ਮਿਆਮੀ, ਅਮਰੀਕਾ (ਨਿਕਲੇਸ਼ ਜੈਨ)- ਐਫ. ਟੀ. ਐਕਸ. ਕ੍ਰਿਪਟੋ ਕੱਪ ਸ਼ਤਰੰਜ ਟੂਰਨਾਮੈਂਟ 'ਚ ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਆਰ ਪ੍ਰਗਿਆਨੰਦਾ ਦੀ ਜਿੱਤ ਦਾ ਸਿਲਸਿਲਾ ਰੁਕਿਆ ਨਹੀਂ ਹੈ। ਇਸ ਵਾਰ ਉਸ ਨੇ ਵਿਸ਼ਵ ਦੇ 8ਵੇਂ ਨੰਬਰ ਦੇ ਅਮਰੀਕਾ ਦੇ ਦਿੱਗਜ ਖਿਡਾਰੀ ਲੇਵੋਨ ਅਰੋਨੀਅਨ ਨੂੰ ਹਰਾ ਕੇ ਲਗਾਤਾਰ ਚੌਥੀ ਜਿੱਤ ਦੇ ਨਾਲ 12 ਅੰਕਾਂ ਨਾਲ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਸਾਂਝੀ ਬੜ੍ਹਤ ਬਣਾਈ ਹੋਈ ਹੈ।
ਇਹ ਵੀ ਪੜ੍ਹੋ : ਕ੍ਰਿਕਟ ਦੇ ਮੈਦਾਨ 'ਚ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਮੁਕਾਬਲਾ
ਅਰੋਨੀਅਨ ਦੇ ਖਿਲਾਫ ਖੇਡੇ ਗਏ ਚਾਰ ਮੈਚਾਂ ਵਿੱਚ, ਪ੍ਰਗਿਆਨੰਦਾ ਨੇ ਪਹਿਲੇ ਦੋ ਮੈਚ ਡਰਾਅ ਕੀਤੇ, ਪਰ ਇਸ ਤੋਂ ਬਾਅਦ, ਤੀਜੇ ਮੁਕਾਬਲੇ 'ਚ ਉਸਨੇ ਚਿੱਟੇ ਮੋਹਰਿਆਂ ਨਾਲ ਤਾਂ ਚੌਥੇ ਮੁਕਾਬਲੇ 'ਚ ਕਾਲੇ ਮੋਹਰਿਆਂ ਨਾਲ ਜਿੱਤ ਦਰਜ ਕਰਦੇ ਹੋਏ 3-1 ਨਾਲ ਰਾਊਂਡ ਜਿੱਤ ਲਿਆ। ਇਹ ਅਰੋਨੀਅਨ 'ਤੇ ਪ੍ਰਗਿਆਨੰਦਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਪ੍ਰਗਿਆਨੰਦਾ ਨੂੰ ਆਪਣੀ ਸਿੱਧੀ ਜਿੱਤ ਕਾਰਨ ਹੁਣ ਤੱਕ 30,000 ਡਾਲਰ ਦਾ ਵਾਧੂ ਪੁਰਸਕਾਰ ਮਿਲਿਆ ਹੈ।
ਇਹ ਵੀ ਪੜ੍ਹੋ : ਹੱਥ ਦੀ ਸੱਟ ਕਾਰਨ 'ਦਿ ਹੰਡਰਡ' ਤੋਂ ਬਾਹਰ ਹੋਈ ਜੇਮਿਮਾ ਰੌਡਰਿਗਜ਼
ਚੌਥੇ ਦੌਰ ਵਿੱਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵੀ ਲਗਾਤਾਰ ਚੌਥੀ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਿਹਾ, ਉਸ ਨੇ ਵੀਅਤਨਾਮ ਦੇ ਲੇ ਕੁਆਂਗ ਲਿਮ ਨੂੰ 3-1 ਨਾਲ ਹਰਾਇਆ । ਹੋਰਨਾਂ ਨਤੀਜਿਆਂ 'ਚ ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਯੂ. ਐੱਸ. ਏ. ਦੇ ਨੀਮਨ ਹੰਸ ਨੂੰ 2.5-1.5 ਨਾਲ ਤਾਂ ਅਲੀਰੇਜਾ ਫਿਰੋਜਾ ਨੇ ਪੋਲੈਂਡ ਦੇ ਯਾਨ ਡੂਡਾ ਨੂੰ 2.5-1.5 ਨਾਲ ਹਰਾਇਆ । ਚਾਰ ਰਾਊਂਡ ਤੋਂ ਬਾਅਦ, ਕਾਰਲਸਨ, ਪ੍ਰਗਿਆਨੰਦਾ ਦੇ 12 ਅੰਕ ਹਨ, ਅਲੀਰੇਜ਼ਾ ਦੇ 8 ਅੰਕ ਹਨ ਅਤੇ ਅਰੋਨੀਅਨ ਦੇ 5 ਅੰਕ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਨੀਸ਼ਾ ਕਲਿਆਣ ਨੇ ਰਚਿਆ ਇਤਿਹਾਸ, ਯੂਏਫਾ ਮਹਿਲਾ ਚੈਂਪੀਅਨਜ਼ ਲੀਗ 'ਚ ਖੇਡਣ ਵਾਲੀ ਪਹਿਲੀ ਭਾਰਤੀ ਬਣੀ
NEXT STORY