ਜਲੰਧਰ - ਬ੍ਰਿਟੀਸ਼ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਜੈਗੂਆਰ ਦੀ ਨਵੀਂ ਕਾਰ ਐਫ-ਪੇਸ ਦਾ ਕਰੈਸ਼ ਟੈਸਟ ਹੋਇਆ ਹੈ ਜਿਸ 'ਚ ਇਸ ਨੂੰ 5-ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਯੂਰੋ ਨਿਊ ਕਾਰ ਅਸੇਸਮੇਂਟ ਪ੍ਰੋਗਰਾਮ (NCAP) ਰਾਹੀਂ ਕੀਤੇ ਗਏ ਇਸ ਕਰੈਸ਼ ਟੈਸਟ 'ਚ ਐੱਫ-ਪੇਸ ਨੂੰ ਪੈਸੇਂਜਰਾਂ ਦੀ ਸੁਰੱਖਿਆ 'ਤੇ 93% ਅਤੇ ਬੱਚਿਆਂ ਦੀ ਸੁਰੱਖਿਆ ਲਈ 85% ਰਿਜਲਟ ਮਿਲਿਆ ਹੈ। ਉਥੇ ਹੀ ਪੈਦਲ ਮੁਸਾਫਰਾਂ ਦੀ ਸੁਰੱਖਿਆ ਦੇ ਮਾਮਲੇ 'ਚ ਇਸ ਕਾਰ ਨੂੰ 80% ਅੰਕ ਮਿਲੇ ਹਨ। ਦੱਸ ਦਈਏ ਕਿ ਦਿੱਲੀ 'ਚ ਇਸ ਕਾਰ ਦੀ ਐਕਸਸ਼ੋਰੂਮ ਕੀਮਤ 60 ਲੱਖ ਰੁਪਏ ਹੈ।
ਜੈਗੂਆਰ ਲੈਂਡ ਰੋਵਰ ਦੀ ਪ੍ਰੋਡਕਟ ਇੰਜੀਨਿਅਰਿੰਗ ਵਿੰਗ ਦੇ ਐਗਜ਼ੀਕਿਊਟਿਵ ਡਾਇਰੈਕਟਰ ਨਿਕ ਰਾਜਰਸ ਨੇ ਕਿਹਾ ਕਿ, ਜੈਗੂਆਰ ਐੱਫ-ਪੇਸ ਅਵਾਰਡ ਵਿਨਿੰਗ ਡਿਜ਼ਾਇਨ ਅਤੇ ਇੰਜੀਨਿਅਰਿੰਗ ਦੇ ਨਾਲ ਅਲਗ ਤੋਂ ਦਿੱਤੀ ਗਈ ਸੁਰੱਖਿਆ ਦਾ ਮਿਸ਼ਰਣ ਹੈ। ਗਾਹਕਾਂ ਦੀ ਉਮੀਦ ਦੇ ਹਿਸਾਬ ਨਾਲ ਇਸ ਕਾਰ ਨੂੰ ਬਿਹਤਰੀਨ ਫੀਚਰਸ ਅਤੇ ਪਾਵਰ ਦੇਣ ਦੇ ਨਾਲ ਇਸਨੂੰ ਸੁਰੱਖਿਆ ਦੇ ਲਿਹਾਜ਼ ਨਾਲ ਵੀ ਸ਼ਾਨਦਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਕਾਰ 'ਚ ਅਸੀਂ ਫਾਰਵਰਡ ਟਰੈਫਿਕ ਡਿਟੇਕਸ਼ਨ ਅਤੇ ਡਰਾਇਵਰ ਕੰਡਿਸ਼ਨ ਮਾਨੀਟਰਿੰਗ ਸਿਸਟਮ ਵੀ ਦਿੱਤਾ ਗਿਆ ਹੈ ਜੋ ਇਸ ਨੂੰ ਸਹੀ 'ਚ 5-ਸਟਾਰ ਲਾਇਕ ਬਣਾਉਂਦਾ ਹੈ।
ਸਸਤੀ ਕਾਰ ਖਰੀਦਣ ਦਾ ਆਖਰੀ ਮੌਕਾ, ਜਨਵਰੀ ਤੋਂ ਵਧ ਜਾਣਗੇ ਰੇਟ
NEXT STORY