿਸ਼ ਕੌਸ਼ਿਕ ਨੇ ਟਾਪ ਸੀਡ ਤਜ਼ਾਕਿਸਤਾਨ ਦੇ ਫਾਰੁਖ ਓਮਾਨਤੋਵ ਨੂੰ ਡਰਾਅ 'ਤੇ ਰੋਕ ਲਿਆ। ਕਿੰਗਜ਼ ਇੰਡੀਅਨਜ਼ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਦੋਵੇਂ ਖਿਡਾਰੀ 40 ਚਾਲਾਂ ਵਿਚ ਡਰਾਅ ਨੂੰ ਸਹਿਮਤ ਹੋ ਗਏ। ਦੂਜੇ ਬੋਰਡ 'ਤੇ ਭਾਰਤ ਦੇ ਧਾਕੜ ਖਿਡਾਰੀ ਪ੍ਰਵੀਨ ਥਿਪਸੇ ਨੂੰ ਰੂਸ ਦੇ ਗ੍ਰੈਂਡ ਮਾਸਟਰ ਅਲੈਕਗਜ਼ੈਂਡਰ ਪ੍ਰੇਡਕੇ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਓਪਨਿੰਗ ਵਿਚ 58 ਚਾਲਾਂ ਵਿਚ ਹਾਰ ਦਾ ਸਵਾਦ ਚਖਾਇਆ, ਜਦਕਿ ਤੀਜੇ ਬੋਰਡ 'ਤੇ ਭਾਰਤੀ ਮੂਲ ਦੇ ਆਸਟਰੇਲੀਆ ਰਿਸ਼ੀ ਸਰਦਾਨਾ ਨੇ ਜਾਰਜੀਆ ਦੇ ਲੇਵਨ ਪੰਸੁਲਾਈ ਨੂੰ ਹਰਾਉਂਦਿਆਂ ਲਗਾਤਾਰ ਤੀਜੀ ਜਿੱਤ ਦਰਜ ਕੀਤੀ।
ਭਾਰਤੀ ਦੇ ਚੋਟੀ ਦੇ ਖਿਡਾਰੀਆਂ ਲਈ ਅੱਜ ਦਾ ਦਿਨ ਚੰਗਾ ਨਹੀਂ ਰਿਹਾ। ਵੈਭਵ ਸੂਰੀ ਨੇ ਦੂਜੇ ਰਾਊਂਡ ਵਿਚ ਸੌਰਭ ਆਨੰਦ ਨਾਲ ਡਰਾਅ ਖੇਡਣ ਤੋਂ ਬਾਅਦ ਤੀਜੇ ਰਾਊਂਡ ਵਿਚ ਭਾਰਤ ਕੁਮਾਰ ਰੈੱਡੀ ਨਾਲ ਡਰਾਅ ਖੇਡਿਆ। ਅਭਿਜੀਤ ਗੁਪਤਾ ਨੇ ਵੀ ਤੀਜੇ ਰਾਊਂਡ ਵਿਚ ਹਮਵਤਨ ਉਤਕਲ ਰੰਜਨ ਸਾਹੂ ਨਾਲ ਡਰਾਅ ਖੇਡਿਆ, ਹਾਲਾਂਕਿ ਕਈ ਭਾਰਤੀ ਖਿਡਾਰੀ ਲਗਾਤਾਰ ਤੀਜੇ ਰਾਊਂਡ ਵਿਚ ਜਿੱਤ ਦੇ ਨਾਲ ਬੜ੍ਹਤ ਬਣਾਉਣ ਵਿਚ ਕਾਮਯਾਬ ਰਹੇ। ਦੀਪਨ ਚਕਰਵਰਤੀ, ਦੇਵਸ਼ੀਸ਼ ਦਾਸ, ਦੀਪਤਯਾਨ ਘੋਸ਼, ਅਰਜਨ ਐਰਗਾਸੀ, ਡੀ. ਗੁਕੇਸ਼, ਨੀਲੇਸ਼ ਸਹਾ, ਅਦਿੱਤਿਆ ਮਿੱਤਲ ਤੇ ਨੂਬੇਰਸ਼ਾਹ ਸ਼ੇਖ 3 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।
ਰਣਜੀ ਟਰਾਫੀ : ਵਿਦਰਭ, ਸੌਰਾਸ਼ਟਰ, ਕਰਨਾਟਕ, ਕੇਰਲ ਤੇ ਬੜੌਦਾ ਕੁਆਰਟਰ ਫਾਈਨਲ 'ਚ
NEXT STORY