Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 02, 2026

    3:43:56 PM

  • jalandhar has become a stronghold of gangsters shots fired 15 times in 6 months

    ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ...

  • security of lakhs of punjabis stranded in gulf countries is in danger

    ਖਾੜੀ ਦੇਸ਼ਾਂ 'ਚ ਫਸੇ ਲੱਖਾਂ ਪੰਜਾਬੀਆਂ ਦੀ ਸੁਰੱਖਿਆ...

  • iran s nuclear facilities

    ਇਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹੋ ਗਿਆ ਹਮਲਾ !...

  • war impact on punjab business

    ਖਾੜੀ ਦੇਸ਼ਾਂ ਦੀ ਜੰਗ ਨੇ ਵਧਾਈ ਪੰਜਾਬ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਸਮਾਜ ’ਚ ਸ਼ਰਧਾ ਵਾਲਕਰ ਵਰਗੇ ਕਾਂਡ ਰੋਕਣ ’ਚ ਪਰਿਵਾਰ, ਪੁਲਸ ਅਤੇ ਸਮਾਜ ਦੀ ਭੂਮਿਕਾ ਮਹੱਤਵਪੂਰਨ

ARTICLE News Punjabi(ਸੰਪਾਦਕੀ)

ਸਮਾਜ ’ਚ ਸ਼ਰਧਾ ਵਾਲਕਰ ਵਰਗੇ ਕਾਂਡ ਰੋਕਣ ’ਚ ਪਰਿਵਾਰ, ਪੁਲਸ ਅਤੇ ਸਮਾਜ ਦੀ ਭੂਮਿਕਾ ਮਹੱਤਵਪੂਰਨ

  • Updated: 21 Nov, 2022 02:00 AM
Article
role of family is important in preventing incidents like shraddha
  • Share
    • Facebook
    • Tumblr
    • Linkedin
    • Twitter
  • Comment

ਦੇਸ਼ ’ਚ ਔਰਤਾਂ ਵਿਰੁੱਧ ਅਪਰਾਧਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ ਅਤੇ ਅਪਰਾਧੀ ਕਿੰਨੇ ਜ਼ਾਲਮ ਹੁੰਦੇ ਜਾ ਰਹੇ ਹਨ, ਇਹ ਸਿਰਫ 10 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 10 ਨਵੰਬਰ ਨੂੰ ਦਿੱਲੀ ਦੇ ਸਰਿਤਾ ਵਿਹਾਰ ’ਚ ਰਹਿਣ ਵਾਲੀ ਗੁਲਸ਼ਨਾ ਨਾਂ ਦੀ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸਦਾ ਲਿਵ  ਇਨ ਪਾਰਟਨਰ ਉਸ ਦੇ ਪਹਿਲੇ ਵਿਆਹ ਤੋਂ ਉਸ ਦੀ ਬੇਟੀ ਨੂੰ  ਨਾਲ  ਲੈ ਕੇ ਫਰਾਰ ਹੋ ਗਿਆ।
* 14 ਨਵੰਬਰ ਨੂੰ ਝਾਰਖੰਡ ’ਚ ਸਿਮਡੇਗਾ ਜ਼ਿਲੇ ਦੇ ‘ਸਰੂਡਾ’ ਪਿੰਡ ’ਚ ਦੋਸ਼ੀ ਅਰਵਿੰਦ ਕੁਜੂਰ ਨੇ ਆਪਣੀ ਮੰਗੇਤਰ ਜੇਨੇਵਿਭਾ ਤਿਰਕੀ ’ਤੇ ਤੇਜ਼ਧਾਰ ਹਥਿਆਰ ਨਾਲ 25 ਵਾਰ ਕਰਕੇ ਉਸਦੀ ਹੱਤਿਆ ਕਰ ਦਿੱਤੀ।
* 16 ਨਵੰਬਰ ਨੂੰ ਲਖਨਊ ’ਚ ਸੂਫਿਆਨ ਨਾਂ ਦੇ ਨੌਜਵਾਨ ਨੇ ਨਿਧੀ ਗੁਪਤਾ ਨਾਂ ਦੀ ਮੁਟਿਆਰ ਨੂੰ ਚਾਰ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟ ਕੇ ਮਾਰ ਦਿੱਤਾ।
* 18 ਨਵੰਬਰ ਨੂੰ ਹੀ ਮਥੁਰਾ ਦੇ ਰਾਯਾ ਇਲਾਕੇ ’ਚ ਯਮੁਨਾ ਐਕਸਪ੍ਰੈੱਸ ਵੇਅ ’ਤੇ ਟਰਾਲੀ ਬੈਗ ’ਚ ਬੰਦ ਬੇਰਹਿਮੀ ਨਾਲ ਮਾਰੀ ਗਈ ਇਕ ਮੁਟਿਅਾਰ ਦੀ ਲਾਸ਼ ਬਰਾਮਦ ਹੋਈ। ਉਸ ਦੇ ਹੱਥ, ਪੈਰ ਅਤੇ ਸਿਰ ’ਚ ਮੌਜੂਦ ਸੱਟ ਦੇ ਨਿਸ਼ਾਨ ਉਸਦੇ ਨਾਲ ਕੀਤੇ ਗਏ ਜ਼ੁਲਮਪੁਣੇ ਦੀ ਕਹਾਣੀ ਕਹਿ ਰਹੇ ਸਨ। ਉਸ ਤੋਂ ਜਬਰ-ਜ਼ਨਾਹ ਦਾ ਸ਼ੱਕ ਵੀ ਪ੍ਰਗਟ ਕੀਤਾ ਜਾ ਰਿਹਾ ਹੈ।
ਅਜਿਹੇ ’ਚ ਕੁਝ 1995 ਦਾ ਬਹੁਚਰਚਿਤ ਤੰਦੂਰ ਕਾਂਡ, 2010 ਦਾ ਦੇਹਰਾਦੂਨ ਦਾ ਅਨੁਪਮਾ ਗੁਲਾਟੀ ਕੇਸ ਅਤੇ 8 ਨਵੰਬਰ, 2022 ਦਾ ਜਬਲਪੁਰ ਹੱਤਿਆਕਾਂਡ ਵਰਗੀਆਂ ਉਦਾਹਰਣਾਂ ਹਨ ਜੋ ਹਾਲ ਹੀ ’ਚ ਦਿੱਲੀ ’ਚ ਸ਼ਰਧਾ ਵਾਲਕਰ ਨਾਂ ਦੀ ਮੁਟਿਆਰ ਦੇ ਘਿਨੌਣੇ ਹੱਤਿਆਕਾਂਡ ਨਾਲ  ਮਿਲਦੀਆਂ-ਜੁਲਦੀਆਂ ਹਨ ਜਿਸਦੇ ਸਰੀਰ ਦੇ ਕਈ ਟੁਕੜੇ ਉਸ ਦੇ ਲਿਵ ਇਨ ਪਾਰਟਨਰ ਆਫਤਾਬ ਨੇ ਕੀਤੇ। ਦਿੱਲੀ ਦੇ ਇਲਾਵਾ ਦਿੱਲੀ ਪੁਲਸ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ ਅਤੇ ਹਰਿਆਣਾ ’ਚ ਜਾ ਕੇ ਵੀ ਸਬੂਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
* ਪਰ ਕੋਈ ਪ੍ਰਮਾਣ ਨਾ ਮਿਲਣ ਤੱਕ ਦੋਸ਼ੀ ਵਿਰੁੱਧ ਦੋਸ਼ ਸਿੱਧ ਕਰ ਸਕਣਾ ਬੜਾ ਔਖਾ ਹੈ ਕਿਉਂਕਿ ਹੱਤਿਆ ਕਈ ਮਹੀਨੇ ਪਹਿਲਾਂ ਕੀਤੀ ਗਈ ਅਤੇ ਅਪਰਾਧੀ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ, ਇਸੇ ਕਾਰਨ ਇਸ ਮਾਮਲੇ ’ਚ ਹੁਣ ਤੱਕ ਕੋਈ ਠੋਸ ਪ੍ਰਮਾਣ ਪੁਲਸ ਦੇ ਹੱਥ ਨਹੀਂ ਲੱਗਾ ਹੈ। ਪੁਲਸ ਨੂੰ ਮਿਲੀਆਂ ਹੱਡੀਆਂ ਤੋਂ ਅੰਦਾਜ਼ਾ ਲਾਉਣਾ ਔਖਾ ਹੈ ਕਿ ਇਹ ਸ਼ਰਧਾ ਦੀਆਂ ਹਨ ਜਾਂ ਨਹੀਂ। ਇਸ ਦੇ ਲਈ ਡੀ. ਐੱਨ. ਏ. ਟੈਸਟ ਕਰਵਾਉਣਾ ਹੋਵੇਗਾ ਜਿਸ ਦੇ ਲਈ ਸ਼ਰਧਾ ਦੇ ਪਿਤਾ ਤੋਂ ਡੀ. ਐੱਨ. ਏ. ਲਿਆ ਜਾਵੇਗਾ। 
* ਮਹਿਰੌਲੀ ਦੇ ਜਿਸ ਘਰ ’ਚ ਇਹ ਕਾਂਡ ਹੋਇਆ ਉਥੋਂ ਮਿਲੇ ਖੂਨ ਦੇ ਧੱਬਿਆਂ ਬਾਰੇ ਯਕੀਨ ਨਾਲ ਕਹਿਣਾ ਮੁਸ਼ਕਲ ਹੈ। ਬਾਥਰੂਮ ਜਿਥੇ ਸ਼ਰਧਾ ਦੇ ਸਰੀਰ ਦੇ ਟੁਕੜੇ ਕੀਤੇ ਗਏ ਉਥੋਂ ਹੋ ਸਕਦਾ ਹੈ ਕਿ ਫਰਸ਼ ਦੀਆਂ ਤਰੇੜਾਂ ’ਚੋਂ ਡੀ. ਐੱਨ. ਏ. ਦੇ ਨਮੂਨੇ ਮਿਲਣ ਜਿਨ੍ਹਾਂ ਦੀ ਜਾਂਚ ਕਰਵਾਉਣੀ ਹੋਵੇਗੀ।
* ਆਫਤਾਬ ਨੇ ਫਰਿਜ ਨੂੰ ਚੰਗੀ ਤਰ੍ਹਾਂ ਸਕ੍ਰਬ ਕਰ ਦਿੱਤਾ ਹੈ। ਉਸ ’ਚੋਂ ਸ਼ਰਧਾ ਦੀ ਛੱਡੀ ਹੋਈ ਕੋਈ ਚੀਜ਼ ਜਾਂ ਜੂਠ ਆਦਿ  ਮਿਲਣ ਤੋਂ ਸ਼ਾਇਦ ਕੁਝ ਪਤਾ ਲੱਗ ਸਕੇ।
* ਨਾਰਕੋ ਟੈਸਟ ਵੀ ਭਰੋਸੇਯੋਗ ਨਹੀਂ ਮੰਨਿਆ ਜਾਂਦਾ। ਇਸ ਦੀ ਤਕਨੀਕ ਪੁਰਾਣੀ ਹੈ ਅਤੇ ਕੋਰਟ ਉਸ ਨੂੰ ਸਬੂਤ ਨਹੀਂ ਮੰਨਦੀ।
* ਇਹ ਪ੍ਰਮਾਣ ਤਾਂ ਹੈ ਕਿ ਸ਼ਰਧਾ ਨੂੰ ਲੱਗੀਆਂ ਹੋਈਆਂ ਸੱਟਾਂ ਦੇ ਇਲਾਜ ਲਈ ਘੱਟ ਤੋਂ ਘੱਟ ਇਕ ਵਾਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਪਰ ਜਦ ਤੱਕ ਕਿਸੇ ਪੀੜਤਾ ਵਲੋਂ ਖੁਦ ਅਜਿਹਾ ਨਾ ਕਿਹਾ ਗਿਆ ਹੋਵੇ, ਕਾਰਵਾਈ ਨਹੀਂ ਹੁੰਦੀ। 
* ਜਿਥੋਂ ਤਕ ਇਨ੍ਹਾਂ  ਦੇ ਗੁਆਂਢੀਆਂ ਦਾ ਸੰਬੰਧ ਹੈ, ਸ਼ਰਧਾ ਤੇ ਆਫਤਾਬ 2-3 ਦਿਨ ਪਹਿਲਾਂ ਹੀ ਉਸ ਮਕਾਨ ’ਚ ਆਏ ਸਨ। ਕਿਸੇ ਗੁਆਂਢੀ ਨੇ ਇਹ ਨਹੀਂ ਕਿਹਾ ਕਿ ਉਸ ਨੇ ਕੋਈ ਰੌਲਾ ਸੁਣਿਆ ਸੀ।
ਅਜਿਹੇ ’ਚ ਡੇਟਿੰਗ ਐਪਸ ਨੂੰ ਆਧਾਰ ਜਾਂ ਕੋਈ ਹੋਰ ਆਈ. ਡੀ. ਮੰਗਣਾ ਲਾਜ਼ਮੀ ਕਰਨਾ ਹੋਵੇਗਾ। ਗੈਰ-ਭਰੋਸੇਯੋਗ ਡੇਟਿੰਗ ਐਪਸ ਦੀ ਬਹਿਕਾਵੇ ’ਚ ਆ ਕੇ ਮੁਟਿਆਰਾਂ  ਅਕਸਰ ਨਾਜਾਇਜ਼  ਸੰਬੰਧਾਂ ਦੇ ਚੁੰਗਲ ’ਚ ਫਸ ਰਹੀਆਂ ਹਨ।
ਪੁਲਸ ਵਲੋਂ ਤਰੁੱਟੀਪੂਰਨ ਜਾਂਚ, ਲਾਪ੍ਰਵਾਹੀ, ਡੀ. ਐੱਨ. ਏ. ਮੇਲ ਖਾ ਜਾਣ ਦੇ ਬਾਵਜੂਦ ਪੁਲਸ ਵਲੋਂ ਪ੍ਰਮਾਣਾਂ ਨੂੰ ਕੋਰਟ ’ਚ ਮਜ਼ਬੂਤੀ ਨਾਲ ਪੇਸ਼ ਨਾ ਕਰਨ ਨਾਲ ਸਾਰੇ ਗਵਾਹਾਂ ਨੂੰ ਜਿਰਹਾ ਲਈ ਨਾ ਸੱਦਣ ਆਦਿ ਕਾਰਨਾਂ ਕਰਕੇ ਅਪਰਾਧੀ ਅਕਸਰ ਛੁੱਟ ਜਾਂਦੇ ਹਨ।
ਇਸ ਦੀ ਨਵੀਂ ਉਦਾਹਰਣ ਛਾਵਲਾ ਦਾ ਕਿਰਨ ਨੇਗੀ ਜਬਰ-ਜ਼ਨਾਹ ਕਾਂਡ ਹੈ ਜਿਸ ’ਚ ਦੋਸ਼ੀਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਪਰ ਸੁਪਰੀਮ ਕੋਰਟ ਨੇ ਇਹ ਕਹਿੰਦੇ ਹੋਏ ਹੇਠਲੀ ਅਦਾਲਤ ਵਲੋਂ ਤਿੰਨਾਂ ਦੋਸ਼ੀਆਂ ਨੂੰ ਸੁਣਾਈ ਗਈ ਫਾਂਸੀ ਦੀ  ਸਜ਼ਾ ਮੁਆਫ ਕਰ ਦਿੱਤੀ ਕਿ ਉਨ੍ਹਾਂ ਦੇ ਸਾਹਮਣੇ, ‘‘ਸਬੂਤਾਂ ਦੀ ਘਾਟ ਅਤੇ ਮੁਕੱਦਮੇ ਦੀ ਸੁਣਵਾਈ ’ਚ ਗੰਭੀਰ ਕੋਤਾਹੀਆਂ ਨੂੰ ਦੇਖਦੇ ਹੋਏ ਦੋਸ਼ੀਆਂ ਨੂੰ ਬਰੀ ਕਰਨ ਦੇ ਸਿਵਾਏ ਹੋਰ ਕੋਈ ਰਸਤਾ ਨਹੀਂ ਸੀ।’’
ਅਜਿਹੇ ਹਾਲਾਤ ’ਚ ਸਵਾਲ ਪੈਦਾ ਹੁੰਦਾ ਹੈ ਕਿ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਲੜਕਿਆਂ ਦੀ ਇਹ ਕਿਹੋ ਜਿਹੀ ਮਾਨਸਿਕਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਕੀ ਸੰਸਕਾਰ ਦੇ ਰਹੇ ਹਨ ਜੋ ਉਹ ਜ਼ੁਲਮਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਜਾ ਰਹੇ ਹਨ?
ਪੁਲਸ ਦੀ ਭੂਮਿਕਾ ਸਮਾਜ ’ਚ ਅਪਰਾਧਾਂ ਨੂੰ ਰੋਕਣ ਲਈ ਮੌਜੂਦਾ ਹਾਲਾਤ ਤੋਂ ਵੱਧ ਯੋਗ ਅਤੇ ਵਿਸਥਾਰਤ ਹੋਣੀ ਚਾਹੀਦੀ ਹੈ ਜਿਸਦੇ  ਡਰ ਨਾਲ ਲੋਕ ਅਪਰਾਧ ਕਰਨ ਤੋਂ ਡਰਨ ਪਰ ਕਿਰਨ ਨੇਗੀ ਕੇਸ ਤੋਂ ਸਪੱਸ਼ਟ ਹੈ ਕਿ ਆਪਣੀ ਇਹ ਭੂਮਿਕਾ ਨਿਭਾਉਣ ’ਚ ਪੁਲਸ ਅਸਫਲ ਰਹੀ ਹੈ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਕੀ ਘਰੇਲੂ ਹਿੰਸਾ ਦੀ ਰਿਪੋਰਟਿੰਗ ਅਤੇ ਔਰਤਾਂ ਦੇ ਵਿਰੁੱਧ ਅਪਰਾਧਾਂ ਦੇ ਕਾਨੂੰਨਾਂ ’ਚ ਸੋਧ ਕਰਨ ਦੀ ਲੋੜ ਨਹੀਂ ਹੈ?
ਇਸ ਲਈ ਜਿਥੇ ਸਮਾਜ ਵਲੋਂ ਅਪਰਾਧਾਂ  ਪ੍ਰਤੀ ਜ਼ੀਰੋ ਸਹਿਣਸ਼ੀਲਤਾ ਅਪਨਾਉਣ ਦੀ ਲੋੜ ਹੈ, ਉਥੇ ਹੀ ਮਾਤਾ-ਪਿਤਾ ਵਲੋਂ ਔਲਾਦਾਂ ਦੇ ਪਾਲਣ-ਪੋਸ਼ਣ ’ਚ ਸੁਧਾਰ ਲਿਆਉਣ ਅਤੇ ਪੁਲਸ ਦੀ ਜਾਂਚ ’ਚ ਮੁਸਤੈਦੀ ਲਿਆਉਣ ਦੀ ਲੋੜ ਹੈ। ਅਜਿਹਾ ਨਾ ਹੋਣ ’ਤੇ ਔਰਤਾਂ ਵਿਰੁੱਧ ਇਸ ਕਿਸਮ ਦੇ ਅਪਰਾਧ ਹੁੰਦੇ ਹੀ ਰਹਿਣਗੇ।

  • Shraddha Walker
  • Role of family
  • Important
  • Incidents
  • ਸ਼ਰਧਾ ਵਾਲਕਰ
  • ਪਰਿਵਾਰ ਦੀ ਭੂਮਿਕਾ
  • ਮਹੱਤਵਪੂਰਨ
  • ਕਾਂਡ

ਗੁਜਰਾਤ ਚੋਣਾਂ, ਟੱਕਰ ਚਾਚਾ-ਭਤੀਜੇ ’ਚ : ਰੋਬੋਟ ਨਾਲ ਪ੍ਰਚਾਰ, ਚੋਣ ਨਿਸ਼ਾਨ CCTV ਕੈਮਰਾ, ਮੋਬਾਇਲ ਚਾਰਜਰ, ਹੈੱਡਫੋਨ ਆਦਿ

NEXT STORY

Stories You May Like

  • sangh is not separate from society
    ਸੰਘ ਸਮਾਜ ਤੋਂ ਵੱਖ ਨਹੀਂ ਬਲਕਿ ਸਮਾਜ ਦਾ ਹੀ ਸੰਗਠਿਤ ਰੂਪ ਹੈ, ਪਠਾਨਕੋਟ 'ਚ ਬੋਲੇ ਮੋਹਨ ਭਾਗਵਤ
  • punjab rss chief mohan bhagwat intellectuals meet ludhiana
    ਭਾਰਤ ਦਾ ਸਰਬ-ਪੱਖੀ ਵਿਕਾਸ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਨਾਲ ਹੀ ਸੰਭਵ : ਮੋਹਨ ਭਾਗਵਤ
  • bahadur singh welcomed at blood bank
    ਪ੍ਰਸਿੱਧ ਸਮਾਜ ਸੇਵਕ ਅਮਰੀਕਾ ਨਿਵਾਸੀ  ਸ. ਬਹਾਦਰ ਸਿੰਘ ਦਾ ਬਲੱਡ ਬੈਂਕ ਪੁੱਜਣ ‘ਤੇ ਸਵਾਗਤ
  • kangana ranaut breaks silence on   ban boycott   culture
    ਕੰਗਨਾ ਰਣੌਤ ਨੇ 'ਬੈਨ-ਬਾਇਕਾਟ' ਕਲਚਰ 'ਤੇ ਤੋੜੀ ਚੁੱਪ; ਕਿਹਾ- ਫਿਲਮਾਂ ਨੂੰ ਰੱਦ ਕਰਨਾ ਗਲਤ, ਸਮਾਜ 'ਚ ਸੰਵਾਦ...
  • man dies in hoshiarpur jail
    ਸੁਰਖੀਆਂ 'ਚ ਪੰਜਾਬ ਦੀ ਇਹ ਜੇਲ੍ਹ! ਵਿਅਕਤੀ ਦੀ ਮੌਤ ਹੋਣ ਮਗਰੋਂ ਪਰਿਵਾਰ ਨੇ ਕੀਤੇ ਵੱਡੇ ਖ਼ੁਲਾਸੇ
  • thief flees with cash from chhabra general store in jalandhar
    ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ
  • sukhnawala murder case  gurvinder singh
    ਸੁਖਣਵਾਲਾ ਕਤਲ ਕਾਂਡ ਨੂੰ ਲੈ ਕੇ ਪੁਲਸ ਚਲਾਨ 'ਚ ਸਨਸਨੀਖੇਜ਼ ਖ਼ੁਲਾਸਾ
  • married girl a year ago died under suspicious circumstances
    ਸਾਲ ਪਹਿਲਾਂ ਵਿਆਹੀ ਕੁੜੀ ਦੀ ਸ਼ੱਕੀ ਹਾਲਾਤ 'ਚ ਮੌਤ! ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਲਾਏ ਕਤਲ ਦੇ ਦੋਸ਼
  • jalandhar has become a stronghold of gangsters shots fired 15 times in 6 months
    ਗੈਂਗਸਟਰਾਂ ਦਾ ਗੜ੍ਹ ਬਣਿਆ ਜਲੰਧਰ! 6 ਮਹੀਨਿਆਂ 'ਚ 15 ਵਾਰ ਚੱਲੀਆਂ ਗੋਲ਼ੀਆਂ, 93...
  • flights from many countries including india cancelled amid us iran war
    ਅਮਰੀਕਾ-ਈਰਾਨ ਜੰਗ ਵਿਚਾਲੇ ਭਾਰਤ ਸਣੇ ਕਈ ਦੇਸ਼ਾਂ ਦੀਆਂ ਫਲਾਈਟਾਂ ਰੱਦ,  ਪਰੇਸ਼ਾਨੀ...
  • portugal visa
    ਚੰਗੀ ਤਨਖ਼ਾਹ ਤੇ ਵਧੀਆ ਕੰਮ ਕਰਨ ਦੇ ਚਾਹਵਾਨਾਂ ਲਈ ਪੁਰਤਗਾਲ ਨੇ ਖੋਲ੍ਹੇ ਦਰਵਾਜ਼ੇ,...
  • threat to blow up around 12 schools in jalandhar
    ਜਲੰਧਰ ਦੇ ਕਰੀਬ 12 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਪਈਆਂ ਭਾਜੜਾਂ, ਪੁਲਸ...
  • major accident in jalandhar  boy dies after falling into 20 feet deep pit
    ਜਲੰਧਰ 'ਚ ਵੱਡਾ ਹਾਦਸਾ! 20 ਫੁੱਟ ਡੂੰਘੇ ਟੋਏ 'ਚ ਡਿੱਗਣ ਕਾਰਨ ਨੌਜਵਾਨ ਦੀ ਮੌਤ,...
  • attempt to snatch mobile phone from student
    ਟਿਊਸ਼ਨ ਪੜ੍ਹ ਕੇ ਪਰਤ ਰਹੀ ਵਿਦਿਆਰਥਣ ਦਾ ਗਲਾ ਘੁੱਟ ਕੇ ਮੋਬਾਇਲ ਖੋਹਣ ਦੀ ਕੋਸ਼ਿਸ਼
  • electronic markets in jalandhar to remain closed on march 4
    ਜਲੰਧਰ ਵਾਸੀ ਦੇਣ ਧਿਆਨ! 4 ਮਾਰਚ ਲਈ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਮਸ਼ਹੂਰ...
  • jalandhar schools  threatened
    ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਅਤੇ ਬੰਬ ਸਕੁਐਡ ਦਸਤੇ...
Trending
Ek Nazar
famous actor suffers horrific accident on set

ਸੈੱਟ 'ਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ ਅਦਾਕਾਰ, ਗਰਮ ਤੇਲ 'ਚ ਸੜੀਆਂ...

myanmar government granted amnesty to over 10000 prisoners

ਮਿਆਂਮਾਰ ਸਰਕਾਰ ਨੇ 10,000 ਤੋਂ ਵੱਧ ਕੈਦੀਆਂ ਨੂੰ ਕੀਤਾ ਮੁਆਫ਼

here the national award was announced  there the director left this world

ਪੂਰੇ ਕਰੀਅਰ 'ਚ ਬਣਾਈ ਸਿਰਫ 1 ਫਿਲਮ ! National Award ਵਾਲੇ ਦਿਨ ਹੀ ਮੌਤ,...

iran israel war  ayatollah ali khamenei  death  kashmir internet

ਖਾਮੇਨੇਈ ਦੀ ਮੌਤ ਦੇ ਵਿਰੋਧ 'ਚ ਕਸ਼ਮੀਰ 'ਚ ਤਣਾਅ, ਪ੍ਰਸ਼ਾਸਨ ਨੇ ਇੰਟਰਨੈੱਟ ਕੀਤਾ...

karan aujla pays auto driver s fine of rs 17 000

ਕਰਨ ਔਜਲਾ ਨੇ ਜਿੱਤਿਆ ਮੁੰਬਈ ਵਾਲਿਆਂ ਦਾ ਦਿਲ ! ਆਟੋ ਡਰਾਈਵਰ ਦਾ ਭਰਿਆ 17 ਹਜ਼ਾਰ...

filmmaker booked in harassment case in kochi

ਮਸ਼ਹੂਰ ਡਾਇਰੈਕਟਰ ਨੇ ਘਰ 'ਚ ਵੜ ਔਰਤ ਨਾਲ ਕੀਤੀ ਗੰਦੀ ਕਰਤੂਤ ! FIR ਦਰਜ, ਸਾਊਥ...

cream rolls dirt shocked video

ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ...

up  man wanted for stabbing youtuber in ghaziabad killed in encounter

YouTuber 'ਤੇ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ ! UP ਪੁਲਸ ਨੇ ਮੁਕਾਬਲੇ...

businessman body parts thrown river

ਕਾਤਲ ਹਸੀਨਾ ਦਾ ਖ਼ੌਫ਼ਨਾਕ ਜਾਲ : ਪਹਿਲਾਂ ਲੁੱਟਿਆ, ਫਿਰ ਟੁਕੜੇ ਕਰ ਨਦੀ 'ਚ...

vijay deverakonda  rashmika mandanna

ਕੀ ਵਿਆਹ ਦੇ ਤੀਜੇ ਦਿਨ ਹੀ ਰਸ਼ਮਿਕਾ-ਵਿਜੇ ਦੇ ਰਿਸ਼ਤੇ 'ਚ ਆ ਗਈ ਖਟਾਸ? ਕਿਹਾ-...

son shot himself father licensed pistol

ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ...

two free lpg cylinders on festivals

ਹੋਲੀ ਦੀਵਾਲੀ 'ਤੇ ਮੁਫਤ ਮਿਲਣਗੇ 2 Cylinders! ਦਿੱਲੀ ਦੇ ਰਾਸ਼ਨ ਕਾਰਡ ਧਾਰਕਾਂ...

how rich was iran s supreme leader khamenei

ਖਾਮੇਨੇਈ ਅੱਗੇ ਟਰੰਪ ਤੇ ਨੇਤਨਯਾਹੂ ਵੀ ਕੰਗਾਲ! ਮੌਤ ਤੋਂ ਬਾਅਦ ਅਰਬਾਂ ਦੇ ਖਜ਼ਾਨੇ...

two israelis killed in iranian retaliatory strike

ਈਰਾਨ ਦੇ ਜਵਾਬੀ ਹਮਲੇ 'ਚ ਮਾਰੇ ਗਏ ਦੋ ਇਜ਼ਰਾਈਲੀ

social media star payal param warned by nihangs

ਪੰਜਾਬੀ ਮਾਡਲ ਤੇ Influencer ਪਾਇਲ ਨੂੰ ਨਿਹੰਗ ਸਿੰਘਾਂ ਦੀ ਚਿਤਾਵਨੀ!...

iranian missiles ritish military bases in cyprus and bahrain

ਬ੍ਰਿਟੇਨ ਵੱਲੋਂ ਬ੍ਰਿਟਿਸ਼ ਫੌਜੀ ਠਿਕਾਣਿਆਂ 'ਤੇ ਈਰਾਨੀ ਮਿਜ਼ਾਈਲਾਂ ਦਾਗੇ ਜਾਣ ਦੀ...

delhi family  atm puducherry  narendra modi  congress

ਪੁਡੂਚੇਰੀ ਨੂੰ ਦਿੱਲੀ ਦੇ 'ਇਕ ਪਰਿਵਾਰ' ਲਈ ATM ਵਾਂਗ ਵਰਤਿਆ ਗਿਆ: PM ਮੋਦੀ ਦਾ...

protesters set fire to united nations office in pakistan

ਪਾਕਿਸਤਾਨ 'ਚ ਭਾਰੀ ਹਿੰਸਾ: ਪ੍ਰਦਰਸ਼ਨਕਾਰੀਆਂ ਨੇ UN ਦਫਤਰ ਨੂੰ ਲਾਈ ਅੱਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • black drug trade started being done even hidden in slippers
      ‘ਚੱਪਲਾਂ ’ਚ ਵੀ ਲੁਕੋ ਕੇ ਕੀਤਾ ਜਾਣ ਲੱਗਾ’ ਨਸ਼ਿਆਂ ਦਾ ਕਾਲਾ ਕਾਰੋਬਾਰ!
    • trump repeatedly uses tariff threats to defeat his enemies and friends
      ‘ਆਪਣੇ ਦੁਸ਼ਮਣਾਂ ਅਤੇ ਦੋਸਤਾਂ ਨੂੰ ਹਰਾਉਣ ਲਈ ਵਾਰ-ਵਾਰ’ ਟੈਰਿਫ ਦੀ ਧਮਕੀ ਦੀ ਵਰਤੋਂ...
    • more drastic measures will have to be taken to stop corruption
      ‘ਭ੍ਰਿਸ਼ਟਾਚਾਰ ਨੂੰ ਰੋਕਣ ਲਈ’ ਹੋਰ ਸਖ਼ਤ ਕਦਮ ਚੁੱਕਣੇ ਹੋਣਗੇ!
    • smuggling of drugs and gold continues   through planes
      ‘ਜਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • governments should focus on providing jobs
      ਸੁਪਰੀਮ ਕੋਰਟ ਨੇ ਕਿਹਾ, ਸਰਕਾਰਾਂ ਲੋਕਾਂ ਨੂੰ ਮੁਫਤ ਦੇ ਤੋਹਫਿਆਂ ਦੀ ਬਜਾਏ...
    • the problem of stray dogs and lack of cleanliness at   airports
      ‘ਹਵਾਈ ਅੱਡਿਆਂ ’ਤੇ’ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਵੱਛਤਾ ਦੀ ਕਮੀ!
    • suicide trend increasing rapidly in india
      ‘ਭਾਰਤ ’ਚ ਤੇਜ਼ੀ ਨਾਲ ਵਧ ਰਿਹਾ’ ਖੁਦਕੁਸ਼ੀਆਂ ਦਾ ਰੁਝਾਨ!
    • pakistan  s constant nagging but it doesn  t feel ashamed
      ‘ਪਾਕਿ ਦੀ ਹੋ ਰਹੀ ਲਗਾਤਾਰ ਕਿਰਕਿਰੀ’ ਪਰ ਸ਼ਰਮ ਇਸ ਨੂੰ ਨਹੀਂ ਆਉਂਦੀ!
    • when will discrimination against dalit community in country stop
      ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ
    • first ever world summit on artificial intelligence in india
      ਭਾਰਤ ’ਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਿਸ਼ਵ ਸੰਮੇਲਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +