ਨਵੀਂ ਦਿੱਲੀ— ਵਿਸ਼ਵ ਡੋਪਿੰਗ ਰੋਧੀ ਏਜੰਸੀ (ਵਾਡਾ) ਨੇ ਵੀਰਵਾਰ ਨੂੰ ਰੂਸ ਦੀ ਡੋਪਿੰਗ ਰੋਧੀ ਏਜੰਸੀ 'ਤੋਂ ਪਾਬੰਦੀ ਹਟਾ ਦਿੱਤੀ ਹੈ ਜਿਸ ਨਾਲ ਰੂਸੀ ਖਿਡਾਰੀਆਂ ਨੂੰ ਸਾਰੀਆਂ ਖੇਡਾਂ 'ਚ ਪ੍ਰਤੀਯੋਗੀਤਾਵਾਂ 'ਚ ਵਾਪਸੀ ਦਾ ਰਾਸਤਾ ਸਾਫ ਹੋ ਗਿਆ। ਵਾਡਾ ਦੇ ਪ੍ਰਧਾਨ ਕ੍ਰੀਗ ਰੀਡੀ ਨੇ ਕਿਹਾ,' ਵੀਰਵਾਰ ਨੂੰ ਵਾਡਾ ਕਾਰਜਕਾਰੀ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਨੇ ਰੂਸੀ ਡੋਪਿੰਗ ਰੋਧੀ ਏਜੰਸੀ (ਆਰ.ਯੂ.ਐੱਸ. ਏ.ਡੀ.ਏ.) ਨੂੰ ਵਿਸ਼ਵ ਡੋਪਿੰਗ ਰੋਧੀ ਸਹਿੰਤਾ ਦੇ ਸਖਤ ਸ਼ਰਤਾਂ ਦੇ ਨਾਲ ਬਹਾਲ ਕਰਨ ਦਾ ਫੈਸਲਾ ਕੀਤਾ।' ਰੀਡੀ ਨੇ ਕਿਹਾ ਕਿ ਜੇਕਰ ਬੱਚਨਬੱਧਤਾ ਨਹੀਂ ਨਿਭਾਈ ਜਾਂਦੀ ਤਾਂ ਵਾਡਾ ਰੂਸੀ ਡੋਪਿੰਗ ਰੋਧੀ ਏਜੰਸੀ 'ਤੇ ਫਿਰ ਤੋਂ ਪਾਬੰਧੀ ਲੱਗ ਸਕਦਾ ਹੈ। ਇਹ ਫੈਸਲਾ ਹਿੰਦੀ ਮਹਾਸਾਗਰ 'ਚ ਸਥਿਤ ਦੀਪ ਸੇਸ਼ੋਲਸ ਦੀ ਰਾਜਧਾਨੀ ਵਿਕਟੋਰੀਆ 'ਚ ਵਾਡਾ ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਕੀਤਾ ਗਿਆ।
ਹਾਲਾਂਕਿ ਵਾਡਾ ਨੇ ਜਾਂਚ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਰੂਸ 'ਤੇ ਲਗੀ ਪਾਬੰਧੀ ਹਟਾਉਣ ਲਈ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਸੀ। ਇਹ ਬਿਆਨ ਵੈਸੇ ਹੈਰਾਨ ਕਰਨ ਵਾਲਾ ਸੀ ਕਿਉਂਕਿ ਇਕ ਦਿਨ ਪਹਿਲਾਂ ਬੀ.ਸੀ.ਸੀ. ਨੇ ਵਾਡਾ ਦੀ ਅਨੁਪਾਲਨ ਕਮੇਟੀ ਦਾ ਪੱਤਰ ਪ੍ਰਕਾਸ਼ਿਤ ਕੀਤਾ ਸੀ ਜਿਸ 'ਚ ਪਾਬੰਧੀ ਬਣਾਈ ਰੱਖਣ ਦੀ ਸਿਰਫਾਰਿਸ਼ ਕੀਤੀ ਗਈ ਸੀ। ਆਰ.ਯੂ.ਐੱਸ.ਡੀ.ਏ. ਨੂੰ 2015 'ਚ ਰੂਸ ਖੇਡਾਂ 'ਚ ਫੈਲੀ ਡੋਪਿੰਗ ਨੂੰ ਲੈ ਕੇ ਰਿਪੋਰਟ ਆਉਣ ਤੋਂ ਬਾਅਦ ਨਿਲੰਬਿਤ ਕਰ ਦਿੱਤਾ ਗਿਆ ਸੀ। ਵਾਡਾ ਨੇ ਰੂਸ ਨੂੰ ਉਸਦੀ ਡੋਪਿੰਗ ਰੋਧੀ ਏਜੰਸੀ ਦੇ ਪ੍ਰਧਾਨ ਯੇਲੇਨਾ ਇਸਨਵਾਇਵਾ ਨੂੰ ਵੀ ਉਨ੍ਹਾਂ ਦੇ ਪੱਦ ਤੋਂ ਹਟਾਉਣ ਲਈ ਕਿਹਾ ਸੀ।
ਟਰੈਕ ਏਸ਼ੀਆ ਕੱਪ ਲਈ ਤਿਆਰ ਹਨ ਭਾਰਤੀ ਸਾਈਕਲਿਸਟ
NEXT STORY