ਸਿਡਨੀ— ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ 'ਤੇ 'ਗਲਤ' ਟਿੱਪਣੀ ਕਰਨ ਦੇ ਬਾਅਦ ਬੁਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਹਨ। ਜਦਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਉਨ੍ਹਾਂ ਦਾ ਸਮਰਥਨ ਨਾ ਕਰਕੇ ਝਟਕਾ ਦਿੱਤਾ ਹੈ। ਕੋਹਲੀ ਨੇ ਦੋਹਾਂ 'ਤੇ ਭੜਕਦੇ ਹੋਏ ਕਿਹਾ ਕਿ ਟੀਮ ਮਹਿਲਾਵਾਂ 'ਤੇ ਅਜਿਹੀ ਟਿੱਪਣੀ ਕਰਨ ਵਾਲਿਆਂ ਦਾ ਸਮਰਥਨ ਨਹੀਂ ਕਰਦੀ ਪਰ ਉਨ੍ਹਾਂ ਨੇ ਨਾਲ ਹੀ ਜ਼ੋਰ ਦਿੱਤਾ ਕਿ ਇਸ ਵਿਵਾਦ ਨਾਲ ਡਰੈਸਿੰਗ ਰੂਮ ਦਾ ਮਨੋਬਲ ਪ੍ਰਭਾਵਿਤ ਨਹੀਂ ਹੋਵੇਗਾ। ਕੋਹਲੀ ਨੇ ਕਿਹਾ ਆਸਟਰੇਲੀਆ ਖਿਲਾਫ ਵਨ ਡੇ ਕੌਮਾਂਤਰੀ ਸੀਰੀਜ਼ ਲਈ ਪੰਡਯਾ ਅਤੇ ਰਾਹੁਲ ਦੀ ਉਪਲਬਧਤਾ ਇਸ 'ਤੇ ਨਿਰਭਰ ਕਰੇਗੀ ਕਿ ਬੀ.ਸੀ.ਸੀ.ਆਈ. ਸ਼ੁੱਕਰਵਾਰ ਨੂੰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।

ਟੀਮ ਇਸ ਨਜ਼ਰੀਏ ਦਾ ਸਮਰਥਨ ਨਹੀਂ ਕਰਦੀ
ਕੋਹਲੀ ਨੇ ਵਨ ਡੇ ਸੀਰੀਜ਼ ਦੇ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਟੈਸਟ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਭਾਰਤੀ ਕ੍ਰਿਕਟ ਟੀਮ ਦੇ ਨਜ਼ਰੀਏ ਤੋਂ ਉਸ ਸਮੇਂ ਜੋ ਗਲਤ ਟਿੱਪਣੀ ਕੀਤੀ ਗਈ ਉਸ ਦਾ ਨਿਸ਼ਚਿਤ ਤੌਰ 'ਤੇ ਅਸੀਂ ਉਸ ਦਾ ਸਮਰਥਨ ਨਹੀਂ ਕਰਦੇ ਅਤੇ ਇਹ ਨਿੱਜੀ ਨਜ਼ਰੀਆ ਹੈ। ਯਕੀਨੀ ਤੌਰ 'ਤੇ ਭਾਰਤੀ ਕ੍ਰਿਕਟ ਟੀਮ ਦੇ ਰੂਪ 'ਚ ਅਸੀਂ ਇਸ ਤਰ੍ਹਾਂ ਦੇ ਨਜ਼ਰੀਏ ਦਾ ਸਮਰਥਨ ਨਹੀਂ ਕਰਦੇ ਅਤੇ ਇਹ ਦੱਸ ਦਿੱਤਾ ਗਿਆ ਹੈ। (ਦੋਹਾਂ ਖਿਡਾਰੀਆਂ ਨੂੰ)।''

ਜੋ ਵੀ ਹੋਇਆ ਉਹ ਮੰਦਭਾਗਾ ਹੈ
ਇਹ ਪੁੱਛਣ 'ਤੇ ਕਿ ਕੀ ਆਸਟਰੇਲੀਆ 'ਚ ਪਹਿਲੀ ਵਾਰ ਸੀਰੀਜ਼ ਜਿੱਤਣ ਦੇ ਬਾਅਦ ਇਸ ਵਿਵਾਦ ਦਾ ਡਰੈਸਿੰਗ ਰੂਮ 'ਚ ਅਸਰ ਪਵੇਗਾ ਅਤੇ ਕੀ ਇਸ ਨਾਲ 2019 ਵਿਸ਼ਵ ਕੱਪ ਦੀ ਤਿਆਰੀ ਤੋਂ ਟੀਮ ਦਾ ਧਿਆਨ ਹੱਟ ਸਕਦਾ ਹੈ, ਕੋਹਲੀ ਨੇ ਕਿਹਾ, ''ਜੋ ਵੀ ਹੋਇਆ ਉਹ ਮੰਦਭਾਗਾ ਹੈ ਪਰ ਕੁਝ ਚੀਜ਼ਾਂ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀਆਂ।'' ਤੁਹਾਨੂੰ ਬੈਠ ਕੇ ਇੰਤਜ਼ਾਰ ਕਰਨਾ ਹੋਵੇਗਾ ਕਿ ਕੀ ਹੋਣ ਵਾਲਾ ਹੈ। ਤਾਲਮੇਲ ਅਤੇ ਟੀਮ ਸੰਤੁਲਨ ਦੇ ਨਜ਼ਰੀਏ ਨਾਲ, ਹਾਂ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਤਾਂ ਤੁਹਾਨੂੰ ਸੋਚਣਾ ਹੁੰਦਾ ਹੈ ਕਿ ਤੁਹਾਨੂੰ ਕਿਸ ਤਾਲਮੇਲ ਨਾਲ ਮੈਦਾਨ 'ਤੇ ਉਤਰਨ ਦੀ ਜ਼ਰੂਰਤ ਹੈ।'' ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਮੁੱਖ ਵਿਨੋਦ ਰਾਏ ਨੇ ਵੀਰਵਾਰ ਨੂੰ ਪੰਡਯਾ ਅਤੇ ਰਾਹੁਲ 'ਤੇ ਦੋ ਵਨ ਡੇ ਮੈਚਾਂ ਦੀ ਪਾਬੰਦੀ ਲਗਾਉਣ ਦੀ ਸਿਫਾਰਸ਼ ਕੀਤੀ। ਪਰ ਸੀ.ਓ.ਏ. ਦੀ ਉਨ੍ਹਾਂ ਦੀ ਸਾਥੀ ਡਾਇਨਾ ਇਡੁਲਜੀ ਨੇ ਇਸ ਮਾਮਲੇ ਨੂੰ ਬੀ.ਸੀ.ਸੀ.ਆਈ. ਦੇ ਲੀਗਲ ਡਿਪਾਰਟਮੈਂਟ ਦੇ ਕੋਲ ਭੇਜ ਦਿੱਤਾ ਹੈ।
B'day Spcl : ਐਂਵੇ ਹੀ ਨਹੀਂ ਰਾਹੁਲ ਦ੍ਰਾਵਿੜ ਨੂੰ ਕਿਹਾ ਜਾਂਦਾ 'ਦੀਵਾਰ', ਜਾਣੋ ਅੰਕੜੇ
NEXT STORY